ਜ਼ਬੂਰਾਂ91

1ਜੋ ਕੋਈ ਵੀ ਅੱਤ ਮਹਾਨ ਦੀ ਸ਼ਰਨ ਵਿੱਚ ਰਹਿੰਦਾ ਹੈ,ਉਹ ਸਰਵਸ਼ਕਤੀਮਾਨ ਦੇ ਸਾਯੇ ਵਿੱਚ ਆਰਾਮ ਕਰੇਗਾ।2ਮੈਂ ਯਾਹਵੇਹ ਦੇ ਬਾਰੇ ਕਹਾਂਗਾ, “ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ,ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।”
3ਸੱਚ-ਮੁੱਚ ਉਹ ਤੈਨੂੰ ਹਰ ਇੱਕ ਫੰਦੇ ਤੋਂ,ਅਤੇ ਘਾਤਕ ਬੀਮਾਰੀਆਂ ਤੋਂ ਬਚਾਵੇਗਾ।4ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ;ਅਤੇ ਉਸ ਦੇ ਖੰਭਾਂ ਹੇਠ ਤੁਹਾਨੂੰ ਪਨਾਹ ਮਿਲੇਗੀ,ਉਸਦੀ ਦੀ ਵਫ਼ਾਦਾਰੀ ਤੁਹਾਡੀ ਢਾਲ ਅਤੇ ਕਿੱਲਾ ਹੋਵੇਗੀ।5ਤੂੰ ਰਾਤ ਦੇ ਭੈਅ ਤੋਂ ਨਹੀਂ ਡਰੇਂਗਾ,ਨਾ ਹੀ ਦਿਨ ਵਿੱਚ ਉੱਡਦੇ ਤੀਰ ਤੋਂ,6ਨਾ ਉਹ ਮਹਾਂਮਾਰੀ ਤੋਂ ਜਿਹੜੀ ਹਨੇਰੇ ਵਿੱਚ ਆਉਂਦੀ ਹੈ,ਨਾ ਉਸ ਬਵਾ ਤੋਂ ਜਿਹੜੀ ਦੁਪਹਿਰ ਨੂੰ ਨਾਸ ਕਰਦੀ ਹੈ।7ਇੱਕ ਹਜ਼ਾਰ ਤੇਰੇ ਪਾਸੇ ਅਤੇਦਸ ਹਜ਼ਾਰ ਤੇਰੇ ਸੱਜੇ ਪਾਸੇ ਡਿੱਗਣਗੇ,ਪਰ ਉਹ ਤੇਰੇ ਨੇੜੇ ਨਾ ਆਉਣਗੇ।8ਤੂੰ ਸਿਰਫ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾਅਤੇ ਦੁਸ਼ਟਾਂ ਦੀ ਸਜ਼ਾ ਨੂੰ ਵੇਖੇਗਾ।
9“ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,”ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।10ਕੋਈ ਵੀ ਬਿਪਤਾ ਤੇਰੇ ਉੱਤੇ ਨਹੀਂ ਆਵੇਗੀ,ਅਤੇ ਨਾ ਕੋਈ ਮੁਸੀਬਤ ਤੇਰੇ ਤੰਬੂ ਦੇ ਨੇੜੇ ਆਵੇਗੀ।11ਕਿਉਂਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾਕਿ ਉਹ ਤੇਰੇ ਸਾਰੇ ਰਾਹਾਂ ਵਿੱਚ ਤੇਰੀ ਰਾਖੀ ਕਰਨ।12ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।13ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ,ਤੂੰ ਜੁਆਨ ਸ਼ੇਰ ਅਤੇ ਅਜਗਰ ਨੂੰ ਲਤਾੜੇਂਗਾ।
14ਯਾਹਵੇਹ ਆਖਦਾ ਹੈ, “ਮੈਂ ਉਸ ਨੂੰ ਬਚਾਵਾਂਗਾ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਹੈ।ਮੈਂ ਉਹ ਦੀ ਰੱਖਿਆ ਕਰਾਂਗਾ, ਕਿਉਂ ਜੋ ਉਹ ਮੇਰੇ ਨਾਮ ਉੱਤੇ ਭਰੋਸਾ ਰੱਖਦਾ ਹੈ।15ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸਨੂੰ ਨੂੰ ਉੱਤਰ ਦਿਆਂਗਾ।ਮੈਂ ਉਹ ਦੇ ਨਾਲ ਮੁਸੀਬਤ ਵਿੱਚ ਰਹਾਂਗਾ,ਮੈਂ ਉਸਨੂੰ ਛੁਡਾਵਾਂਗਾ ਅਤੇ ਉਸਦਾ ਆਦਰ ਕਰਾਂਗਾ।16ਲੰਮੀ ਉਮਰ ਨਾਲ ਮੈਂ ਉਹ ਨੂੰ ਸੰਤੁਸ਼ਟ ਕਰਾਂਗਾਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।”

Biblica, Inc.

https://app.library.bible/content/38de522697cd8943