ਸਰੇਸ਼ਟ1

1ਰਾਜਾ ਸ਼ਲੋਮੋਨ ਦੇ ਸਰੇਸ਼ਟ ਗੀਤ।
2ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ,ਕਿਉਂ ਜੋ ਤੇਰਾ ਪਿਆਰ ਦਾਖ਼ਰਸ ਨਾਲੋਂ ਵੀ ਚੰਗਾ ਹੈ।3ਤੇਰੇ ਅਤਰ ਦੀ ਸੁਗੰਧ ਚੰਗੀ ਹੈ,ਤੇਰਾ ਨਾਮ ਡੋਲ੍ਹੇ ਹੋਏ ਅਤਰ ਵਾਂਗ ਹੈ,ਇਸ ਲਈ ਕੋਈ ਹੈਰਾਨੀ ਨਹੀਂ ਕਿ ਮੁਟਿਆਰਾਂ ਤੈਨੂੰ ਪਿਆਰ ਕਰਦੀਆਂ ਹਨ!4ਮੈਨੂੰ ਆਪਣੇ ਨਾਲ ਲੈ ਚੱਲ, ਆਓ ਜਲਦੀ ਕਰੀਏ!ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ।ਦੋਸਤੋਅਸੀਂ ਤੇਰੇ ਵਿੱਚ ਖੁਸ਼ ਅਤੇ ਅਨੰਦ ਹਾਂ,ਅਸੀਂ ਤੇਰੇ ਪਿਆਰ ਦੀ ਦਾਖ਼ਰਸ ਨਾਲੋਂ ਵੱਧ ਉਸਤਤ ਕਰਾਂਗੇ।ਨਾਇਕਾਤੁਹਾਨੂੰ ਪਿਆਰ ਕਰਨਾ ਕਿੰਨਾ ਸਹੀ ਹੈ!
5ਹੇ ਯੇਰੂਸ਼ਲੇਮ ਦੀਓ ਧੀਓ,ਮੈਂ ਕਾਲੀ ਹਾਂ ਪਰ ਸੋਹਣੀ ਹਾਂ,ਕੇਦਾਰ ਦੇ ਤੰਬੂਆਂ ਵਰਗੀ,ਸ਼ਲੋਮੋਨ ਦੇ ਤੰਬੂ ਦੇ ਪਰਦਿਆਂ ਵਰਗੀ।6ਮੇਰੇ ਵੱਲ ਨਾ ਤੱਕੋ ਕਿਉਂਕਿ ਮੈਂ ਕਾਲੀ ਹਾਂ,ਕਿਉਂਕਿ ਸੂਰਜ ਨੇ ਮੈਨੂੰ ਝੁਲਸ ਦਿੱਤਾ।ਮੇਰੇ ਭਰਾ ਮੇਰੇ ਨਾਲ ਨਾਰਾਜ਼ ਸਨਅਤੇ ਮੈਨੂੰ ਅੰਗੂਰੀ ਬਾਗ ਦੀ ਦੇਖਭਾਲ ਕਰਨ ਲਈ ਕਿਹਾ,ਮੈਂ ਤਾਂ ਖੁਦ ਹੀ ਆਪਣੇ ਅੰਗੂਰੀ ਬਾਗ ਦੀ ਰਾਖੀ ਨਾ ਕੀਤੀ।7ਤੂੰ ਮੈਨੂੰ ਦੱਸ, ਜਿਹਨੂੰ ਨੂੰ ਪਿਆਰ ਕਰਦੀ ਹਾਂਤੂੰ ਆਪਣੇ ਇੱਜੜ ਨੂੰ ਕਿੱਥੇ ਚਰਾਉਂਦਾ ਹੈ,ਅਤੇ ਦੁਪਹਿਰ ਵੇਲੇ ਤੂੰ ਆਪਣੀਆਂ ਭੇਡਾਂ ਨੂੰ ਕਿੱਥੇ ਆਰਾਮ ਦਿੰਦੇ ਹੈ?ਮੈਂ ਤੇਰੇ ਦੋਸਤਾਂ ਦੇ ਇੱਜੜ ਦੇ ਕੋਲ ਇੱਕ ਘੁੰਡ ਵਾਲੀ ਤੀਵੀਂ ਵਾਂਗ ਕਿਉਂ ਰਹਾਂ?8ਹੇ ਇਸਤਰੀਆਂ ਵਿੱਚੋਂ ਰੂਪਵੰਤੀਏ,ਜੇ ਤੂੰ ਨਹੀਂ ਜਾਣਦੀ ਤਾਂ ਤੂੰ ਭੇਡਾਂ ਦੇ ਪਿੱਛੇ ਚਲ,ਅਤੇ ਆਪਣੀਆਂ ਬੱਕਰੀਆਂ ਨੂੰ ਚਰਵਾਹਿਆਂ ਦੇ ਤੰਬੂਆਂ ਵਿੱਚ ਚਰਾ।9ਹੇ ਮੇਰੇ ਪਿਆਰੇ, ਮੈਂ ਤੇਰੀ ਤੁਲਨਾ ਫ਼ਿਰਾਊਨ ਦੇ ਰਥ ਘੋੜਿਆਂ ਵਿੱਚੋਂਇੱਕ ਘੋੜੀ ਨਾਲ ਕਰਦਾ ਹਾਂ।10ਤੇਰੀਆਂ ਗੱਲ੍ਹਾਂ ਗਹਿਣਿਆਂ ਨਾਲ ਸੋਹਣੀਆਂ ਹਨ,ਤੇਰੀ ਗਰਦਨ ਹੀਰਿਆਂ ਦੇ ਹਾਰ ਨਾਲ।11ਅਸੀਂ ਤੇਰੇ ਲਈ ਸੋਨੇ ਦੇ,ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।12ਜਦੋਂ ਰਾਜਾ ਆਪਣੀ ਮੇਜ਼ ਉੱਤੇ ਸੀ,ਮੇਰੇ ਅਤਰ ਨੇ ਆਪਣੀ ਖੁਸ਼ਬੂ ਫੈਲਾਈ।13ਮੇਰਾ ਪਿਆਰਾ ਮੇਰੇ ਲਈ ਗੰਧਰਸ ਦਾ ਇੱਕ ਥੈਲਾ ਹੈ,ਜੋ ਮੇਰੀਆਂ ਛਾਤੀਆਂ ਵਿੱਚਕਾਰ ਅਰਾਮ ਕਰਦਾ ਹੈ।14ਮੇਰਾ ਪਿਆਰਾ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ,ਜੋ ਏਨ ਗੇਦੀ ਦੇ ਬਗੀਚਿਆ ਵਿੱਚ ਹੈ।15ਹੇ ਮੇਰੀ ਪ੍ਰੀਤਮਾ, ਤੂੰ ਕਿੰਨੀ ਸੋਹਣੀ ਹੈ!ਓਹ, ਤੂੰ ਕਿੰਨਾ ਸੋਹਣਾ ਹੈ!ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।16ਹੇ ਮੇਰੇ ਪਿਆਰੇ, ਤੂੰ ਕਿੰਨਾ ਸੋਹਣਾ ਹੈ!ਓਹ, ਕਿੰਨਾ ਸੋਹਣਾ!ਅਤੇ ਸਾਡਾ ਬਿਸਤਰਾ ਹਰਿਆ ਭਰਿਆ ਹੈ।17ਸਾਡੇ ਘਰ ਦੇ ਸ਼ਤੀਰ ਦਿਆਰ ਦੇ ਹਨ,ਅਤੇ ਸਨੋਵਰ ਦੀਆਂ ਛੱਤਾਂ ਹਨ।

Biblica, Inc.

https://app.library.bible/content/38de522697cd8943