ਜ਼ਬੂਰਾਂ90

ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੀ ਪ੍ਰਾਰਥਨਾ।

1ਹੇ ਯਾਹਵੇਹ, ਤੂੰ ਸਾਰੀਆਂ ਪੀੜ੍ਹੀਆਂ ਤੱਕਸਾਡਾ ਆਸਰਾ ਰਹੇ ਹੋ।2ਪਹਾੜਾਂ ਦੇ ਜੰਮਣ ਤੋਂ ਪਹਿਲਾਂਅਤੇ ਸਾਰੇ ਸੰਸਾਰ ਦੀ ਰਚਨਾ ਤੋਂ ਪਹਿਲਾਂ,ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ਵਰ ਹੈ।
3ਤੂੰ ਮਨੁੱਖ ਨੂੰ ਮਿੱਟੀ ਵਿੱਚ ਮੋੜ ਦਿੰਦਾ ਹੈ,ਅਤੇ ਆਖਦਾ ਹੈ, ਹੇ ਪ੍ਰਾਣੀਓ, ਮਿੱਟੀ ਵਿੱਚ ਮੁੜੋ।4ਤੇਰੀ ਨਿਗਾਹ ਵਿੱਚ ਇੱਕ ਹਜ਼ਾਰ ਸਾਲ,ਇੱਕ ਦਿਨ ਵਰਗਾ ਹੈ ਜੋ ਹੁਣੇ ਹੀ ਬੀਤਿਆ ਹੋਵੇ,ਅਤੇ ਰਾਤ ਦੇ ਇੱਕ ਪਹਿਰੇ ਵਰਗਾ ਹੈ।5ਤੂੰ ਲੋਕਾਂ ਨੂੰ ਮੌਤ ਦੀ ਨੀਂਦ ਵਿੱਚ ਉਜਾੜ ਦਿੰਦਾ ਹੈ,ਉਹ ਸਵੇਰ ਦੇ ਨਵੇਂ ਘਾਹ ਵਰਗੇ ਹਨ:6ਸਵੇਰ ਨੂੰ ਉਹ ਉੱਗਦੇ ਹਨ,ਪਰ ਸ਼ਾਮ ਤੱਕ ਇਹ ਮੁਰਝਾ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।
7ਅਸੀਂ ਤੇਰੇ ਕ੍ਰੋਧ ਨਾਲ ਭਸਮ ਹੋ ਗਏ ਹਾਂ,ਅਤੇ ਤੇਰੇ ਗੁੱਸੇ ਤੋਂ ਡਰ ਗਏ ਹਾਂ।8ਤੂੰ ਸਾਡੇ ਗੁਨਾਹਾਂ ਨੂੰ ਆਪਣੇ ਅੱਗੇ,ਅਤੇ ਸਾਡੇ ਛੁਪੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ।9ਸਾਡੀ ਜਿੰਦਗੀ ਦੇ ਦਿਨ ਤੇਰੇ ਕ੍ਰੋਧ ਦੇ ਵਿੱਚ ਗੁਜ਼ਰਦੇ ਹਨ;ਅਸੀਂ ਹਉਕੇ ਭਰ ਕੇ ਸਾਲ ਪੂਰੇ ਕਰਦੇ ਹਾਂ।10ਸਾਡੀ ਉਮਰ ਦੇ ਦਿਨ ਸੱਤਰ ਸਾਲ ਹੈ, ਸੰਭਵ ਤੌਰ ਤੇ ਅੱਸੀ ਸਾਲ, ਜੇਕਰ ਅਸੀਂ ਮਜ਼ਬੂਤ ਹਾਂ;ਤਾਂ ਵੀ ਪਰ ਸਭ ਤੋਂ ਵਧੀਆ ਸਾਲ ਵੀ ਦਰਦ ਅਤੇ ਮੁਸੀਬਤ ਨਾਲ ਭਰੇ ਹੋਏ ਹਨ;ਅਤੇ ਉਹ ਜਲਦੀ ਨਾਲ ਹੀ ਲੰਘ ਜਾਂਦੇ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।11ਜੇ ਅਸੀਂ ਤੇਰੇ ਕ੍ਰੋਧ ਦੀ ਸ਼ਕਤੀ ਨੂੰ ਜਾਣਦੇ ਹੁੰਦੇ!ਤੁਹਾਡਾ ਕ੍ਰੋਧ ਇੰਨਾ ਹੀ ਮਹਾਨ ਹੈ ਜਿੰਨਾ ਤੁਹਾਡਾ ਡਰ ਹੈ।12ਸਾਨੂੰ ਸਾਡੇ ਦਿਨ ਗਿਣਨਾ ਸਿਖਾਓ,ਤਾਂ ਜੋ ਸਾਡੇ ਦਿਲ ਬੁੱਧੀਮਾਨ ਹੋ ਜਾਣ।
13ਯਾਹਵੇਹ! ਇਹ ਕਿੰਨਾ ਚਿਰ ਰਹੇਗਾ?ਆਪਣੇ ਸੇਵਕਾਂ ਉੱਤੇ ਰਹਿਮ ਕਰੋ।14ਸਵੇਰ ਨੂੰ ਆਪਣੇ ਅਟੁੱਟ ਪ੍ਰੇਮ ਨਾਲ ਸਾਨੂੰ ਤ੍ਰਿਪਤ ਕਰ,ਤਾਂ ਜੋ ਅਸੀਂ ਸਾਰੇ ਦਿਨ ਆਨੰਦ ਦੇ ਗੀਤ ਗਾਈਏ ਅਤੇ ਖੁਸ਼ੀ ਕਰੀਏ।15ਜਿੰਨੇ ਦਿਨ ਤੂੰ ਸਾਨੂੰ ਤਾੜਨਾ ਦਿੱਤੀ, ਓਨੇ ਦਿਨ ਸਾਨੂੰ ਖੁਸ਼ੀ ਨਾਲ ਸੰਤੁਸ਼ਟ ਕਰ,ਜਿੰਨੇ ਸਾਲਾਂ ਲਈ ਅਸੀਂ ਮੁਸੀਬਤ ਵੇਖੀ ਹੈ, ਓਨੇ ਸਾਲ ਹੀ ਸਾਨੂੰ ਖੁਸ਼ ਕਰ।16ਤੇਰੇ ਕੰਮ ਤੇਰੇ ਸੇਵਕਾਂ ਨੂੰ ਵਿਖਾਈ ਦੇਣ,ਤੇਰੀ ਸ਼ਾਨ ਉਹਨਾਂ ਦੇ ਬਾਲਕਾਂ ਉੱਤੇ ਹੋਵੇ।
17ਯਾਹਵੇਹ ਸਾਡੇ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਰਹੇ।ਸਾਡੇ ਲਈ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰ,ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੋ।

Biblica, Inc.

https://app.library.bible/content/38de522697cd8943