ਜ਼ਬੂਰਾਂ99
1ਯਾਹਵੇਹ ਰਾਜ ਕਰਦਾ ਹੈ,ਕੌਮਾਂ ਕੰਬਣ;ਉਹ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ,ਧਰਤੀ ਹਿੱਲ ਜਾਵੇ।2ਸੀਯੋਨ ਵਿੱਚ ਯਾਹਵੇਹ ਮਹਾਨ ਹੈ;ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।3ਉਹ ਤੇਰੇ ਮਹਾਨ ਅਤੇ ਸ਼ਾਨਦਾਰ ਨਾਮ ਦੀ ਉਸਤਤ ਕਰਨ,ਯਾਹਵੇਹ ਪਵਿੱਤਰ ਹੈ।4ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ,ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ;ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।5ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ,ਉਹ ਪਵਿੱਤਰ ਹੈ।6ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ,ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ;ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।7ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ,ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।8ਯਾਹਵੇਹ ਸਾਡੇ ਪਰਮੇਸ਼ਵਰ,ਤੂੰ ਉਹਨਾਂ ਨੂੰ ਉੱਤਰ ਦਿੱਤਾ;ਤੂੰ ਇਸਰਾਏਲ ਲਈ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ ਸੀ,ਭਾਵੇਂ ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।9ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,ਉਹ ਦੇ ਪਵਿੱਤਰ ਪਰਬਤ ਉੱਤੇ ਉਸ ਦੀ ਉਪਾਸਨਾ ਕਰੋ,ਕਿਉਂਕਿ ਸਾਡਾ ਪਰਮੇਸ਼ਵਰ ਯਾਹਵੇਹ ਪਵਿੱਤਰ ਹੈ।
Biblica, Inc.