ਜ਼ਬੂਰਾਂ95
1ਆਓ, ਅਸੀਂ ਯਾਹਵੇਹ ਲਈ ਖੁਸ਼ੀ ਵਿੱਚ ਗਾਈਏ;ਅਤੇ ਅਸੀਂ ਆਪਣੀ ਮੁਕਤੀ ਦੀ ਚੱਟਾਨ ਲਈ ਜੈਕਾਰਾ ਗਜਾਈਏ।2ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ,ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।3ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ,ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।4ਉਹ ਦੇ ਹੱਥ ਵਿੱਚ ਧਰਤੀ ਦੀਆਂ ਡੂੰਘਾਈਆਂ ਹਨ,ਅਤੇ ਪਹਾੜ ਦੀਆਂ ਚੋਟੀਆਂ ਉਸ ਦੀਆਂ ਹਨ।5ਸਮੁੰਦਰ ਉਸਦਾ ਹੈ, ਕਿਉਂ ਜੋ ਉਸਨੇ ਇਸਨੂੰ ਬਣਾਇਆ ਹੈ,ਅਤੇ ਉਸਦੇ ਹੱਥਾਂ ਨੇ ਸੁੱਕੀ ਜ਼ਮੀਨ ਬਣਾਈ।6ਆਓ, ਅਸੀਂ ਮੱਥਾ ਟੇਕੀਏ,ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;7ਕਿਉਂ ਜੋ ਉਹ ਸਾਡਾ ਪਰਮੇਸ਼ਵਰ ਹੈ,ਅਤੇ ਅਸੀਂ ਉਸਦੀ ਚਰਾਗਾਹ ਦੀ ਪਰਜਾ ਹਾਂ,ਉਹ ਆਪਣੀਆਂ ਭੇਡਾਂ ਦੀ ਦੇਖਭਾਲ ਕਰਦਾ ਹੈ।ਅੱਜ, ਜੇ ਸਿਰਫ ਤੁਸੀਂ ਉਸਦੀ ਆਵਾਜ਼ ਸੁਣੋ,8“ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਮਰੀਬਾਹ ਵਿੱਚ ਕੀਤਾ ਸੀ,ਜਿਵੇਂ ਤੂੰ ਮੱਸਾਹ ਦੀ ਉਜਾੜ ਵਿੱਚ ਕੀਤਾ ਸੀ।9ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਖਿਆ ਸੀ;ਉਹਨਾਂ ਨੇ ਮੈਨੂੰ ਜਾਂਚਿਆਂ, ਹਾਲਾਂਕਿ ਉਹਨਾਂ ਨੇ ਦੇਖਿਆ ਸੀ ਕਿ ਮੈਂ ਕੀ ਕੀਤਾ।10ਚਾਲੀ ਸਾਲਾਂ ਤੱਕ ਮੈਂ ਉਸ ਪੀੜ੍ਹੀ ਨਾਲ ਗੁੱਸੇ ਸੀ।ਮੈਂ ਕਿਹਾ, ‘ਉਹ ਲੋਕ ਹਨ ਜਿਨ੍ਹਾਂ ਦੇ ਮਨ ਭਟਕ ਗਏ ਹਨ,ਅਤੇ ਉਹਨਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।’11ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ,‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”
Biblica, Inc.