ਸਰੇਸ਼ਟ5
1ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ ਵਿੱਚ ਆਇਆ ਹਾਂ,ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ,ਮੈਂ ਸ਼ਹਿਦ ਦਾ ਛੱਤਾ ਸ਼ਹਿਦ ਦੇ ਸਮੇਤ ਖਾ ਲਿਆ ਹੈ,ਮੈਂ ਆਪਣੀ ਦਾਖ਼ਰਸ ਅਤੇ ਦੁੱਧ ਪੀ ਲਿਆ ਹੈ।ਦੋਸਤਦੋਸਤੋ ਖਾਓ ਅਤੇ ਪੀਓਪਿਆਰ ਦੇ ਨਸ਼ੇ ਨਾਲ ਭਰੋ।2ਮੈਂ ਸੁੱਤੀ ਪਈ ਸੀ ਪਰ ਮੇਰਾ ਮਨ ਜਾਗਦਾ ਸੀ,ਸੁਣੋ! ਮੇਰਾ ਪਿਆਰਾ ਬਾਲਮ ਖੜਕਾਉਂਦਾ ਹੈ,“ਮੇਰੇ ਲਈ ਖੋਲ੍ਹ, ਮੇਰੀ ਪਿਆਰੀ, ਮੇਰੀ ਸੋਹਣੀ,ਮੇਰੀ ਕਬੂਤਰੀ, ਮੇਰੀ ਨਿਰਦੋਸ਼।ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ,ਅਤੇ ਮੇਰੇ ਵਾਲ ਰਾਤ ਦੀਆਂਬੂੰਦਾਂ ਨਾਲ ਭਿੱਜ ਗਏ ਹਨ।”3ਮੈਂ ਆਪਣਾ ਚੋਗਾ ਲਾਹ ਲਿਆ ਹੈ,ਕੀ ਮੈਨੂੰ ਇਹ ਫਿਰ ਪਹਿਨਣਾ ਚਾਹੀਦਾ ਹੈ?ਮੈਂ ਆਪਣੇ ਪੈਰ ਧੋ ਲਏ ਹਨ,ਕੀ ਮੈਂ ਉਨ੍ਹਾਂ ਨੂੰ ਫਿਰ ਮੈਲੇ ਕਰਾਂ?4ਮੇਰੇ ਪਿਆਰੇ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਲਈ ਹੱਥ ਮੇਰੀ ਵੱਲ ਕੀਤਾ,ਮੇਰਾ ਦਿਲ ਉਸ ਲਈ ਧੜਕਣ ਲੱਗਾ।5ਮੈਂ ਆਪਣੇ ਪ੍ਰੀਤਮ ਲਈ ਦਰਵਾਜ਼ਾ ਖੋਲ੍ਹਣ ਲਈ ਉੱਠੀ,ਅਤੇ ਮੇਰੇ ਹੱਥਾਂ ਵਿੱਚ ਗੰਧਰਸ ਟਪਕਿਆ,ਉਹ ਗੰਧਰਸ ਮੇਰੀਆਂ ਉਂਗਲਾਂ ਤੋਂਅਤੇ ਦਰਵਾਜ਼ੇ ਦੇ ਕੁੰਡੇ ਉੱਤੇ ਵਗਿਆ।6ਮੈਂ ਆਪਣੇ ਪ੍ਰੀਤਮ ਲਈ ਖੋਲ੍ਹਿਆਪਰ ਮੇਰਾ ਪ੍ਰੀਤਮ ਮੁੜ ਕੇ ਚਲਾ ਗਿਆ ਸੀ,ਉਸ ਦੇ ਜਾਣ ਨਾਲ ਮੇਰਾ ਦਿਲ ਡੁੱਬ ਗਿਆ,ਮੈਂ ਉਸ ਨੂੰ ਲੱਭਿਆ ਪਰ ਉਹ ਲੱਭਾ ਨਾ,ਮੈਂ ਉਸ ਨੂੰ ਬੁਲਾਇਆ ਪਰ ਉਸ ਨੇ ਉੱਤਰ ਨਾ ਦਿੱਤਾ।7ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸਨ,ਉਨ੍ਹਾਂ ਨੇ ਮੈਨੂੰ ਕੁੱਟਿਆ, ਉਨ੍ਹਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ,ਉਨ੍ਹਾਂ ਨੇ ਮੇਰਾ ਚੋਗਾ ਖੋਹ ਲਿਆ,ਉਹ ਜੋ ਸ਼ਹਿਰ ਦੀਆ ਕੰਧਾ ਦੇ ਰਾਖੇ ਸੀ!8ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਹੁਕਮ ਦਿੰਦੀ ਹਾਂ,ਜੇ ਤੁਸੀਂ ਮੇਰੇ ਬਾਲਮ ਨੂੰ ਲੱਭ ਲਵੋ,ਤੁਸੀਂ ਉਸ ਨੂੰ ਕੀ ਕਹੋਗੀਆਂ?ਉਸ ਨੂੰ ਦੱਸੋ ਕਿ ਮੈਂ ਪਿਆਰ ਦੀ ਰੋਗਣ ਹਾਂ।9ਤੇਰਾ ਬਾਲਮ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ,ਹੇ ਔਰਤਾਂ ਦੇ ਵਿੱਚੋਂ ਸਭ ਤੋਂ ਸੁੰਦਰ?ਤੇਰਾ ਪਿਆਰਾ ਦੂਸਰਿਆ ਨਾਲੋਂ ਕਿਵੇਂ ਵਧੀਆ ਹੈ,ਕੀ ਤੂੰ ਸਾਨੂੰ ਸਹੁੰ ਚੁਕਾਉੰਦੀ ਹੈ?10ਮੇਰਾ ਬਾਲਮ ਚਮਕਦਾਰ ਅਤੇ ਲਾਲ ਹੈ,ਦਸ ਹਜ਼ਾਰਾਂ ਆਦਮੀਆਂ ਵਿੱਚੋਂ ਉੱਤਮ ਹੈ।11ਉਹ ਦਾ ਸਿਰ ਸ਼ੁੱਧ ਸੋਨਾ ਹੈ,ਉਸਦੇ ਵਾਲ ਘੁੰਗਰਾਲੇਅਤੇ ਪਹਾੜੀ ਕਾਂ ਵਾਂਗ ਕਾਲੇ ਹਨ।12ਉਸ ਦੀਆਂ ਅੱਖਾਂ ਪਾਣੀ ਦੀਆਂਨਦੀਆਂ ਉੱਤੇ ਕਬੂਤਰਾਂ ਵਰਗੀਆਂ ਹਨ,ਜਿਹੜੀਆਂ ਦੁੱਧ ਵਿੱਚ ਨਹਾਤੀਆ ਹੋਣਅਤੇ ਗਹਿਣਿਆਂ ਵਾਂਗ ਹਨ।13ਉਹ ਦੀਆਂ ਗੱਲਾਂ ਹਾਂ ਮਸਾਲੇ ਦੇ ਬਿਸਤਰੇ ਵਰਗੀਆਂ ਹਨ,ਜੋ ਅਤਰ ਪੈਦਾ ਕਰਦੀਆਂ ਹਨ।ਉਹ ਦੇ ਬੁੱਲ ਗੰਧਰਸ ਨਾਲ,ਟਪਕਣ ਵਾਲੇ ਸੋਸਨ ਦੇ ਫੁੱਲ ਵਰਗੇ ਹਨ।14ਉਸ ਦੀਆ ਬਾਹਾਂ ਸੋਨੇ ਦੀਆਂ ਜੜ੍ਹਾ ਵਰਗੀਆਂ ਹਨ,ਜਿਨ੍ਹਾਂ ਉੱਤੇ ਪੁਖਰਾਜ ਜੜੇ ਹੋਣ।ਉਸਦਾ ਸਰੀਰ ਪਾਲਿਸ਼ ਕੀਤੇ ਹਾਥੀ ਦੰਦ ਵਰਗਾ ਹੈ,ਜਿਸ ਉੱਤੇ ਨੀਲਮ ਦੀ ਸਜਾਵਟ ਹੈ।15ਉਹ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ,ਸ਼ੁੱਧ ਸੋਨੇ ਦੀਆਂ ਨੀਹਾਂ ਉੱਤੇਉਹ ਦਾ ਰੂਪ ਲਬਾਨੋਨ ਵਰਗਾ ਹੈ,ਉਹ ਦਿਆਰ ਵਰਗਾ ਉੱਤਮ ਹੈ।16ਉਹ ਦਾ ਮੂੰਹ ਮਿੱਠਾ ਹੈ,ਉਹ ਪੂਰੀ ਤਰ੍ਹਾਂ ਪਿਆਰਾ ਹੈ,ਇਹ ਮੇਰਾ ਪਿਆਰਾ ਹੈ, ਇਹ ਮੇਰਾ ਮਿੱਤਰ ਹੈ,ਯੇਰੂਸ਼ਲੇਮ ਦੀਓ ਧੀਓ!
Biblica, Inc.