ਜ਼ਬੂਰਾਂ92
ਇੱਕ ਜ਼ਬੂਰ। ਇੱਕ ਗੀਤ ਸਬਤ ਦੇ ਦਿਨ ਲਈ।
1ਯਾਹਵੇਹ ਦੀ ਉਸਤਤ ਕਰਨਾ,ਅਤੇ ਹੇ ਅੱਤ ਮਹਾਨ ਤੇਰੇ ਨਾਮ ਦੇ ਲਈ ਗੀਤ ਗਾਉਣਾ ਭਲਾ ਹੈ,2ਸਵੇਰ ਨੂੰ ਤੁਹਾਡੇ ਪਿਆਰ ਦਾ,ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,3ਅਤੇ ਦਸ ਤਾਰਾਂ ਵਾਲੇ ਗੀਤ ਦੇ ਸੰਗੀਤ ਨਾਲਅਤੇ ਰਬਾਬ ਦੀ ਧੁਨ ਨਾਲ।4ਹੇ ਯਾਹਵੇਹ ਤੂੰ ਮੈਨੂੰ ਆਪਣੇ ਕੰਮਾਂ ਦੁਆਰਾ ਅਨੰਦ ਕਰਦਾ ਹੈ,ਤੁਹਾਡੇ ਹੱਥਾਂ ਨੇ ਜੋ ਕੁਝ ਕੀਤਾ ਹੈ, ਮੈਂ ਖੁਸ਼ੀ ਵਿੱਚ ਗਾਉਂਦਾ ਹਾਂ।5ਹੇ ਯਾਹਵੇਹ ਤੇਰੇ ਕੰਮ ਕਿੰਨੇ ਮਹਾਨ ਹਨ,ਤੁਹਾਡੇ ਵਿਚਾਰ ਕਿੰਨੇ ਡੂੰਘੇ ਹਨ!6ਬੇਸਮਝ ਲੋਕ ਨਹੀਂ ਜਾਣਦੇ,ਮੂਰਖ ਨਹੀਂ ਸਮਝਦੇ,7ਕਿ ਭਾਵੇਂ ਦੁਸ਼ਟ ਘਾਹ ਵਾਂਗ ਉੱਗਦੇ ਹਨਅਤੇ ਸਾਰੇ ਕੁਕਰਮੀ ਵਧਣ-ਫੁੱਲਣ,ਉਹ ਸਦਾ ਲਈ ਨਾਸ ਹੋ ਜਾਣਗੇ।8ਪਰ ਹੇ ਯਾਹਵੇਹ, ਤੂੰ ਸਦਾ ਲਈ ਮਹਾਨ ਹੈ।9ਹੇ ਯਾਹਵੇਹ ਤੇਰੇ ਵੈਰੀ,ਯਕੀਨਨ ਤੇਰੇ ਵੈਰੀ ਨਾਸ ਹੋ ਜਾਣਗੇ;ਸਾਰੇ ਕੁਕਰਮੀ ਖਿੰਡ ਜਾਣਗੇ।10ਤੁਸੀਂ ਮੇਰੇ ਸਿੰਗ ਨੂੰ ਜੰਗਲੀ ਬਲਦ ਵਾਂਗ ਉੱਚਾ ਕੀਤਾ ਹੈ;ਤਾਜ਼ਾ ਤੇਲ ਮੇਰੇ ਉੱਤੇ ਡੋਲ੍ਹਿਆ ਗਿਆ ਹੈ।11ਮੇਰੀਆਂ ਅੱਖਾਂ ਨੇ ਮੇਰੇ ਵਿਰੋਧੀਆਂ ਦੀ ਹਾਰ ਵੇਖੀ ਹੈ;ਮੇਰੇ ਕੰਨਾਂ ਨੇ ਮੇਰੇ ਦੁਸ਼ਟ ਵੈਰੀਆਂ ਦੀ ਹਾਰ ਸੁਣ ਲਈ ਹੈ।12ਧਰਮੀ ਖਜ਼ੂਰ ਦੇ ਰੁੱਖ ਵਾਂਗੂੰ ਫਲਣਗੇ,ਉਹ ਲਬਾਨੋਨ ਦੇ ਦਿਆਰ ਵਾਂਙੁ ਵਧਣਗੇ।13ਕਿਉਂਕਿ ਉਹ ਯਾਹਵੇਹ ਦੇ ਘਰ ਵਿੱਚ ਲਗਾਏ ਗਏ ਹਨ,ਉਹ ਸਾਡੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਵਧਦੇ-ਫੁੱਲਦੇ ਹਨ।14ਉਹ ਬੁਢਾਪੇ ਵਿੱਚ ਵੀ ਫਲ ਦੇਣਗੇ,ਉਹ ਤਾਜ਼ੇ ਅਤੇ ਹਰੇ ਰਹਿਣਗੇ,15ਇਹ ਐਲਾਨ ਕਰਦੇ ਹੋਏ, “ਯਾਹਵੇਹ ਸੱਚ ਹੈ;ਉਹ ਮੇਰੀ ਚੱਟਾਨ ਹੈ ਅਤੇ ਉਸ ਵਿੱਚ ਕੋਈ ਬੁਰਾਈ ਨਹੀਂ ਹੈ।”Biblica, Inc.