ਸਰੇਸ਼ਟ7

1ਹੇ ਰਾਜਕੁਮਾਰ ਦੀ ਧੀਏ,ਤੇਰੇ ਪੈਰ ਜੁੱਤੀ ਦੇ ਵਿੱਚ ਕਿੰਨੇ ਸੋਹਣੇ ਹਨ!ਤੇਰੀਆਂ ਲੱਤਾ ਸੁੰਦਰ ਗਹਿਣਿਆਂ ਵਾਂਗ ਹਨ,ਜਿਵੇਂ ਕਿਸੇ ਕਾਰੀਗਰ ਦੇ ਹੱਥਾਂ ਨਾਲ ਬਣੀਆਂ ਹੋਣ।2ਤੇਰੀ ਧੁੰਨੀ ਗੋਲ ਕਟੋਰੇ ਵਰਗੀ ਹੈਜਿਸ ਵਿੱਚ ਮਿਲੀ ਹੋਈ ਦਾਖ਼ਰਸ ਦੀ ਕਮੀ ਨਹੀਂ ਹੁੰਦੀ,ਤੇਰਾ ਪੇਟ ਕਣਕ ਦਾ ਢੇਰ ਹੈ,ਜਿਹੜਾ ਸੋਸਨਾਂ ਨਾਲ ਘਿਰਿਆ ਹੋਇਆ ਹੈ।3ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ,ਜਿਵੇਂ ਹਿਰਨੀ ਦੇ ਜੁੜਵਾਂ ਬੱਚੇ।4ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਰਗੀ ਹੈ,ਤੇਰੀਆਂ ਅੱਖਾਂ ਹੇਸ਼ਬੋਨ ਦੇ ਤਲਾਬ ਹਨ,ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ।ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ,ਜੋ ਦੰਮਿਸ਼ਕ ਵੱਲ ਦੇਖ ਰਿਹਾ ਹੈ।5ਤੇਰਾ ਸਿਰ ਕਰਮਲ ਪਹਾੜ ਵਰਗਾ ਹੈ,ਤੇਰੇ ਸਿਰ ਦੇ ਵਾਲ ਬੈਂਗਣੀ ਜਿਹੇ ਹਨ,ਪਾਤਸ਼ਾਹ ਤੇਰੇ ਵਾਲਾਂ ਦਾ ਕੈਦੀ ਬਣਿਆ ਹੋਇਆ ਹੈ।6ਤੂੰ ਕਿੰਨੀ ਸੋਹਣੀ ਅਤੇ ਕਿੰਨੀ ਮਨਮੋਹਣੀ ਹੈ,ਤੂੰ ਪਿਆਰ ਕਰਨ ਵਿੱਚ ਕਿੰਨੀ ਸੋਹਣੀ ਲੱਗਦੀ ਹੈ!7ਤੇਰਾ ਕੱਦ ਖਜ਼ੂਰ ਵਰਗਾ ਹੈ,ਅਤੇ ਤੇਰੀਆਂ ਛਾਤੀਆਂ ਫਲਾਂ ਦੇ ਗੁੱਛਿਆਂ ਵਰਗੀਆਂ ਹਨ।8ਮੈਂ ਆਖਿਆ, “ਮੈਂ ਖਜ਼ੂਰ ਦੇ ਰੁੱਖ ਉੱਤੇ ਚੜ੍ਹਾਂਗਾ;ਮੈਂ ਇਸਦਾ ਫਲ ਫੜ ਲਵਾਂਗਾ।”ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗ ਹੋਣ,ਅਤੇ ਤੇਰੇ ਸਾਹ ਦੀ ਖੁਸ਼ਬੂ ਸੇਬਾਂ ਦੇ ਵਰਗੀ ਹੋਵੇ।9ਅਤੇ ਤੇਰਾ ਮੂੰਹ ਸਭ ਤੋਂ ਵਧੀਆ ਦਾਖ਼ਰਸ ਵਰਗਾ ਹੈ।ਨਾਇਕਾਦਾਖ਼ਰਸ ਸਿੱਧੀ ਮੇਰੇ ਪ੍ਰੀਤਮ ਕੋਲ ਜਾਵੇ,ਬੁੱਲ੍ਹਾਂ ਅਤੇ ਦੰਦਾਂ ਉੱਤੇ ਹੌਲੀ-ਹੌਲੀ ਵਗਦੀ ਰਹੇ।10ਮੈਂ ਆਪਣੇ ਪ੍ਰੀਤਮ ਦੀ ਹਾਂ,ਅਤੇ ਉਸਦੀ ਇੱਛਾ ਮੇਰੇ ਲਈ ਹੈ।11ਆਓ ਮੇਰੇ ਪਿਆਰੇ, ਆਓ ਅਸੀਂ ਬਾਹਰ ਚੱਲੀਏ,ਆਓ ਅਸੀਂ ਪਿੰਡਾਂ ਵਿੱਚ ਰਾਤ ਕੱਟੀਏ।12ਆਓ ਅਸੀਂ ਸਵੇਰੇ ਹੀ ਅੰਗੂਰਾਂ ਦੇ ਬਾਗਾਂ ਵਿੱਚ ਚੱਲੀਏ,ਇਹ ਵੇਖਣ ਲਈ ਕਿ ਅੰਗੂਰੀ ਵੇਲਾਂ ਉੱਗ ਗਈਆਂ ਹਨ,ਉਨ੍ਹਾਂ ਦੇ ਫੁੱਲ ਖਿੜ ਆਏ ਹਨ,ਅਤੇ ਜਾਂ ਅਨਾਰ ਖਿੜ ਰਹੇ ਹਨ,ਉੱਥੇ ਮੈਂ ਤੈਨੂੰ ਆਪਣਾ ਪਿਆਰ ਦਿਆਂਗੀ।13ਫੁੱਲ ਆਪਣੀ ਸੁਗੰਧ ਭੇਜਦੇ ਹਨ,ਅਤੇ ਸਾਡੇ ਦਰਵਾਜ਼ੇ ਉੱਤੇ ਹਰੇਕ ਸੁਆਦਲੇ ਪਦਾਰਥ ਹਨ,ਨਵੇਂ ਅਤੇ ਪੁਰਾਣੇ ਵੀ,ਹੇ ਮੇਰੇ ਬਾਲਮ! ਜੋ ਮੈਂ ਤੇਰੇ ਲਈ ਇਕੱਠੇ ਕੀਤੇ ਹਨ।

Biblica, Inc.

https://app.library.bible/content/38de522697cd8943