ਜ਼ਬੂਰਾਂ93
1ਯਾਹਵੇਹ ਰਾਜ ਕਰਦਾ ਹੈ, ਉਸਨੇ ਪਰਤਾਪ ਦਾ ਪਹਿਰਾਵਾ ਪਹਿਨਿਆ ਹੋਇਆ ਹੈ;ਯਾਹਵੇਹ ਨੇ ਮਹਿਮਾ ਦਾ ਪਹਿਰਾਵਾ ਪਹਿਨਿਆ ਹੋਇਆ ਹੈ ਅਤੇ ਤਾਕਤ ਨਾਲ ਕਮਰ ਕੱਸੀ ਹੋਈ ਹੈ;ਇਸੇ ਕਾਰਨ ਹੀ ਸੰਸਾਰ ਸੁਰੱਖਿਅਤ ਹੈ ਕਿ ਉਹ ਹਿੱਲ ਨਾ ਸਕੇ।2ਤੇਰਾ ਸਿੰਘਾਸਣ ਆਦ ਤੋਂ ਹੀ ਸਥਾਪਿਤ ਹੈ;ਅਤੇ ਹਮੇਸ਼ਾ ਤੋਂ ਹੀ ਤੂੰ ਹੈ।3ਹੇ ਯਾਹਵੇਹ, ਸਮੁੰਦਰਾਂ ਨੇ ਸ਼ੋਰ ਮਚਾਇਆ ਹੈ,ਹਾਂ ਸਮੁੰਦਰਾਂ ਨੇ ਆਪਣੀ ਆਵਾਜ਼ ਉੱਚੀ ਕੀਤੀ ਹੈ;ਸਮੁੰਦਰਾਂ ਨੇ ਆਪਣੀਆਂ ਤੇਜ਼ ਲਹਿਰਾਂ ਉੱਚੀਆਂ ਕੀਤੀਆਂ ਹਨ।4ਇਹ ਲਹਿਰਾਂ ਦੀ ਗਰਜ ਬਹੁਤੇ ਪਾਣੀਆਂ ਨਾਲੋਂ ਵੱਧ ਸ਼ਕਤੀਸ਼ਾਲੀ,ਇਹ ਲਹਿਰਾਂ ਦੀ ਗਰਜ ਕਿਨਾਰੇ ਤੋੜਨ ਵਾਲੇ ਪਾਣੀਆਂ ਨਾਲੋਂ ਵੱਧ ਸ਼ਕਤੀਸ਼ਾਲੀ,ਪਰ ਯਾਹਵੇਹ ਇਹਨਾਂ ਸਾਰਿਆਂ ਨਾਲੋਂ ਵੱਧ ਸ਼ਕਤੀਸ਼ਾਲੀ ਹੈ।5ਹੇ ਯਾਹਵੇਹ, ਤੇਰੀਆਂ ਬਿਧੀਆਂ ਅੱਤ ਸੱਚੀਆ ਹਨ;ਪਵਿੱਤਰਤਾਈ ਤੇਰੇ ਘਰ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ।
Biblica, Inc.