ਸਰੇਸ਼ਟ6
1ਹੇ ਇਸਤਰੀਆਂ ਵਿੱਚੋਂ ਰੂਪਵੰਤ,ਤੇਰਾ ਪ੍ਰੀਤਮ ਕਿੱਥੇ ਗਿਆ ਹੈ?ਤੇਰਾ ਪ੍ਰੀਤਮ ਕਿੱਧਰ ਚਲਾ ਗਿਆ,ਤਾਂ ਜੋ ਅਸੀਂ ਉਹ ਨੂੰ ਤੇਰੇ ਨਾਲ ਲੱਭੀਏ?2ਮੇਰਾ ਪ੍ਰੀਤਮ ਆਪਣੇ ਬਾਗ ਲਈ,ਉਹ ਆਪਣੇ ਬਿਸਤਰੇ ਲਈ ਮਾਸਲੇ,ਉਹ ਉੱਥੇ ਆਪਣੇ ਇੱਜੜਾਂ ਨੂੰ ਚਾਰਨ,ਅਤੇ ਸੋਸਨ ਦੇ ਫੁੱਲ ਇਕੱਠੇ ਕਰਨ ਲਈ ਗਿਆ ਹੈ।3ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ,ਉਹ ਜੋ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਦਾ ਹੈ।4ਹੇ ਮੇਰੀ ਪ੍ਰੀਤਮਾ, ਤੂੰ ਤਿਰਜ਼ਾਹ ਵਾਂਗੂੰ ਸੋਹਣੀ ਹੈ,ਯੇਰੂਸ਼ਲੇਮ ਵਰਗੀ ਸੋਹਣੀ,ਝੰਡੇ ਵਾਲੀਆਂ ਫ਼ੌਜਾਂ ਵਾਂਗੂੰ ਸ਼ਾਨਦਾਰ ਹੈ।5ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲੈ,ਉਹ ਤਾਂ ਮੈਨੂੰ ਘਬਰਾ ਦਿੰਦੀਆ ਹਨ!ਤੇਰੇ ਵਾਲ ਬੱਕਰੀਆਂ ਦੇ ਇੱਜੜ ਵਰਗੇ ਹਨਜੋ ਗਿਲਆਦ ਤੋਂ ਉੱਤਰਦੀਆ ਹਨ।6ਤੇਰੇ ਦੰਦ ਭੇਡਾਂ ਦੇ ਇੱਜੜ ਵਰਗੇ ਹਨਜਿਹੜੀਆਂ ਨਹਾ ਕੇ ਉਤਾਹ ਆਈਆਂ ਹਨ,ਹਰੇਕ ਦੇ ਆਪਣੇ ਜੁੜਵੇਂ ਹਨ,ਉਹਨਾਂ ਵਿੱਚੋਂ ਇੱਕ ਵੀ ਇਕੱਲੀ ਨਹੀਂ ਹੈ।7ਤੇਰੀਆਂ ਗੱਲਾਂ ਘੁੰਡ ਦੇ ਹੇਠਅਨਾਰ ਦੇ ਟੁੱਕੜਿਆ ਵਾਂਗੂੰ ਹਨ।8ਸੱਠ ਰਾਣੀਆਂ,ਅਤੇ ਅੱਸੀ ਰਖੇਲਾਂ,ਅਤੇ ਕੁਆਰੀਆਂ ਗਿਣਤੀ ਤੋਂ ਵੱਧ ਹੋ ਸਕਦੀਆਂ ਹਨ।9ਪਰ ਮੇਰੀ ਕਬੂਤਰੀ, ਮੇਰੀ ਸੰਪੂਰਨ, ਅਨੋਖੀ ਹੈ,ਆਪਣੀ ਮਾਂ ਦੀ ਇੱਕਲੌਤੀ ਧੀ,ਉਸ ਦੇ ਜਨਮ ਦੇਣ ਵਾਲੀ ਦੀ ਮਨਪਸੰਦ।ਮੁਟਿਆਰਾਂ ਨੇ ਉਸ ਨੂੰ ਵੇਖਿਆ ਅਤੇ ਉਸ ਨੂੰ ਮੁਬਾਰਕ ਕਿਹਾ,ਰਾਣੀਆਂ ਅਤੇ ਰਖੇਲਾਂ ਨੇ ਉਸਦੀ ਉਸਤਤ ਕੀਤੀ।10ਇਹ ਕੌਣ ਹੈ ਜੋ ਸਵੇਰ ਵਰਗੀ ਦਿਸਦੀ ਹੈ,ਚੰਦ ਵਾਂਗ ਰੂਪਵੰਤ,ਸੂਰਜ ਵਾਂਗ ਚਮਕਦਾਰ,ਤਾਰਿਆਂ ਵਾਂਗ ਸ਼ਾਨਦਾਰ ਹੈ?11ਮੈਂ ਅਖਰੋਟ ਦੇ ਬਾਗ ਵਿੱਚ ਵਾਧੇ ਨੂੰ ਵੇਖਣ ਲਈ ਗਈ,ਤਾਂ ਕਿ ਮੈਂ ਵਾਦੀ ਵਿੱਚ ਖਿਲੇ ਫੁੱਲ ਦੇਖ ਸਕਾਂ,ਨਾਲੇ ਇਹ ਵੇਖਣ ਲਈ ਕਿ ਅੰਗੂਰਾਂ ਕਲੀਆਂ,ਜਾਂ ਅਨਾਰ ਨੂੰ ਫਲ ਨਿਕਲੇ ਹਨ ਜਾਂ ਨਹੀਂ।12ਇਸ ਤੋਂ ਪਹਿਲਾਂ ਕਿ ਮੈਂ ਇਹ ਸਮਝਦੀ,ਮੇਰੀ ਇੱਛਾ ਨੇ ਮੈਨੂੰ ਆਪਣੇ ਲੋਕਾਂ ਦੇ ਸ਼ਾਹੀ ਰਥਾਂ ਵਿੱਚ ਸ਼ਾਮਲ ਕੀਤਾ।13ਹੇ ਸੂਲੰਮੀਥ, ਮੁੜ ਆ, ਮੁੜ ਆ;ਵਾਪਸ ਆ, ਵਾਪਸ ਆ, ਤਾਂ ਜੋ ਅਸੀਂ ਤੁਹਾਨੂੰ ਵੇਖੀਏ!ਨਾਇਕਤੁਸੀਂ ਕਿਉਂ ਸੂਲੰਮੀਥ ਨੂੰ ਵੇਖੋਗੇਜਿਵੇਂ ਮਹਾਨਾਇਮ ਦੇ ਨਾਚ ਉੱਤੇ ਕਰਦੇ ਹੋ?
Biblica, Inc.