ਜ਼ਬੂਰਾਂ98

ਇੱਕ ਜ਼ਬੂਰ।

1ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,ਕਿਉਂਕਿ ਉਸਨੇ ਅਦਭੁਤ ਕੰਮ ਕੀਤੇ ਹਨ;ਉਸਦੇ ਸੱਜੇ ਹੱਥ ਅਰਥਾਤ ਉਸਦੀ ਪਵਿੱਤਰ ਬਾਂਹ ਨੇਉਸਦੇ ਲਈ ਮੁਕਤੀ ਦਾ ਕੰਮ ਕੀਤਾ ਹੈ।2ਯਾਹਵੇਹ ਨੇ ਆਪਣੀ ਮੁਕਤੀ ਬਾਰੇ ਜਾਣੂ ਕਰਵਾਇਆ ਹੈ,ਅਤੇ ਕੌਮਾਂ ਉੱਤੇ ਉਸਦੀ ਧਾਰਮਿਕਤਾ ਪ੍ਰਗਟ ਕੀਤੀ ਹੈ।3ਉਸਨੇ ਆਪਣੇ ਪਿਆਰਅਤੇ ਵਫ਼ਾਦਾਰੀ ਨੂੰ ਇਸਰਾਏਲ ਪ੍ਰਤੀ ਯਾਦ ਰੱਖਿਆ ਹੈ;ਧਰਤੀ ਦੇ ਸਾਰੇ ਕੰਢਿਆਂ ਨੇਸਾਡੇ ਪਰਮੇਸ਼ਵਰ ਦੀ ਮੁਕਤੀ ਵੇਖੀ ਹੈ। 4ਸਾਰੀ ਧਰਤੀ ਯਾਹਵੇਹ ਲਈ ਖੁਸ਼ੀ ਦਾ ਲਲਕਾਰਾ ਮਾਰੇ,ਸੰਗੀਤ ਦੇ ਨਾਲ ਖੁਸ਼ੀ ਦੇ ਗੀਤ ਗਾਓ। 5ਬਰਬਤ ਨਾਲ ਯਾਹਵੇਹ ਦੇ ਲਈ ਸੰਗੀਤ ਵਜਾਓ,ਹਾਂ ਬਰਬਤ ਵਜਾ ਕੇ ਅਤੇ ਸੁਰੀਲੇ ਗੀਤ ਗਾ ਕੇ।6ਤੂਰ੍ਹੀਆਂ ਅਤੇ ਨਰਸਿੰਗੇ ਦੀ ਆਵਾਜ਼ ਦੇ ਨਾਲ ਯਾਹਵੇਹ,ਸਾਡੇ ਰਾਜੇ ਦੇ ਸਾਹਮਣੇ ਖੁਸ਼ੀ ਦਾ ਜੈਕਾਰਾ ਗਜਾਓ।7ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ,ਸੰਸਾਰ ਅਤੇ ਉਸ ਦੇ ਵਾਸੀ ਵੀ।8ਨਦੀਆਂ ਤਾੜੀਆਂ ਮਾਰਨ,ਪਹਾੜ ਰਲ ਕੇ ਵਡਿਆਈ ਕਰਨ,9ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ,ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।ਉਹ ਸੰਸਾਰ ਦਾ ਧਰਮ ਨਾਲਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ। 

Biblica, Inc.

https://app.library.bible/content/38de522697cd8943