ਯਸ਼ਾਯਾਹ1
1ਯਹੂਦਾਹ ਅਤੇ ਯੇਰੂਸ਼ਲੇਮ ਬਾਰੇ ਉਹ ਦਰਸ਼ਨ ਜੋ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਯਹੂਦਾਹ ਦੇ ਰਾਜਿਆਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਦੇਖਿਆ ਸੀ।
ਇੱਕ ਬਾਗ਼ੀ ਕੌਮ
2ਹੇ ਅਕਾਸ਼ੋਂ, ਮੇਰੀ ਸੁਣੋ! ਹੇ ਧਰਤੀ, ਕੰਨ ਲਾ!ਕਿਉਂਕਿ ਯਾਹਵੇਹ ਨੇ ਆਗਿਆ ਦਿੱਤੀ ਹੈ:“ਮੈਂ ਬੱਚਿਆਂ ਨੂੰ ਪਾਲਿਆ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ,ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ।3ਬਲਦ ਆਪਣੇ ਮਾਲਕ ਨੂੰ,ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ,ਪਰ ਇਸਰਾਏਲ ਨਹੀਂ ਜਾਣਦਾ,ਮੇਰੇ ਲੋਕ ਇਹ ਨਹੀਂ ਸਮਝਦੇ।”4ਹਾਏ, ਪਾਪੀ ਕੌਮ,ਉਹ ਲੋਕ ਜਿਨ੍ਹਾਂ ਦਾ ਦੋਸ਼ ਵੱਡਾ ਹੈ,ਕੁਕਰਮੀਆਂ ਦੀ ਸੰਤਾਨ,ਭ੍ਰਿਸ਼ਟ ਕੌਮ ਉੱਤੇ!ਉਨ੍ਹਾਂ ਨੇ ਯਾਹਵੇਹ ਨੂੰ ਤਿਆਗ ਦਿੱਤਾ ਹੈ;ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਠੁਕਰਾ ਦਿੱਤਾ ਅਤੇ ਉਸ ਤੋਂ ਮੂੰਹ ਮੋੜ ਲਿਆ।5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ?ਤੁਸੀਂ ਬਗਾਵਤ ਵਿੱਚ ਕਿਉਂ ਲੱਗੇ ਰਹਿੰਦੇ ਹੋ?ਤੁਹਾਡਾ ਸਾਰਾ ਸਿਰ ਜ਼ਖਮੀ,ਅਤੇ ਸਾਰਾ ਦਿਲ ਦੁਖੀ ਹੈ।6ਤੁਹਾਡੇ ਪੈਰਾਂ ਦੀ ਤਲੀ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕਕੋਈ ਤੰਦਰੁਸਤੀ ਨਹੀਂ ਹੈਸਿਰਫ ਸੱਟ ਅਤੇ ਖਰੋਚਅਤੇ ਖੁੱਲ੍ਹੇ ਜ਼ਖਮ ਹਨ,ਜਿਹੜੇ ਨਾ ਸਾਫ਼ ਕੀਤੇ ਗਏ, ਨਾ ਪੱਟੀ ਕੀਤੀ ਗਈਅਤੇ ਨਾ ਜ਼ੈਤੂਨ ਦੇ ਤੇਲ ਨਾਲ ਨਰਮ ਕੀਤੇ ਗਏ।7ਤੁਹਾਡਾ ਦੇਸ਼ ਉਜਾੜ ਹੈ,ਤੁਹਾਡੇ ਸ਼ਹਿਰ ਅੱਗ ਨਾਲ ਸੜ ਗਏ ਹਨ;ਤੁਹਾਡੇ ਖੇਤਾਂ ਨੂੰ ਪਰਦੇਸੀਆਂ ਨੇ ਤੁਹਾਡੇ ਸਾਹਮਣੇ ਉਜਾੜ ਦਿੱਤਾ ਹੈ,ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।8ਸੀਯੋਨ ਦੀ ਧੀਅੰਗੂਰੀ ਬਾਗ਼ ਵਿੱਚ ਪਨਾਹ ਵਾਂਗ,ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ,ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।9ਜਦ ਤੱਕ ਸਰਬਸ਼ਕਤੀਮਾਨ ਯਾਹਵੇਹਸਾਡੇ ਲਈ ਕੁਝ ਰਹਿੰਦ-ਖੁਹੰਦ ਨਾ ਛੱਡਦਾ,ਅਸੀਂ ਸੋਦੋਮ ਵਰਗੇ ਹੋ ਜਾਂਦੇ,ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।10ਹੇ ਸੋਦੋਮ ਦੇ ਹਾਕਮੋ, ਯਾਹਵੇਹ ਦਾ ਬਚਨ ਸੁਣੋ,ਹੇ ਗਾਮੂਰਾਹ ਦੇ ਲੋਕੋ, ਸਾਡੇ ਪਰਮੇਸ਼ਵਰ ਦੇ ਉਪਦੇਸ਼ ਨੂੰ ਸੁਣੋ!11“ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ,ਉਹ ਮੇਰੇ ਲਈ ਕੀ ਹਨ?”ਯਾਹਵੇਹ ਆਖਦਾ ਹੈ।“ਮੇਰੇ ਕੋਲ ਹੋਮ ਦੀਆਂ ਭੇਟਾਂ, ਭੇਡੂਆਂ ਅਤੇ ਮੋਟੇ ਜਾਨਵਰਾਂ ਦੀ ਚਰਬੀ ਤੋਂ ਵੱਧ ਹੈ,ਮੈਨੂੰ ਬਲਦਾਂ, ਲੇਲਿਆਂ ਅਤੇ ਬੱਕਰੀਆਂ ਦੇ ਲਹੂ ਵਿੱਚ ਕੋਈ ਆਨੰਦ ਨਹੀਂ ਹੈ।12ਜਦ ਤੁਸੀਂ ਮੇਰੇ ਸਾਹਮਣੇ ਹਾਜ਼ਰ ਹੁੰਦੇ ਹੋ,ਤਾਂ ਕੌਣ ਇਹ ਚਾਹੁੰਦਾ ਹੈ,ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?13ਅਰਥਹੀਣ ਭੇਟਾਂ ਲਿਆਉਣਾ ਬੰਦ ਕਰੋ!ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ।ਨਵੇਂ ਚੰਦ ਅਤੇ ਸਬਤ , ਸਭਾ ਦਾ ਦਿਨਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।14ਨਵੇਂ ਚੰਦ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂਜਿੰਨਾਂ ਤੋਂ ਮੈਨੂੰ ਘਿਣ ਆਉਂਦੀ ਹੈ,ਉਹ ਮੇਰੇ ਲਈ ਬੋਝ ਹਨ,ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ।15ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਓਗੇ ਹੋ,ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ;ਭਾਵੇਂ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰੋਮੈਂ ਨਹੀਂ ਸੁਣਾਂਗਾ।“ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ!16“ਆਪਣੇ ਆਪ ਨੂੰ ਧੋਵੋ ਅਤੇ ਸ਼ੁੱਧ ਕਰੋ।ਆਪਣੇ ਭੈੜੇ ਕੰਮਾਂ ਨੂੰ ਮੇਰੀ ਨਜ਼ਰ ਤੋਂ ਦੂਰ ਕਰੋ;ਬੁਰਿਆਈ ਨੂੰ ਛੱਡ ਦਿਓ।17ਨੇਕੀ ਕਰਨਾ ਸਿੱਖੋ,ਨਿਆਂ ਨੂੰ ਭਾਲੋ,ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ ਅਤੇਵਿਧਵਾ ਦਾ ਮੁਕੱਦਮਾ ਲੜੋ।18“ਆਓ, ਹੁਣ ਅਸੀਂ ਇਸ ਮਾਮਲੇ ਨੂੰ ਸੁਲਝਾਉਂਦੇ ਹਾਂ,”ਯਾਹਵੇਹ ਕਹਿੰਦਾ ਹੈ।“ਭਾਵੇਂ ਤੁਹਾਡੇ ਪਾਪ ਲਾਲ ਰੰਗ ਵਰਗੇ ਹਨ,ਉਹ ਬਰਫ਼ ਵਾਂਗ ਚਿੱਟੇ ਹੋਣਗੇ;ਭਾਵੇਂ ਉਹ ਲਾਲ ਰੰਗ ਦੇ ਹਨ,ਉਹ ਉੱਨ ਵਰਗੇ ਹੋਣਗੇ।19ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ,ਤੁਸੀਂ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓਗੇ;20ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ,ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ।”ਕਿਉਂਕਿ ਇਹ ਯਾਹਵੇਹ ਦੇ ਮੂੰਹ ਦਾ ਬੋਲ ਹੈ।21ਵੇਖੋ, ਵਫ਼ਾਦਾਰ ਸ਼ਹਿਰ ਕਿਵੇਂ ਵੇਸਵਾ ਬਣ ਗਿਆ ਹੈ!ਉਹ ਇੱਕ ਵਾਰ ਨਿਆਂ ਨਾਲ ਭਰਪੂਰ ਸੀ;ਉਸ ਵਿੱਚ ਧਰਮ ਵੱਸਦਾ ਸੀ,ਪਰ ਹੁਣ ਕਾਤਲ!22ਤੇਰੀ ਚਾਂਦੀ ਖੋਟ ਬਣ ਗਈ,ਤੇਰੀ ਦਾਖ਼ਰਸ ਵਿੱਚ ਪਾਣੀ ਮਿਲਿਆ ਹੋਇਆ ਹੈ23ਤੇਰੇ ਹਾਕਮ ਜ਼ਿੱਦੀ,ਚੋਰਾਂ ਦੇ ਸਾਥੀ ਹਨ।ਉਹ ਸਾਰੇ ਰਿਸ਼ਵਤ ਨੂੰ ਪਸੰਦ ਕਰਦੇ ਹਨਅਤੇ ਤੋਹਫ਼ਿਆਂ ਦਾ ਪਿੱਛਾ ਕਰਦੇ ਹਨ।ਉਹ ਯਤੀਮ ਦਾ ਨਿਆਂ ਨਹੀਂ ਕਰਦੇ;ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।24ਇਸ ਲਈ ਪ੍ਰਭੂ ਸੈਨਾਂ ਦੇ ਯਾਹਵੇਹ,ਇਸਰਾਏਲ ਦੇ ਸਰਵਸ਼ਕਤੀਮਾਨ ਦਾ ਵਾਕ ਹੈ:“ਆਹ! ਮੈਂ ਆਪਣੇ ਦੁਸ਼ਮਣਾਂ ਉੱਤੇ ਆਪਣਾ ਕ੍ਰੋਧ ਕੱਢਾਂਗਾਅਤੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗਾ।25ਮੈਂ ਆਪਣਾ ਹੱਥ ਤੇਰੇ ਵਿਰੁੱਧ ਫੇਰਾਂਗਾ; ਮੈਂ ਤੇਰੀ ਮੈਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਆਂਗਾ ਅਤੇ ਤੇਰੀਆਂ ਸਾਰੀਆਂ ਅਸ਼ੁੱਧੀਆਂ ਨੂੰ ਦੂਰ ਕਰ ਦਿਆਂਗਾ।26ਤਦ ਮੈਂ ਤੇਰੇ ਨਿਆਂਈਆਂ ਨੂੰ ਅੱਗੇ ਵਾਂਗੂੰ,ਤਦ ਮੈਂ ਤੇਰੇ ਨਿਆਂਈਆਂ ਨੂੰ ਅੱਗੇ ਵਾਂਗੂੰ।ਬਾਅਦ ਵਿੱਚ ਤੁਹਾਨੂੰਧਾਰਮਿਕਤਾ ਦਾ ਸ਼ਹਿਰ,ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ।”27ਸੀਯੋਨ ਨਿਆਉਂ ਨਾਲ ਛੁਡਾਇਆ ਜਾਵੇਗਾ,ਉਹ ਦੇ ਪਛਤਾਏ ਧਰਮ ਨਾਲ।28ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ,ਅਤੇ ਯਾਹਵੇਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ।29“ਤੁਸੀਂ ਉਨ੍ਹਾਂ ਪਵਿੱਤਰ ਬਲੂਤਾਂ ਦੇ ਕਾਰਨ ਸ਼ਰਮਿੰਦੇ ਹੋਵੋਂਗੇ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੋਏ;ਤੁਸੀਂ ਆਪਣੇ ਚੁਣੇ ਹੋਏ ਬਾਗਾਂ ਦੇ ਕਾਰਨ ਬਦਨਾਮ ਹੋਵੋਗੇ।30ਤੁਸੀਂ ਬਲੂਤ ਵਰਗੇ ਹੋਵੋਂਗੇ ਜਿਸ ਦੇ ਪੱਤੇ ਕੁਮਲਾ ਗਏ ਹਨ,ਪਾਣੀ ਤੋਂ ਬਿਨਾਂ ਬਾਗ ਵਰਗੇ ਹੋਵੋਗੇ।31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ।ਉਹ ਦੋਵੇਂ ਇਕੱਠੇ ਸੜਨਗੇ,ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ।”Biblica, Inc.