ਜ਼ਬੂਰਾਂ89

ਏਥਾਨ ਅਜ਼ਰਾ ਵੰਸ਼ੀ ਦਾ ਇੱਕ ਮਸਕੀਲ 

1ਮੈਂ ਸਦਾ ਲਈ ਯਾਹਵੇਹ ਦੇ ਮਹਾਨ ਪਿਆਰ ਦਾ ਗੁਣਗਾਨ ਕਰਾਂਗਾ;ਮੈਂ ਆਪਣੇ ਮੂੰਹ ਨਾਲ ਤੇਰੀ ਵਫ਼ਾਦਾਰੀ ਨੂੰਸਾਰੀਆਂ ਪੀੜ੍ਹੀਆਂ ਤੱਕ ਦੱਸਾਂਗਾ।2ਮੈਂ ਐਲਾਨ ਕਰਾਂਗਾ ਕਿ ਤੇਰਾ ਪਿਆਰ ਸਦਾ ਲਈ ਕਾਇਮ ਹੈ,ਕਿ ਤੂੰ ਆਪਣੀ ਵਫ਼ਾਦਾਰੀ ਸਵਰਗ ਵਿੱਚ ਹੀ ਸਥਾਪਿਤ ਕੀਤੀ ਹੈ।3ਤੂੰ ਆਖਿਆ, “ਮੈਂ ਆਪਣੇ ਚੁਣੇ ਹੋਏ ਨਾਲ ਇੱਕ ਨੇਮ ਬੰਨ੍ਹਿਆ ਹੈ,ਮੈਂ ਆਪਣੇ ਸੇਵਕ ਦਾਵੀਦ ਨਾਲ ਸਹੁੰ ਖਾਧੀ ਹੈ,4‘ਮੈਂ ਤੇਰੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾਅਤੇ ਤੇਰੀ ਗੱਦੀ ਨੂੰ ਪੀੜ੍ਹੀ ਦਰ ਪੀੜ੍ਹੀ ਕਾਇਮ ਕਰਾਂਗਾ।’ ”
5ਹੇ ਯਾਹਵੇਹ, ਅਕਾਸ਼ ਤੇਰੇ ਅਚੰਭੇ ਕੰਮਾਂ ਦੀ ਉਸਤਤ ਕਰਦੇ ਹਨ,ਪਵਿੱਤਰ ਲੋਕਾਂ ਦੀ ਸਭਾ ਵਿੱਚ ਤੇਰੀ ਵਫ਼ਾਦਾਰੀ ਦੀ ਉਸਤਤ ਕੀਤੀ ਜਾਂਦੀ ਹੈ।6ਕਿਉਂਕਿ ਉੱਪਰਲੇ ਅਕਾਸ਼ ਵਿੱਚ ਯਾਹਵੇਹ ਨਾਲ ਕੌਣ ਤੁਲਨਾ ਕਰ ਸਕਦਾ ਹੈ?ਸਵਰਗੀ ਜੀਵਾਂ ਵਿੱਚ ਯਾਹਵੇਹ ਵਰਗਾ ਕੌਣ ਹੈ?7ਪਵਿੱਤਰ ਲੋਕਾਂ ਦੀ ਸਭਾ ਵਿੱਚ ਪਰਮੇਸ਼ਵਰ ਦਾ ਬਹੁਤ ਡਰ ਹੈ;ਉਹ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨਾਲੋਂ ਵੱਧ ਸ਼ਾਨਦਾਰ ਹੈ।8ਹੇ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?ਹੇ ਯਾਹਵੇਹ ਤੂੰ ਸ਼ਕਤੀਸ਼ਾਲੀ ਹੈ ਅਤੇ ਤੇਰੀ ਵਫ਼ਾਦਾਰੀ ਤੈਨੂੰ ਘੇਰੀ ਰੱਖਦੀ ਹੈ।
9ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਰਾਜ ਕਰਦਾ ਹੈ,ਜਦੋਂ ਇਸ ਦੀਆਂ ਲਹਿਰਾਂ ਉੱਪਰ ਉੱਠਦੀਆਂ ਹਨ, ਤੂੰ ਉਹਨਾਂ ਨੂੰ ਥੰਮ੍ਹਾ ਦਿੰਦਾ ਹੈ।10ਤੂੰ ਰਾਹਾਬ ਨੂੰ ਵੱਢੇ ਹੋਏ ਲੋਕਾਂ ਵਾਂਗ ਕੁਚਲਿਆ ਸੀ,ਤੂੰ ਆਪਣੀ ਮਜ਼ਬੂਤ ਬਾਂਹ ਨਾਲ ਆਪਣੇ ਵੈਰੀਆਂ ਨੂੰ ਚੂਰ-ਚੂਰ ਕਰ ਦਿੱਤਾ।11ਅਕਾਸ਼ ਤੇਰਾ ਹੈ ਅਤੇ ਧਰਤੀ ਵੀ ਤੇਰੀ ਹੈ,ਤੂੰ ਸੰਸਾਰ ਦੀ ਸਥਾਪਨਾ ਕੀਤੀ ਅਤੇ ਜੋ ਕੁਝ ਇਸ ਵਿੱਚ ਹੈ।12ਤੂੰ ਉੱਤਰ ਅਤੇ ਦੱਖਣ ਨੂੰ ਬਣਾਇਆ ਹੈ;ਤਾਬੋਰ ਅਤੇ ਹਰਮੋਨ ਤੇਰੇ ਨਾਮ ਦੀ ਖੁਸ਼ੀ ਵਿੱਚ ਗਾਉਂਦੇ ਹਨ।13ਤੇਰੀ ਬਾਂਹ ਸ਼ਕਤੀ ਨਾਲ ਭਰਪੂਰ ਹੈ;ਤੇਰਾ ਹੱਥ ਬਲਵਾਨ ਹੈ, ਤੇਰਾ ਸੱਜਾ ਹੱਥ ਉੱਚਾ ਹੈ।
14ਧਰਮ ਅਤੇ ਨਿਆਂ ਤੇਰੇ ਸਿੰਘਾਸਣ ਦੀ ਨੀਂਹ ਹਨ,ਪਿਆਰ ਅਤੇ ਵਫ਼ਾਦਾਰੀ ਤੁਹਾਡੇ ਅੱਗੇ ਚੱਲਦੀ ਹੈ।15ਹੇ ਯਾਹਵੇਹ ਧੰਨ ਹਨ ਉਹ ਜਿਨ੍ਹਾਂ ਨੇ ਤੇਰੀ ਵਡਿਆਈ ਕਰਨੀ ਸਿੱਖੀ,ਜੋ ਤੇਰੀ ਹਜ਼ੂਰੀ ਵਿੱਚ ਚੱਲਦੇ ਹਨ।16ਉਹ ਦਿਨ ਭਰ ਤੇਰੇ ਨਾਮ ਵਿੱਚ ਆਨੰਦ ਕਰਦੇ ਹਨ;ਉਹ ਤੇਰੀ ਧਾਰਮਿਕਤਾ ਦਾ ਜਸ਼ਨ ਮਨਾਉਂਦੇ ਹਨ।17ਕਿਉਂ ਜੋ ਤੂੰ ਉਹਨਾਂ ਦੀ ਮਹਿਮਾ ਅਤੇ ਸ਼ਕਤੀ ਹੈ,ਅਤੇ ਆਪਣੀ ਕਿਰਪਾ ਨਾਲ ਤੂੰ ਸਾਡੇ ਸਿੰਗ  ਨੂੰ ਉੱਚਾ ਕਰੇਂਗਾ।18ਸੱਚ-ਮੁੱਚ, ਸਾਡੀ ਢਾਲ ਯਾਹਵੇਹ ਹੈ,ਇਸਰਾਏਲ ਦਾ ਪਵਿੱਤਰ ਪੁਰਖ ਸਾਡਾ ਰਾਜਾ ਹੈ।
19ਬਹੁਤ ਸਮਾਂ ਪਹਿਲਾਂ ਤੂੰ ਦਰਸ਼ਨ ਵਿੱਚ ਗੱਲ ਕੀਤੀ ਸੀ,ਤੂੰ ਆਪਣੇ ਵਫ਼ਾਦਾਰ ਲੋਕਾਂ ਨੂੰ ਕਿਹਾ:“ਮੈਂ ਇੱਕ ਯੋਧੇ ਨੂੰ ਤਾਕਤ ਦਿੱਤੀ ਹੈ;ਮੈਂ ਲੋਕਾਂ ਵਿੱਚੋਂ ਇੱਕ ਨੌਜਵਾਨ ਨੂੰ ਖੜਾ ਕੀਤਾ ਹੈ।20ਮੈਂ ਆਪਣੇ ਸੇਵਕ ਦਾਵੀਦ ਨੂੰ ਲੱਭਿਆ ਹੈ,ਮੈਂ ਆਪਣੇ ਪਵਿੱਤਰ ਤੇਲ ਨਾਲ ਉਸ ਨੂੰ ਮਸਹ ਕੀਤਾ ਹੈ।21ਮੇਰਾ ਹੱਥ ਉਸ ਨੂੰ ਸੰਭਾਲੇਗਾ,ਯਕੀਨਨ ਮੇਰੀ ਬਾਂਹ ਉਸ ਨੂੰ ਮਜ਼ਬੂਤ ਕਰੇਗੀ।22ਕੋਈ ਵੀ ਦੁਸ਼ਮਣ ਉਸਨੂੰ ਹਰਾ ਨਹੀਂ ਸਕੇਗਾ;ਦੁਸ਼ਟ ਉਸ ਉੱਤੇ ਜ਼ੁਲਮ ਨਹੀਂ ਕਰੇਗਾ।23ਮੈਂ ਉਹ ਦੇ ਅੱਗੇ ਉਹ ਦੇ ਵੈਰੀਆਂ ਨੂੰ ਕੁਚਲ ਦਿਆਂਗਾਅਤੇ ਉਹ ਦੇ ਵਿਰੋਧੀਆਂ ਨੂੰ ਮਾਰ ਦਿਆਂਗਾ।24ਮੇਰਾ ਵਫ਼ਾਦਾਰ ਪਿਆਰ ਉਹ ਦੇ ਨਾਲ ਰਹੇਗਾ,ਅਤੇ ਮੇਰੇ ਨਾਮ ਦੁਆਰਾ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ।25ਮੈਂ ਉਹ ਦਾ ਹੱਥ ਸਮੁੰਦਰ ਉੱਤੇ,ਉਹ ਦਾ ਸੱਜਾ ਹੱਥ ਦਰਿਆਵਾਂ ਉੱਤੇ ਰੱਖਾਂਗਾ।26ਉਹ ਮੈਨੂੰ ਪੁਕਾਰੇਗਾ, ‘ਤੂੰ ਮੇਰਾ ਪਿਤਾ ਹੈ,ਮੇਰਾ ਪਰਮੇਸ਼ਵਰ, ਮੇਰਾ ਮੁਕਤੀਦਾਤਾ ਹੈ।’27ਮੈਂ ਉਸਨੂੰ ਆਪਣਾ ਜੇਠਾ ਪੁੱਤਰ,ਅਤੇ ਧਰਤੀ ਦੇ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।28ਮੈਂ ਉਸ ਨਾਲ ਆਪਣਾ ਪਿਆਰ ਸਦਾ ਕਾਇਮ ਰੱਖਾਂਗਾ,ਅਤੇ ਉਹ ਦੇ ਨਾਲ ਮੇਰਾ ਨੇਮ ਕਦੇ ਨਾ ਟੁੱਟੇਗਾ।29ਮੈਂ ਉਹ ਦੀ ਵੰਸ਼ ਨੂੰ ਸਦਾ ਲਈ ਕਾਇਮ ਰੱਖਾਂਗਾ,ਅਤੇ ਉਸਦੀ ਰਾਜ ਗੱਦੀ ਨੂੰ ਵੀ ਕਾਇਮ ਰੱਖਾਂਗਾ ਜਦ ਤੱਕ ਅਕਾਸ਼ ਹੈ।
30“ਜੇ ਉਹ ਦੇ ਪੁੱਤਰ ਮੇਰੀ ਬਿਵਸਥਾ ਨੂੰ ਤਿਆਗ ਦੇਣਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਨਾ ਕਰਨ,31ਜੇਕਰ ਉਹ ਮੇਰੀਆਂ ਬਿਧੀਆਂ ਨੂੰ ਤੋੜਨਅਤੇ ਮੇਰੇ ਹੁਕਮਾਂ ਨੂੰ ਨਾ ਮੰਨਣ,32ਮੈਂ ਡੰਡੇ ਨਾਲ ਉਹਨਾਂ ਦੇ ਪਾਪਾਂ ਦੀ,ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ।33ਪਰ ਮੈਂ ਉਸ ਨਾਲ ਆਪਣਾ ਪਿਆਰ ਘੱਟ ਨਹੀਂ ਕਰਾਂਗਾ,ਅਤੇ ਨਾ ਕਦੇ ਮੈਂ ਆਪਣੀ ਵਫ਼ਾਦਾਰੀ ਘੱਟ ਕਰਾਂਗਾ।34ਮੈਂ ਆਪਣੇ ਨੇਮ ਨੂੰ ਨਹੀਂ ਤੋੜਗਾ,ਅਤੇ ਨਾ ਹੀ ਮੈਂ ਆਪਣੇ ਬੁੱਲ੍ਹਾਂ ਦੇ ਸ਼ਬਦਾਂ ਨੂੰ ਬਦਲਾਂਗਾ।35ਇੱਕ ਵਾਰੀ, ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈਅਤੇ ਮੈਂ ਦਾਵੀਦ ਨਾਲ ਝੂਠ ਨਹੀਂ ਬੋਲਾਂਗਾ,36ਤਾਂ ਕਿ ਉਹ ਦਾ ਵੰਸ਼ ਸਦਾ ਕਾਇਮ ਰਹੇਗਾਅਤੇ ਉਹ ਦਾ ਸਿੰਘਾਸਣ ਸੂਰਜ ਵਾਂਗ ਮੇਰੇ ਸਾਹਮਣੇ ਕਾਇਮ ਰਹੇਗਾ;37ਉਹ ਅਕਾਸ਼ ਵਿੱਚ ਵਫ਼ਾਦਾਰ ਗਵਾਹ,ਅਤੇ ਚੰਦਰਮਾ ਵਾਂਗ ਸਦਾ ਲਈ ਕਾਇਮ ਰਹੇਗਾ।”
38ਪਰ ਤੂੰ ਠੁਕਰਾ ਦਿੱਤਾ ਅਤੇ ਰੱਦ ਕੀਤਾ ਹੈ,ਤੂੰ ਆਪਣੇ ਮਸਹ ਕੀਤੇ ਹੋਏ ਉੱਤੇ ਗੁੱਸੇ ਹੋਇਆ।39ਤੂੰ ਆਪਣੇ ਨੇਮ ਨੂੰ ਆਪਣੇ ਸੇਵਕ ਨਾਲ ਤਿਆਗ ਦਿੱਤਾ ਹੈ,ਅਤੇ ਉਹ ਦੇ ਤਾਜ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।40ਤੁਸੀਂ ਉਸ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਦਿੱਤਾ ਹੈ,ਅਤੇ ਉਸ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।41ਸਾਰੇ ਜਿਹੜੇ ਲੰਘਦੇ ਹਨ ਉਸਨੂੰ ਲੁੱਟਦੇ ਹਨ,ਉਹ ਆਪਣੇ ਗੁਆਂਢੀਆਂ ਦਾ ਮਜ਼ਾਕ ਬਣ ਗਿਆ ਹੈ।42ਤੂੰ ਉਸਦੇ ਦੇ ਵੈਰੀਆਂ ਦੇ ਸੱਜੇ ਹੱਥ ਨੂੰ ਉੱਚਾ ਕੀਤਾ ਹੈ;ਤੂੰ ਉਸਦੇ ਸਾਰੇ ਵੈਰੀਆਂ ਨੂੰ ਆਨੰਦ ਕੀਤਾ ਹੈ।43ਸੱਚ-ਮੁੱਚ, ਤੁਸੀਂ ਉਹ ਦੀ ਤਲਵਾਰ ਦੀ ਧਾਰ ਨੂੰ ਮੋੜ ਲਿਆ ਹੈ,ਅਤੇ ਲੜਾਈ ਵਿੱਚ ਉਸ ਦਾ ਸਾਥ ਨਹੀਂ ਦਿੱਤਾ।44ਤੂੰ ਉਸ ਦੀ ਸ਼ਾਨ ਨੂੰ ਖ਼ਤਮ ਕਰ ਦਿੱਤਾ ਹੈ,ਅਤੇ ਉਹ ਦਾ ਸਿੰਘਾਸਣ ਜ਼ਮੀਨ ਉੱਤੇ ਸੁੱਟ ਦਿੱਤਾ ਹੈ।45ਤੂੰ ਉਸ ਦੀ ਜਵਾਨੀ ਦੇ ਦਿਨ ਘਟਾ ਦਿੱਤੇ ਹੈ,ਤੂੰ ਉਸ ਨੂੰ ਸ਼ਰਮ ਦੀ ਚਾਦਰ ਨਾਲ ਢੱਕ ਲਿਆ ਹੈ।
46ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਆਪਣੇ ਆਪ ਨੂੰ ਸਦਾ ਲਈ ਛੁਪਾਏਗਾ?ਕਦੋਂ ਤੱਕ ਤੇਰਾ ਕ੍ਰੋਧ ਅੱਗ ਵਾਂਗ ਬਲਦਾ ਰਹੇਗਾ?47ਯਾਦ ਰੱਖ ਕਿ ਮੇਰਾ ਜੀਵਨ ਕਿੰਨਾ ਥੋੜਾ ਚਿਰ ਹੈਤੂੰ ਸਾਰੀ ਮਨੁੱਖਤਾ ਨੂੰ ਵਿਅਰਥ ਲਈ ਬਣਾਇਆ ਹੈ!48ਕੌਣ ਜੀਵਤ ਰਹਿ ਸਕਦਾ ਹੈ ਅਤੇ ਮੌਤ ਨੂੰ ਨਹੀਂ ਵੇਖ ਸਕਦਾ,ਜਾਂ ਕਬਰ ਦੇ ਜ਼ੋਰ ਤੋਂ ਕੌਣ ਬਚ ਸਕਦਾ ਹੈ?49ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ,ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?50ਹੇ ਯਾਹਵੇਹ ਚੇਤੇ ਰੱਖ, ਕਿਵੇਂ ਤੁਹਾਡੇ ਸੇਵਕ ਦਾ ਮਜ਼ਾਕ ਉਡਾਇਆ ਗਿਆ ਹੈ,ਮੈਂ ਕਿਵੇਂ ਆਪਣੇ ਦਿਲ ਵਿੱਚ ਸਾਰੀਆਂ ਕੌਮਾਂ ਦੇ ਤਾਹਨੇ ਝੱਲਦਾ ਹਾਂ,51ਹੇ ਯਾਹਵੇਹ, ਉਹ ਤਾਹਨੇ ਜਿਨ੍ਹਾਂ ਨਾਲ ਤੁਹਾਡੇ ਦੁਸ਼ਮਣ ਨੇ ਮਜ਼ਾਕ ਉਡਾਇਆ ਹੈ,ਜਿਸ ਨਾਲ ਉਹਨਾਂ ਨੇ ਤੇਰੇ ਮਸਹ ਕੀਤੇ ਹੋਏ ਨੂੰ ਹਰ ਕਦਮ ਤੇ ਮਜ਼ਾਕ ਉਡਾਇਆ ਹੈ।
52ਸਦਾ ਲਈ ਯਾਹਵੇਹ ਦੀ ਉਸਤਤ ਹੋਵੇ!ਆਮੀਨ ਅਤੇ ਆਮੀਨ।

Biblica, Inc.

https://app.library.bible/content/38de522697cd8943