ਸਰੇਸ਼ਟ2
1ਮੈਂ ਸ਼ਰੋਨ ਦਾ ਇੱਕ ਗੁਲਾਬ ਹਾਂ,ਵਾਦੀਆਂ ਦੀ ਸੋਸਨ ਹਾਂ।2ਉਹ ਕੰਡਿਆਂ ਵਿੱਚ ਸੋਸਨ ਵਾਂਗਉਸੇ ਤਰ੍ਹਾਂ ਮੁਟਿਆਰਾਂ ਵਿੱਚ ਮੇਰਾ ਪਿਆਰਾ ਹੈ।3ਜਿਸ ਤਰ੍ਹਾਂ ਸੇਬ ਦਾ ਰੁੱਖ ਜੰਗਲ ਵਿੱਚ ਰੁੱਖਾਂ ਦੇ ਵਿੱਚਕਾਰ ਹੈ,ਉਸੇ ਤਰ੍ਹਾਂ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ।ਮੈਂ ਉਸ ਦੀ ਛਾਂ ਵਿੱਚ ਬੈਠ ਕੇ ਅਨੰਦ ਹੁੰਦੀ ਹਾਂ,ਅਤੇ ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।4ਉਹ ਮੈਨੂੰ ਦਾਅਵਤ ਦੇ ਹਾਲ ਵਿੱਚ ਲੈ ਜਾਵੇ,ਉਸਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।5ਕਿਸ਼ਮਿਸ਼ ਨਾਲ ਮੈਨੂੰ ਤਕੜਾ ਕਰ,ਸੇਬਾਂ ਨਾਲ ਮੈਨੂੰ ਤਰੋ ਤਾਜ਼ਾ ਕਰ,ਕਿਉਂਕਿ ਮੈਨੂੰ ਤੇਰੇ ਪਿਆਰ ਦਾ ਰੋਗ ਲਗ ਗਿਆ ਹੈ।6ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੈ,ਅਤੇ ਉਸਦੀ ਸੱਜੀ ਬਾਂਹ ਗਲੇ ਲੱਗਦੀ ਹੈ।7ਹੇ ਯੇਰੂਸ਼ਲੇਮ ਦੀ ਧੀਓ,ਮੈਂ ਤੁਹਾਨੂੰ ਖੇਤ ਦੇ ਹਿਰਨ ਅਤੇ ਹਿਰਨ ਦੀ ਸਹੁੰ, ਮੇਰੇ ਨਾਲ ਵਾਅਦਾ ਕਰੋ:ਪਿਆਰ ਨੂੰ ਨਾ ਉਕਸਾਓ ਅਤੇ ਨਾ ਜਗਾਓਜਦੋਂ ਤੱਕ ਇਹ ਇੱਛਾ ਨਾ ਕਰੇ।8ਸੁਣੋ! ਮੇਰਾ ਪਿਆਰਾ!ਦੇਖੋ! ਇੱਥੇ ਉਹ ਆਉਂਦਾ ਹੈ,ਪਹਾੜਾਂ ਨੂੰ ਪਾਰ ਕਰਦਾ ਹੋਇਆ,ਅਤੇ ਟਿੱਲਿਆਂ ਦੇ ਉੱਪਰੋ ਕੁੱਦਦਾ ਹੋਇਆ!9ਮੇਰਾ ਪਿਆਰਾ ਜਵਾਨ ਹਿਰਨ ਵਰਗਾ ਹੈ।ਦੇਖੋ! ਉੱਥੇ ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ,ਖਿੜਕੀਆਂ ਵਿੱਚੋਂ ਦੇਖਦਾ ਹੈ,ਜਾਲੀ ਵਿੱਚੋਂ ਦੇਖਦਾ ਹੈ।10ਮੇਰੇ ਪਿਆਰੇ ਨੇ ਮੈਨੂੰ ਆਖਿਆ,“ਉੱਠ, ਮੇਰੀ ਪਿਆਰੀ,ਮੇਰੀ ਸੋਹਣੀ, ਮੇਰੇ ਨਾਲ ਆ।11ਵੇਖੋ! ਸਰਦੀ ਬੀਤ ਗਈ ਹੈ;ਬਾਰਸ਼ ਖਤਮ ਹੋ ਗਈ ਹੈ।12ਧਰਤੀ ਉੱਤੇ ਫੁੱਲ ਦਿਖਾਈ ਦਿੰਦੇ ਹਨ;ਗਾਉਣ ਦੀ ਰੁੱਤ ਆ ਗਈ ਹੈ,ਕਬੂਤਰਾਂ ਦੀ ਆਵਾਜ਼ਸਾਡੀ ਧਰਤੀ ਵਿੱਚ ਸੁਣਾਈ ਦਿੰਦੀ ਹੈ।13ਹੰਜੀਰ ਦਾ ਰੁੱਖ ਆਪਣਾ ਅਗੇਤਾ ਫਲ ਦਿੰਦਾ ਹੈ।ਖਿੜਦੀਆਂ ਵੇਲਾਂ ਨੇ ਆਪਣੀ ਮਹਿਕ ਫੈਲਾਈ।ਉੱਠ, ਮੇਰੀ ਪਿਆਰੀ, ਆ;ਮੇਰੀ ਸੋਹਣੀ, ਮੇਰੇ ਨਾਲ ਆ।”14ਮੇਰੀ ਕਬੂਤਰੀਏ ਜਿਹੜੀ ਚੱਟਾਨਾ ਦੀਆਂ ਦਰਾਰਾ ਵਿੱਚ,ਪਹਾੜਾਂ ਦੇ ਛੁਪਣ ਦੇ ਸਥਾਨਾਂ ਵਿੱਚ,ਮੈਨੂੰ ਆਪਣਾ ਮੂੰਹ ਵਿਖਾ,ਮੈਨੂੰ ਆਪਣੀ ਆਵਾਜ਼ ਸੁਣਨ ਦੇ;ਤੁਹਾਡੀ ਆਵਾਜ਼ ਮਿੱਠੀ ਹੈ,ਅਤੇ ਤੇਰਾ ਚਿਹਰਾ ਪਿਆਰਾ ਹੈ।15ਸਾਡੇ ਲਈ ਲੂੰਬੜੀਆਂ ਨੂੰ ਫੜੋ,ਸਗੋਂ ਛੋਟੀਆਂ ਲੂੰਬੜੀਆਂ ਨੂੰਜੋ ਅੰਗੂਰੀ ਬਾਗ਼ਾਂ ਨੂੰ ਉਜਾੜ ਦਿੰਦੀਆਂ ਹਨ,ਸਾਡੇ ਅੰਗੂਰੀ ਬਾਗ ਜੋ ਖਿੜੇ ਹੋਏ ਹਨ।16ਮੇਰਾ ਪਿਆਰਾ ਮੇਰਾ ਹੈ ਅਤੇ ਮੈਂ ਉਸਦੀ ਹਾਂ।ਉਹ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਾਉਂਦਾ ਹੈ।17ਜਦ ਤੱਕ ਦਿਨ ਢਲ ਨਾ ਜਾਵੇ,ਅਤੇ ਪਰਛਾਵੇਂ ਭੱਜ ਨਾ ਜਾ,ਮੇਰੇ ਪਿਆਰੇ ਮੁੜ,ਅਤੇ ਇੱਕ ਚਿਕਾਰੇ ਵਾਂਗੂੰ ਅਤੇਜਵਾਨ ਹਿਰਨ ਵਾਂਗ ਬਣਜੋ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ।
Biblica, Inc.