ਜ਼ਬੂਰਾਂ97
1ਯਾਹਵੇਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ;ਸਮੁੰਦਰ ਦੇ ਸਾਰੇ ਕਿਨਾਰੇ ਖੁਸ਼ੀ ਮਨਾਉਣ।2ਬੱਦਲ ਅਤੇ ਸੰਘਣੇ ਹਨੇਰੇ ਉਸਦੇ ਆਲੇ-ਦੁਆਲੇ ਹਨ;ਧਾਰਮਿਕਤਾ ਅਤੇ ਨਿਆਂ ਉਸ ਦੇ ਤੱਖ਼ਤ ਦੀ ਬੁਨਿਆਦ ਹਨ।3ਅੱਗ ਉਸਦੇ ਅੱਗੇ ਚੱਲਦੀ ਹੈ,ਅਤੇ ਉਸਦੇ ਦੁਸ਼ਮਣਾਂ ਨੂੰ ਹਰ ਪਾਸੇ ਭਸਮ ਕਰ ਦਿੰਦੀ ਹੈ।4ਉਸਦੀ ਬਿਜਲੀ ਦੁਨੀਆਂ ਨੂੰ ਰੌਸ਼ਨ ਕਰਦੀ ਹੈ;ਧਰਤੀ ਵੇਖਦੀ ਹੈ ਅਤੇ ਕੰਬਦੀ ਹੈ।5ਯਾਹਵੇਹ ਦੇ ਅੱਗੇ ਪਹਾੜ ਮੋਮ ਵਾਂਗ ਪਿਘਲ ਜਾਂਦੇ ਹਨ,ਹਾਂ, ਯਾਹਵੇਹ ਦੇ ਅੱਗੇ ਜੋ ਸਾਰੀ ਧਰਤੀ ਦਾ ਯਾਹਵੇਹ ਹੈ।6ਅਕਾਸ਼ ਮੰਡਲ ਉਸਦੀ ਧਾਰਮਿਕਤਾ ਦਾ ਐਲਾਨ ਕਰਦੇ ਹਨ,ਅਤੇ ਸਾਰੇ ਲੋਕ ਉਸਦੀ ਮਹਿਮਾ ਵੇਖਦੇ ਹਨ।7ਮੂਰਤੀਆਂ ਦੀ ਪੂਜਾ ਕਰਨ ਵਾਲੇ ਸਾਰੇ ਸ਼ਰਮਿੰਦਾ ਹੋ ਜਾਂਦੇ ਹਨ,ਜਿਹੜੇ ਮੂਰਤੀਆਂ ਵਿੱਚ ਘਮੰਡ ਕਰਦੇ ਹਨਸਾਰੇ ਦੇਵਤੇ, ਉਸਦੀ ਉਪਾਸਨਾ ਕਰੋ!8ਸੀਯੋਨ ਸੁਣਦਾ ਹੈ ਅਤੇ ਆਨੰਦ ਕਰਦਾ ਹੈਅਤੇ ਯਹੂਦਾਹ ਦੇ ਸਾਰੇ ਪਿੰਡ,ਯਾਹਵੇਹ ਦੇ ਨਿਆਂ ਦੇ ਕਾਰਨ ਖੁਸ਼ ਹਨ।9ਕਿਉਂਕਿ ਯਾਹਵੇਹ, ਪੂਰੀ ਧਰਤੀ ਤੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ;ਅਤੇ ਤੂੰ ਸਭ ਦੇਵਤਿਆਂ ਨਾਲੋਂ ਬਹੁਤ ਉੱਚਾ ਹੈ।10ਜਿਹੜੇ ਲੋਕ ਯਾਹਵੇਹ ਨੂੰ ਪਿਆਰ ਕਰਦੇ ਹਨ ਉਹ ਬੁਰਾਈ ਤੋਂ ਨਫ਼ਰਤ ਕਰਨ,ਕਿਉਂਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਜਾਨ ਦੀ ਰਾਖੀ ਕਰਦਾ ਹੈ,ਅਤੇ ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।11ਧਰਮੀ ਲੋਕਾਂ ਤੇ ਚਾਨਣ ਚਮਕਦਾ ਹੈ,ਅਤੇ ਨੇਕ ਦਿਲਾਂ ਵਿੱਚ ਆਨੰਦ ਹੁੰਦਾ ਹੈ।12ਯਾਹਵੇਹ ਵਿੱਚ ਆਨੰਦ ਕਰੋ, ਤੁਸੀਂ ਜੋ ਧਰਮੀ ਹੋ,ਅਤੇ ਉਸਦੇ ਪਵਿੱਤਰ ਨਾਮ ਦੀ ਉਸਤਤ ਕਰੋ।
Biblica, Inc.