ਸਰੇਸ਼ਟ3
1ਸਾਰੀ ਰਾਤ ਮੈਂ ਆਪਣੇ ਬਿਸਤਰੇ ਤੇਉਸ ਨੂੰ ਲੱਭਦਾ ਰਿਹਾ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ,ਮੈਂ ਉਸ ਨੂੰ ਲੱਭਿਆ ਪਰ ਉਹ ਨਾ ਲੱਭਿਆ।2ਮੈਂ ਹੁਣ ਉੱਠ ਕੇ ਸ਼ਹਿਰਅਤੇ ਇਸ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਘੁੰਮਾਂਗੀ,ਮੈਂ ਉਸ ਨੂੰ ਲੱਭਾਂਗੀ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ।ਇਸ ਲਈ ਮੈਂ ਉਸਨੂੰ ਲੱਭਿਆ ਪਰ ਉਹ ਨਾ ਲੱਭਿਆ।3ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ,ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸੀ।“ਕੀ ਤੁਸੀਂ ਉਸਨੂੰ ਦੇਖਿਆ ਹੈ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ?”4ਮੈਂ ਉਹਨਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ,ਕਿ ਜਦੋਂ ਮੈਨੂੰ ਉਹ ਮਿਲਿਆ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਸੀ।ਮੈਂ ਉਸਨੂੰ ਫੜ ਲਿਆ ਅਤੇ ਉਸਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ,ਜਦੋਂ ਤੱਕ ਮੈਂ ਉਸਨੂੰ ਆਪਣੀ ਮਾਂ ਦੇ ਘਰ ਨਹੀਂ ਲੈ ਆਈ,ਉਸ ਦੇ ਕਮਰੇ ਵਿੱਚ ਜਿਸ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ।5ਹੇ ਯੇਰੂਸ਼ਲੇਮ ਦੀ ਧੀਓ,ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ,ਤੁਸੀਂ ਪਿਆਰ ਨੂੰ ਨਾ ਉਕਸਾਓ, ਨਾ ਜਗਾਓ,ਜਦੋਂ ਤੱਕ ਸਹੀ ਸਮਾਂ ਨਹੀਂ ਆਉਂਦਾ।6ਇਹ ਕੌਣ ਹੈ ਜੋ ਉਜਾੜ ਵਿੱਚੋਂ,ਧੂੰਏਂ ਦੇ ਥੰਮ੍ਹਾਂ ਵਾਂਗੂੰ,ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਆਉਂਦਾ?7ਵੇਖੋ! ਇਹ ਸ਼ਲੋਮੋਨ ਦੀ ਪਾਲਕੀ ਹੈ,ਜਿਸਦੇ ਆਲੇ-ਦੁਆਲੇ ਸੱਠ ਸੂਰਮੇ ਹਨ,ਜਿਹੜੇ ਇਸਰਾਏਲ ਵਿੱਚੋਂ ਸਭ ਤੋਂ ਉੱਤਮ ਹਨ।8ਉਹ ਸਾਰੇ ਤਲਵਾਰ ਧਾਰੀ ਹਨ,ਸਾਰੇ ਯੁੱਧ ਵਿੱਚ ਨਿਪੁੰਨ ਹਨ,ਰਾਤ ਦੇ ਡਰ ਕਰਕੇ ਹਰੇਕ ਨੇ ਆਪਣੀ ਤਲਵਾਰ,ਆਪਣੇ ਕੋਲ ਰੱਖੀ ਹੋਈ ਹੈ।9ਰਾਜਾ ਸ਼ਲੋਮੋਨ ਨੇ ਆਪਣੇ ਲਈ ਪਾਲਕੀ ਬਣਾਈ,ਉਸਨੇ ਇਸਨੂੰ ਲਬਾਨੋਨ ਦੀ ਲੱਕੜ ਤੋਂ ਬਣਾਇਆ।10ਉਸਨੇ ਉਸਦੇ ਥੰਮ੍ਹ ਚਾਂਦੀ,ਉਸ ਦਾ ਅਧਾਰ ਸੋਨੇ ਦਾ,ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਸੀ,ਉਸ ਦਾ ਅੰਦਰਲਾ ਹਿੱਸਾ ਯੇਰੂਸ਼ਲੇਮ ਦੀਆ ਧੀਆਂ ਦੁਆਰਾ,ਬੜੇ ਪਿਆਰ ਨਾਲ ਜੜਿਆ ਗਿਆ ਸੀ।11ਹੇ ਸੀਯੋਨ ਦੀਓ ਧੀਓ!ਬਾਹਰ ਆਓ ਅਤੇ ਰਾਜਾ ਸ਼ਲੋਮੋਨ ਨੂੰਇੱਕ ਤਾਜ ਪਹਿਨੇ ਹੋਏ ਵੇਖੋ,ਉਹ ਤਾਜ ਜਿਹੜਾ ਉਸਦੀ ਮਾਤਾ ਨੇ ਉਸਨੂੰ ਪਹਿਨਾਇਆ ਸੀਉਸਦੇ ਵਿਆਹ ਦੇ ਦਿਨ ਤੇ,ਜਿਸ ਦਿਨ ਉਸਦਾ ਮਨ ਖੁਸ਼ ਸੀ।
Biblica, Inc.