ਜ਼ਬੂਰਾਂ96

1ਯਾਹਵੇਹ ਲਈ ਇੱਕ ਨਵਾਂ ਗੀਤ ਗਾਓ;ਹੇ ਸਾਰੀ ਧਰਤੀ ਯਾਹਵੇਹ ਲਈ ਗਾਓ।2ਯਾਹਵੇਹ ਲਈ ਗਾਓ, ਉਸਦੇ ਨਾਮ ਦੀ ਉਸਤਤ ਕਰੋ;ਹਰ ਦਿਨ ਉਸਦੀ ਮੁਕਤੀ ਦਾ ਪ੍ਰਚਾਰ ਕਰੋ।3ਕੌਮਾਂ ਵਿੱਚ ਉਸ ਦੀ ਮਹਿਮਾ,ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।
4ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ,ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।5ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ,ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।6ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ।ਸਮਰੱਥਾ ਅਤੇ ਮਹਿਮਾ ਉਸ ਦੇ ਪਵਿੱਤਰ ਅਸਥਾਨ ਵਿੱਚ ਹੈ।
7ਹੇ ਕੌਮਾਂ ਦੇ ਸਾਰੇ ਘਰਾਣੇ ਯਾਹਵੇਹ ਨੂੰ ਮੰਨੋ,ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।8ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ,ਭੇਟ ਲੈ ਕੇ ਉਸਦੀ ਹਜ਼ੂਰੀ ਦੇ ਵਿੱਚ ਆਓ।9ਉਸਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ;ਹੇ ਸਾਰੀ ਧਰਤੀ ਉਸ ਦੇ ਅੱਗੇ ਕੰਬ ਜਾਓ।10ਕੌਮਾਂ ਵਿੱਚ ਆਖੋ, “ਯਾਹਵੇਹ ਰਾਜ ਕਰਦਾ ਹੈ।”ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸਨੂੰ ਹਿਲਾਇਆ ਨਹੀਂ ਜਾ ਸਕਦਾ;ਉਹ ਲੋਕਾਂ ਦਾ ਨਿਆਂ ਨਾਲ ਇਨਸਾਫ਼ ਕਰੇਗਾ।
11ਅਕਾਸ਼ ਅਨੰਦ ਹੋਣ, ਧਰਤੀ ਖੁਸ਼ ਹੋਵੇ;ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ।12ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ;ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ।13ਸਾਰੀ ਸ੍ਰਿਸ਼ਟੀ ਯਾਹਵੇਹ ਦੇ ਅੱਗੇ ਆਨੰਦ ਕਰੇ, ਕਿਉਂਕਿ ਉਹ ਆਉਂਦਾ ਹੈ,ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।ਉਹ ਦੁਨੀਆਂ ਦਾ ਧਰਮ ਨਾਲ ਨਿਆਂ ਕਰੇਗਾਅਤੇ ਲੋਕਾਂ ਦਾ ਆਪਣੀ ਵਫ਼ਾਦਾਰੀ ਵਿੱਚ।

Biblica, Inc.

https://app.library.bible/content/38de522697cd8943