ਉਪਦੇਸ਼ਕ12

1ਆਪਣੀ ਜੁਆਨੀ ਦੇ ਦਿਨਾਂ ਵਿੱਚਆਪਣੇ ਸਿਰਜਣਹਾਰ ਨੂੰ ਯਾਦ ਰੱਖ,ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ,ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।2ਜਦ ਤੱਕ ਸੂਰਜ ਅਤੇ ਚਾਨਣਚੰਦ ਅਤੇ ਤਾਰੇ ਹਨੇਰੇ ਨਾ ਹੋ ਜਾਣ,ਅਤੇ ਮੀਂਹ ਤੋਂ ਬਾਅਦ ਬੱਦਲ ਵਾਪਸ ਮੁੜ ਆਉਣ।3ਜਦੋਂ ਘਰ ਦੇ ਰਖਵਾਲੇ ਕੰਬਦੇ ਹਨਅਤੇ ਤਕੜੇ ਆਦਮੀ ਝੁਕ ਜਾਂਦੇ ਹਨ,ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ,ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;4ਜਦੋਂ ਗਲੀ ਦੇ ਦਰਵਾਜ਼ੇ ਬੰਦ ਹੋ ਜਾਣਅਤੇ ਚੱਕੀ ਪੀਸਣ ਦੀ ਆਵਾਜ਼ ਹੌਲੀ ਹੋ ਜਾਵੇ;ਜਦੋਂ ਲੋਕ ਪੰਛੀਆਂ ਦੀ ਆਵਾਜ਼ ਨਾਲ ਉੱਠਦੇ ਹਨ,ਸਾਰੇ ਗੀਤਾਂ ਦੀ ਆਵਾਜ਼ ਸ਼ਾਤ ਹੋ ਜਾਂਦੀ ਹੈ।5ਫਿਰ ਉਹ ਲੋਕ ਉਚਾਈਆਂਅਤੇ ਗਲੀਆਂ ਵਿੱਚ ਖ਼ਤਰਿਆਂ ਤੋਂ ਵੀ ਡਰਨਗੇ;ਜਦੋਂ ਬਦਾਮ ਦਾ ਰੁੱਖ ਖਿੜਦਾ ਹੈਅਤੇ ਟਿੱਡੀ ਵੀ ਭਾਰੀ ਲੱਗੇਗੀਅਤੇ ਇੱਛਾ ਮਿਟ ਜਾਵੇਗੀ,ਤਦ ਲੋਕ ਆਪਣੇ ਸਦੀਵੀ ਘਰ ਨੂੰ ਜਾਂਦੇ ਹਨਅਤੇ ਸੋਗ ਕਰਨ ਵਾਲੇ ਸੜਕਾਂ ਤੇ ਫਿਰਦੇ ਹਨ।
6ਉਸ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਕੱਟੀ ਜਾਵੇ,ਅਤੇ ਸੋਨੇ ਦਾ ਕਟੋਰਾ ਟੁੱਟ ਜਾਵੇ,ਘੜਾ ਸੋਤੇ ਦੇ ਕੋਲ ਭੰਨਿਆ ਜਾਵੇ,ਅਤੇ ਖੂਹ ਉੱਤੇ ਚਰਖੜੀ ਟੁੱਟ ਜਾਵੇ।7ਅਤੇ ਮਿੱਟੀ ਉਸ ਧਰਤੀ ਵਿੱਚ ਵਾਪਸ ਜਾਂ ਰਲੇ ਜਿੱਥੋ ਇਹ ਆਈ ਸੀ,ਅਤੇ ਆਤਮਾ ਪਰਮੇਸ਼ਵਰ ਵੱਲ ਮੁੜ ਜਾਂਦੀ ਹੈ ਜਿਸਨੇ ਇਸਨੂੰ ਦਿੱਤਾ ਸੀ।
8“ਵਿਅਰਥ ਹੀ ਵਿਅਰਥ!” ਉਪਦੇਸ਼ਕ ਕਹਿੰਦਾ ਹੈ,“ਸਭ ਕੁਝ ਵਿਅਰਥ ਹੈ!”

ਮਾਮਲੇ ਦਾ ਸਿੱਟਾ

9ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ।10ਉਪਦੇਸ਼ਕ ਨੇ ਸਿਰਫ ਸਹੀ ਸ਼ਬਦ ਲੱਭਣ ਲਈ ਖੋਜ ਕੀਤੀ, ਅਤੇ ਉਸ ਨੇ ਜੋ ਲਿਖਿਆ ਉਹ ਸਿੱਧਾ ਅਤੇ ਸੱਚ ਸੀ।
11ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ।12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ।
ਬਹੁਤ ਸਾਰੀਆਂ ਕਿਤਾਬਾਂ ਬਣਾਉਣ ਦਾ ਕੋਈ ਅੰਤ ਨਹੀਂ ਹੈ, ਅਤੇ ਬਹੁਤ ਸਾਰਾ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ।
13ਹੁਣ ਸਭ ਸੁਣਿਆ ਹੈ,ਇੱਥੇ ਸਭ ਗੱਲਾਂ ਦਾ ਨਿਚੋੜ ਹੈਪਰਮੇਸ਼ਵਰ ਤੋਂ ਡਰੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ,ਕਿਉਂਕਿ ਇਹ ਸਾਰੀ ਮਨੁੱਖਜਾਤੀ ਦਾ ਫਰਜ਼ ਹੈ।14ਕਿਉਂ ਜੋ ਪਰਮੇਸ਼ਵਰ ਹਰੇਕ ਕੰਮ ਦਾ ਨਿਆਂ ਕਰੇਗਾ,ਹਰ ਗੁਪਤ ਚੀਜ਼ ਸਮੇਤ,ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ।

Biblica, Inc.

https://app.library.bible/content/38de522697cd8943