ਜ਼ਬੂਰਾਂ100
ਇੱਕ ਜ਼ਬੂਰ। ਧੰਨਵਾਦ ਦਾ ਗੀਤ।
1ਯਾਹਵੇਹ ਦੀ ਉਸਤਤ ਵਿੱਚ, ਸਾਰੀ ਧਰਤੀ ਉੱਚੀ ਆਵਾਜ਼ ਵਿੱਚ ਪੁਕਾਰੇ।2ਅਨੰਦ ਨਾਲ ਯਾਹਵੇਹ ਦੀ ਉਪਾਸਨਾ ਕਰੋ;ਗੀਤ ਗਾਉਂਦੇ ਹੋਏ ਉਸਦੀ ਹਜ਼ੂਰੀ ਵਿੱਚ ਪ੍ਰਵੇਸ਼ ਕਰੋ।3ਇਹ ਸਮਝ ਲਵੋ ਕਿ ਯਾਹਵੇਹ ਹੀ ਪਰਮੇਸ਼ਵਰ ਹੈ।ਉਸ ਨੇ ਸਾਨੂੰ ਬਣਾਇਆ ਹੈ, ਅਸੀਂ ਉਸ ਦੇ ਹਾਂ।ਅਸੀਂ ਉਸ ਦੇ ਲੋਕ ਹਾਂ, ਅਸੀਂ ਉਸ ਦੀਆਂ ਚਰਾਂਦਾਂ ਦੀਆਂ ਭੇਡਾਂ ਵਰਗੇ ਹਾਂ।4ਧੰਨਵਾਦ ਦੀ ਭਾਵਨਾ ਨਾਲ ਉਹਨਾਂ ਦੇ ਦਰਵਾਜ਼ਿਆਂ ਵਿੱਚ ਆਓ,ਅਤੇ ਉਸਤਤ ਕਰਦੇ ਹੋਵੇ ਉਸਦੇ ਵਿਹੜਿਆਂ ਵਿੱਚ ਆਓ।ਉਸਦਾ ਧੰਨਵਾਦ ਕਰੋ ਅਤੇ ਉਸਦੇ ਨਾਮ ਨੂੰ ਮੁਬਾਰਕ ਆਖੋ।5ਯਾਹਵੇਹ ਭਲਾ ਹੈ; ਉਸ ਦੀ ਦਯਾ ਸਦੀਪਕ ਹੈ;ਉਸਦੀ ਵਫ਼ਾਦਾਰੀ ਪੀੜ੍ਹੀਓ ਪੀੜ੍ਹੀ ਤੱਕ ਦੀ ਹੈ।Biblica, Inc.