ਸਰੇਸ਼ਟ8

1ਕਾਸ਼ ਤੂੰ ਮੇਰੇ ਲਈ ਇੱਕ ਭਰਾ ਵਰਗਾ ਹੁੰਦਾ,ਜਿਸ ਨੇ ਮੇਰੀ ਮਾਂ ਦੀ ਛਾਤੀਆਂ ਤੋਂ ਦੁੱਧ ਪੀਤਾ,ਫਿਰ ਜੇ ਮੈਂ ਤੈਨੂੰ ਬਾਹਰ ਲੱਭਦੀ,ਤਾਂ ਮੈਂ ਤੈਨੂੰ ਚੁੰਮਦੀ,ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ।2ਮੈਂ ਤੇਰੀ ਅਗਵਾਈ ਕਰਦੀਅਤੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ,ਜਿਸ ਨੇ ਮੈਨੂੰ ਸਿਖਾਇਆ ਹੈ,ਮੈਂ ਤੈਨੂੰ ਪੀਣ ਲਈ ਮਸਾਲੇਦਾਰ ਦਾਖ਼ਰਸ ਦਿੰਦੀ,ਮੇਰੇ ਅਨਾਰ ਦਾ ਰਸ ਪਿਲਾਉਂਦੀ।3ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੁੰਦੀ,ਅਤੇ ਉਸਦੀ ਸੱਜੀ ਬਾਂਹ ਮੈਨੂੰ ਗਲੇ ਲਗਾ ਲੈਂਦੀ।4ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ,ਪਿਆਰ ਨੂੰ ਨਾ ਜਗਾਓ ਅਤੇ ਨਾ ਹੀ ਉਕਸਾਓ,ਜਦੋਂ ਤੱਕ ਉਸਦੀ ਆਪਣੀ ਇੱਛਾ ਨਾ ਹੋਵੇ।5ਇਹ ਕੌਣ ਹੈ ਜੋ ਉਜਾੜ ਵਿੱਚੋਂ ਉੱਪਰ ਆਉਂਦੀ ਹੈ,ਜਿਸਨੇ ਆਪਣੇ ਪ੍ਰੀਤਮ ਦਾ ਸਹਾਰਾ ਲਿਆ ਹੋਇਆ ਹੈ?ਨਾਇਕਾਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆਉੱਥੇ ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾਉੱਥੇ ਜਿਸ ਨੇ ਜਣੇਪੇ ਵਿੱਚ ਸੀ ਤੈਨੂੰ ਜਨਮ ਦਿੱਤਾ।6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗ ਰੱਖ,ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ,ਕਿਉਂਕਿ ਪਿਆਰ ਮੌਤ ਵਾਂਗ ਮਜ਼ਬੂਤ ਹੈ,ਇਸਦੀ ਈਰਖਾ ਕਬਰ ਵਾਂਗ ਅਟੱਲ ਹੈ,ਇਹ ਬਲਦੀ ਅੱਗ ਵਾਂਗ,ਅਤੇ ਇੱਕ ਬਲਦੀ ਲਾਟ ਵਾਂਗ ਹੈ।7ਬਹੁਤੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ,ਨਾ ਹੀ ਹੜ੍ਹ ਇਸਨੂੰ ਦਬਾ ਸਕਦੇ ਹਨ,ਜੇ ਕੋਈ ਆਪਣੇ ਘਰ ਦੀ ਸਾਰੀ ਦੌਲਤ ਪਿਆਰ ਲਈ ਦੇ ਦੇਵੇ,ਤਾਂ ਉਹ ਦੌਲਤ ਤੁੱਛ ਸਮਝੀ ਜਾਵੇਗੀ ਹੈ।8ਸਾਡੀ ਇੱਕ ਛੋਟੀ ਭੈਣ ਹੈ,ਅਤੇ ਉਸ ਦੀਆਂ ਛਾਤੀਆਂ ਅਜੇ ਉਭਰੀਆਂ ਨਹੀਂ ਹਨ।ਅਸੀਂ ਆਪਣੀ ਭੈਣ ਲਈ ਕੀ ਕਰੀਏਜਿਸ ਦਿਨ ਉਸਦੇ ਵਿਆਹ ਦੀ ਗੱਲ ਚੱਲੇ?9ਜੇ ਉਹ ਕੰਧ ਹੋਵੇ,ਤਾਂ ਅਸੀਂ ਉਸ ਉੱਤੇ ਚਾਂਦੀ ਦੇ ਬੁਰਜ ਬਣਾਵਾਂਗੇ,ਜੇਕਰ ਉਹ ਇੱਕ ਦਰਵਾਜ਼ਾ ਹੈ,ਅਸੀਂ ਉਸ ਨੂੰ ਦਿਆਰ ਦੇ ਤੱਖਤ ਨਾਲ ਘੇਰ ਲਵਾਂਗੇ।10ਮੈਂ ਇੱਕ ਕੰਧ ਹਾਂ,ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ,ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।11ਬਆਲ-ਹਾਮੋਨ ਵਿੱਚ ਸ਼ਲੋਮੋਨ ਦਾ ਅੰਗੂਰੀ ਬਾਗ਼ ਸੀ,ਉਸਨੇ ਆਪਣਾ ਬਾਗ ਕਿਰਾਏਦਾਰਾਂ ਨੂੰ ਦਿੱਤਾ।ਹਰੇਕ ਨੇ ਆਪਣੇ ਫਲ ਲਈ,ਇੱਕ ਹਜ਼ਾਰ ਸ਼ੈਕੇਲ  ਚਾਂਦੀ ਲਿਆਉਣੀ ਸੀ।12ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ,ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ,ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।13ਤੂੰ ਜੋ ਬਾਗਾਂ ਵਿੱਚ ਅਤੇਆਪਣੇ ਮਿੱਤਰਾਂ ਦੇ ਨਾਲ ਰਹਿੰਦੀ ਹੈ,ਮੈਨੂੰ ਤੇਰੀ ਆਵਾਜ਼ ਸੁਣਨ ਦਿਓ!14ਹੇ ਮੇਰੀ ਪ੍ਰੀਤਮ, ਵਾਪਸ ਆ ਜਾ,ਅਤੇ ਮਸਾਲੇ ਨਾਲ ਭਰੇ ਪਹਾੜਾਂ ਉੱਤੇ,ਹਿਰਨ ਵਰਗੀ,ਜਾਂ ਇੱਕ ਜਵਾਨ ਹਿਰਨ ਵਰਗੀ ਹੋ ਜਾ।

Biblica, Inc.

https://app.library.bible/content/38de522697cd8943