ਜ਼ਬੂਰਾਂ94
1ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਬਦਲਾ ਲੈਂਦਾ ਹੈ,ਹੇ ਬਦਲਾ ਲੈਣ ਵਾਲੇ ਪਰਮੇਸ਼ਵਰ, ਚਮਕੋ।2ਧਰਤੀ ਦਾ ਨਿਆਂ ਕਰਨ ਵਾਲੇ, ਉੱਠ!ਹੰਕਾਰੀਆਂ ਨੂੰ ਉਹੀ ਪ੍ਰਤੀਫਲ ਮਿਲੇਗਾ ਜਿਸਦੇ ਉਹ ਯੋਗ ਹਨ।3ਹੇ ਯਾਹਵੇਹ, ਕਦ ਤੱਕ ਦੁਸ਼ਟ,ਕਦ ਤੱਕ ਦੁਸ਼ਟ ਖੁਸ਼ ਰਹੇਗਾ?4ਉਹ ਹੰਕਾਰੀ ਸ਼ਬਦ ਬੋਲਦੇ ਹਨ;ਸਾਰੇ ਦੁਸ਼ਟ ਸ਼ੇਖੀ ਨਾਲ ਭਰੇ ਹੋਏ ਹਨ।5ਹੇ ਯਾਹਵੇਹ, ਉਹ ਤੇਰੇ ਲੋਕਾਂ ਨੂੰ ਕੁਚਲਦੇ ਹਨ;ਉਹ ਤੁਹਾਡੀ ਵਿਰਾਸਤ ਉੱਤੇ ਜ਼ੁਲਮ ਕਰਦੇ ਹਨ।6ਉਹ ਵਿਧਵਾ ਅਤੇ ਪਰਦੇਸੀਆਂ ਨੂੰ ਮਾਰ ਦਿੰਦੇ ਹਨ।ਉਹ ਯਤੀਮਾਂ ਦਾ ਕਤਲ ਕਰਦੇ ਹਨ।7ਉਹ ਆਖਦੇ ਹਨ, “ਯਾਹਵੇਹ ਨਹੀਂ ਦੇਖਦਾ;ਯਾਕੋਬ ਦਾ ਪਰਮੇਸ਼ਵਰ ਕੋਈ ਧਿਆਨ ਨਹੀਂ ਦਿੰਦਾ।”8ਹੇ ਮੂਰਖ ਲੋਕੋ, ਧਿਆਨ ਦਿਓ!ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?9ਜਿਸਨੇ ਕੰਨਾਂ ਨੂੰ ਬਣਾਇਆ ਕੀ ਉਹ ਨਹੀਂ ਸੁਣੇਗਾ?ਕੀ ਜਿਸ ਨੇ ਅੱਖਾਂ ਨੂੰ ਬਣਾਇਆ ਕਿ ਉਹ ਨਹੀਂ ਵੇਖਦਾ?10ਕੀ ਕੌਮਾਂ ਨੂੰ ਤਾੜਨ ਵਾਲਾ ਸਜ਼ਾ ਨਹੀਂ ਦਿੰਦਾ?ਕੀ ਮਨੁੱਖ ਨੂੰ ਸਿਖਾਉਣ ਵਾਲੇ ਕੋਲ ਗਿਆਨ ਦੀ ਕਮੀ ਹੈ?11ਯਾਹਵੇਹ ਮਨੁੱਖ ਦੀਆਂ ਸਾਰੀਆਂ ਯੋਜਨਾਵਾਂ ਨੂੰ ਜਾਣਦਾ ਹੈ;ਉਹ ਜਾਣਦਾ ਹੈ ਕਿ ਉਹ ਵਿਅਰਥ ਹਨ।12ਯਾਹਵੇਹ, ਧੰਨ ਹੈ ਉਹ ਜਿਸ ਨੂੰ ਤੁਸੀਂ ਤਾੜਨਾ ਦਿੰਦੇ ਹੋ,ਜਿਸਨੂੰ ਤੂੰ ਆਪਣੀ ਬਿਵਸਥਾ ਤੋਂ ਉਪਦੇਸ਼ ਦਿੰਦਾ ਹੈ;13ਤੂੰ ਉਹਨਾਂ ਨੂੰ ਮੁਸੀਬਤ ਦੇ ਦਿਨਾਂ ਤੋਂ ਛੁਟਕਾਰਾ ਦਿੰਦਾ ਹੈ,ਜਦ ਤੱਕ ਦੁਸ਼ਟਾਂ ਲਈ ਟੋਆ ਨਾ ਪੁੱਟਿਆ ਜਾਵੇ।14ਕਿਉਂਕਿ ਯਾਹਵੇਹ ਆਪਣੇ ਲੋਕਾਂ ਨੂੰ ਨਹੀਂ ਛੱਡੇਗਾ,ਉਹ ਆਪਣੀ ਵਿਰਾਸਤ ਨੂੰ ਕਦੇ ਨਹੀਂ ਤਿਆਗੇਗਾ।15ਨਿਆਂ ਦੀ ਨੀਂਹ ਧਰਮ ਉੱਤੇ ਰੱਖੀ ਜਾਵੇਗੀ,ਅਤੇ ਸਾਰੇ ਨੇਕ ਦਿਲ ਉਸ ਦੇ ਪਿੱਛੇ ਤੁਰਨਗੇ।16ਕੌਣ ਮੇਰੇ ਲਈ ਦੁਸ਼ਟਾਂ ਦੇ ਵਿਰੁੱਧ ਉੱਠੇਗਾ?ਦੁਸ਼ਟਾਂ ਦੇ ਵਿਰੁੱਧ ਕੌਣ ਮੇਰਾ ਪੱਖ ਲਵੇਗਾ?17ਜੇਕਰ ਯਾਹਵੇਹ ਨੇ ਮੈਨੂੰ ਸਹਾਇਤਾ ਨਾ ਦਿੱਤੀ ਹੁੰਦੀ,ਤਾਂ ਮੈਂ ਜਲਦੀ ਹੀ ਮੌਤ ਦੀ ਚੁੱਪੀ ਵਿੱਚ ਜਾ ਵੱਸਦਾ।18ਜਦੋਂ ਮੈਂ ਕਿਹਾ, “ਮੇਰਾ ਪੈਰ ਡੋਲਦਾ ਹੈ,”ਯਾਹਵੇਹ ਦੀ ਕਿਰਪਾ ਅਤੇ ਪਿਆਰ ਨੇ ਮੈਨੂੰ ਸਹਾਰਾ ਦਿੱਤਾ।19ਜਦੋਂ ਮੇਰੇ ਅੰਦਰ ਚਿੰਤਾ ਬਹੁਤ ਸੀ,ਤਾਂ ਤੇਰੀ ਤਸੱਲੀ ਨੇ ਮੈਨੂੰ ਖੁਸ਼ੀ ਦਿੱਤੀ।20ਕੀ ਭ੍ਰਿਸ਼ਟ ਰਾਜ ਤੇਰੇ ਨਾਲ ਸੰਬੰਧ ਰੱਖ ਸਕਦਾ ਹੈ,ਇੱਕ ਸਿੰਘਾਸਣ ਜਿਹੜਾ ਆਪਣੇ ਹੁਕਮਾਂ ਨਾਲ ਦੁੱਖ ਲਿਆਉਂਦਾ ਹੈ?21ਦੁਸ਼ਟ ਲੋਕ ਧਰਮੀ ਦੇ ਵਿਰੁੱਧ ਇਕੱਠੇ ਹੁੰਦੇ ਹਨ,ਅਤੇ ਨਿਰਦੋਸ਼ ਨੂੰ ਮੌਤ ਦੀ ਸਜ਼ਾ ਦਿੰਦੇ ਹਨ।22ਪਰ ਯਾਹਵੇਹ ਮੇਰਾ ਗੜ੍ਹ ਬਣ ਗਿਆ ਹੈ ਅਤੇ ਪਰਮੇਸ਼ਵਰ ਮੇਰੀ ਚੱਟਾਨ ਹੈ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ।23ਉਹ ਉਹਨਾਂ ਨੂੰ ਉਹਨਾਂ ਦੇ ਪਾਪਾਂ ਦਾ ਬਦਲਾ ਦੇਵੇਗਾਅਤੇ ਉਹਨਾਂ ਦੀ ਦੁਸ਼ਟਤਾ ਲਈ ਉਹਨਾਂ ਦਾ ਨਾਸ਼ ਕਰ ਦੇਵੇਗਾ;ਯਾਹਵੇਹ ਸਾਡਾ ਪਰਮੇਸ਼ਵਰ ਉਹਨਾਂ ਨੂੰ ਤਬਾਹ ਕਰ ਦੇਵੇਗਾ।
Biblica, Inc.