ਸਰੇਸ਼ਟ4
1ਹੇ ਮੇਰੀ ਪਿਆਰੀ, ਤੂੰ ਕਿੰਨੀ ਸੋਹਣੀ ਹੈ!ਹੇ, ਤੂੰ ਕਿੰਨੀ ਸੋਹਣੀ ਹੈ!ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰ ਵਰਗੀਆਂ ਹਨ,ਤੇਰੇ ਵਾਲ ਗਿਲਆਦ ਦੀਆਂ,ਪਹਾੜੀਆਂ ਤੋਂ ਉੱਤਰਦੇ ਬੱਕਰੀਆਂ ਦੇ ਇੱਜੜ ਵਰਗੇ ਹਨ।2ਤੇਰੇ ਦੰਦ ਮੁੰਨੀਆ ਹੋਈਆਂ ਭੇਡਾਂ ਦੇ ਇੱਜੜ ਵਾਂਗੂੰ ਹਨ,ਜਿਹੜੀਆਂ ਨਹਾ ਕੇ ਉੱਪਰ ਆਈਆਂ ਹਨ,ਅਤੇ ਹਰੇਕ ਦੇ ਆਪਣੇ ਜੁੜਵਾਂ ਬੱਚੇ ਹਨ,ਉਹਨਾਂ ਵਿੱਚੋਂ ਕੋਈ ਵੀ ਇਕੱਲੀ ਨਹੀਂ ਹੈ।3ਤੇਰੇ ਬੁੱਲ ਲਾਲ ਰੰਗ ਦੀ ਡੋਰੀ ਵਰਗੇ ਹਨ,ਤੇਰੀ ਬੋਲੀ ਕਿੰਨੀ ਪਿਆਰੀ ਹੈ,ਤੇਰੀਆਂ ਗੱਲਾਂ ਘੁੰਡ ਦੇ ਹੇਠਅਨਾਰ ਦੇ ਟੁਕੜਿਆਂ ਵਾਗੂੰ ਹਨ।4ਤੇਰੀ ਗਰਦਨ ਦਾਵੀਦ ਦੇ ਬੁਰਜ ਵਰਗੀ ਹੈ,ਜੋ ਪੱਥਰਾਂ ਨਾਲ ਬਣੀ ਹੋਈ ਹੈ,ਉਸ ਉੱਤੇ ਹਜ਼ਾਰਾਂ ਢਾਲਾਂ ਲਟਕਦੀਆਂ ਹਨ,ਉਹ ਸਾਰੀਆਂ ਯੋਧਿਆਂ ਦੀਆਂ ਢਾਲਾਂ ਹਨ।5ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ,ਜਿਹੜੀਆਂ ਸੋਸਨਾ ਵਿੱਚ ਚੁਗਦੀਆਂ ਹਨ।6ਜਦ ਤੱਕ ਦਿਨ ਨਹੀਂ ਢਲਦਾ ਹੈਅਤੇ ਪਰਛਾਵੇਂ ਭੱਜ ਨਹੀਂ ਜਾਂਦੇ,ਮੈਂ ਗੰਧਰਸ ਦੇ ਪਹਾੜਅਤੇ ਧੂਪ ਦੇ ਪਹਾੜ ਉੱਤੇ ਚਲਾ ਜਾਵਾਂਗਾ।7ਹੇ ਮੇਰੀ ਪਿਆਰੀ, ਤੂੰ ਸਾਰੀ ਦੀ ਸਾਰੀ ਸੁੰਦਰ ਹੈ,ਤੇਰੇ ਵਿੱਚ ਕੋਈ ਕਮੀ ਨਹੀਂ ਹੈ।8ਹੇ ਮੇਰੀ ਲਾੜੀ, ਤੂੰ ਲਬਾਨੋਨ ਤੋਂ ਮੇਰੇ ਨਾਲ ਚੱਲ,ਲਬਾਨੋਨ ਤੋਂ ਮੇਰੇ ਨਾਲ ਆ।ਅਮਾਨਾ ਦੀ ਚੋਟੀ ਤੋਂ,ਸਨੀਰ ਦੀ ਚੋਟੀ ਤੋਂ, ਹਰਮੋਨ ਦੀ ਸਿਖਰ ਤੋਂ,ਸ਼ੇਰਾਂ ਦੇ ਘੋਰਨਿਆ ਤੋਂਅਤੇ ਚੀਤਿਆਂ ਦੇ ਪਹਾੜੀ ਟਿਕਾਣਿਆਂ ਤੋਂ।9ਹੇ ਪਿਆਰੀ ਮੇਰੀ ਵਹੁਟੀ, ਤੂੰ ਮੇਰਾ ਦਿਲ ਚੁਰਾ ਲਿਆ ਹੈ,ਤੇਰੀਆਂ ਅੱਖਾਂ ਦੀ ਇੱਕ ਝਲਕ ਨਾਲਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲਤੂੰ ਮੇਰਾ ਦਿਲ ਚੁਰਾ ਲਿਆ ਹੈ।10ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੇਰਾ ਪਿਆਰ ਕਿੰਨਾ ਪ੍ਰਸੰਨ ਹੈ!ਤੇਰਾ ਪਿਆਰ ਦਾਖ਼ਰਸ ਨਾਲੋਂ,ਅਤੇ ਤੇਰੀ ਅਤਰ ਦੀ ਸੁਗੰਧਸਾਰਿਆ ਮਸਾਲੇ ਨਾਲੋਂ ਕਿੰਨੀ ਚੰਗੀ ਹੈ!11ਹੇ ਮੇਰੀ ਵਹੁਟੀ, ਤੇਰੇ ਬੁੱਲ੍ਹਾਂ ਤੋਂ ਮਿਠਾਸ ਨਿਕਲਦੀ ਹੈ,ਦੁੱਧ ਅਤੇ ਸ਼ਹਿਦ ਤੇਰੀ ਜੀਭ ਦੇ ਹੇਠਾਂ ਹਨ,ਤੇਰੇ ਕੱਪੜਿਆਂ ਦੀ ਖੁਸ਼ਬੂਲਬਾਨੋਨ ਦੀ ਖੁਸ਼ਬੂ ਵਰਗੀ ਹੈ।12ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੂੰ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ,ਤੂੰ ਇੱਕ ਬੰਦ ਕੀਤਾ ਹੋਇਆ ਝਰਨਾ ਹੈ, ਇੱਕ ਮੋਹਰ ਲਾਇਆ ਹੋਇਆ ਚਸ਼ਮਾ ਹੈ।13ਤੇਰੇ ਪੌਦੇ ਅਨਾਰ ਦੇ ਬਾਗ ਹਨਚੰਗੇ ਫਲਾਂ ਨਾਲ,ਮਹਿੰਦੀ ਅਤੇ ਨਾਰਦ,14ਨਾਰਦ ਅਤੇ ਕੇਸਰ,ਕੈਲਾਮਸ ਅਤੇ ਦਾਲਚੀਨੀ,ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ,ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।15ਤੁਸੀਂ ਇੱਕ ਬਾਗ ਦਾ ਚਸ਼ਮਾ ਹੋ,ਵਗਦੇ ਪਾਣੀ ਦਾ ਇੱਕ ਖੂਹਜੋ ਲਬਾਨੋਨ ਤੋਂ ਵਗਦਾ ਹੈ।16ਜਾਗ, ਉੱਤਰੀ ਹਵਾ,ਅਤੇ ਆ, ਦੱਖਣ ਹਵਾ!ਮੇਰੇ ਬਾਗ ਉੱਤੇ ਵਗ,ਤਾਂ ਜੋ ਉਹ ਦੀ ਖੁਸ਼ਬੂ ਹਰ ਪਾਸੇ ਫੈਲ ਜਾਵੇ।ਮੇਰੇ ਪਿਆਰੇ ਨੂੰ ਉਸ ਦੇ ਬਾਗ ਵਿੱਚ ਆਉਣ ਦਿਓਅਤੇ ਆਪਣੇ ਮਨ ਪਸੰਦ ਦੇ ਫਲ ਖਾਵੇ।
Biblica, Inc.