ਜ਼ਬੂਰਾਂ9

ਸੰਗੀਤ ਦੇ ਨਿਰਦੇਸ਼ਕ ਲਈ। “ਪੁੱਤਰ ਦੀ ਮੌਤ” ਦੀ ਧੁਨ ਲਈ। ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਮੈਂ ਪੂਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ;ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਬਾਰੇ ਦੱਸਾਂਗਾ।2ਮੈਂ ਤੁਹਾਡੇ ਵਿੱਚ ਖੁਸ਼ੀ ਅਤੇ ਆਨੰਦ ਮਨਾਵਾਂਗਾ;ਹੇ ਅੱਤ ਮਹਾਨ ਪਰਮੇਸ਼ਵਰ, ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।3ਮੇਰੇ ਦੁਸ਼ਮਣ ਪਿੱਛੇ ਮੁੜੇ;ਉਹ ਤੁਹਾਡੇ ਅੱਗੇ ਠੋਕਰ ਖਾ ਕੇ ਨਾਸ ਹੋ ਗਏ।4ਕਿਉਂ ਜੋ ਤੂੰ ਨਿਆਂ ਕੀਤਾ ਅਤੇ ਮੇਰੇ ਹੱਕ ਨੂੰ ਬਰਕਰਾਰ ਰੱਖਿਆ ਹੈ,ਤੁਸੀਂ ਆਪਣੇ ਸਿੰਘਾਸਣ ਉੱਤੇ ਬੈਠ ਕੇ ਸੱਚਾਈ ਨਾਲ ਨਿਆਂ ਕੀਤਾ ਹੈ।5ਤੁਸੀਂ ਕੌਮਾਂ ਨੂੰ ਝਿੜਕਿਆ ਹੈ ਅਤੇ ਦੁਸ਼ਟਾਂ ਨੂੰ ਤਬਾਹ ਕੀਤਾ ਹੈ;ਤੁਸੀਂ ਉਹਨਾਂ ਦਾ ਨਾਮ ਸਦਾ ਲਈ ਮਿਟਾ ਦਿੱਤਾ ਹੈ।6ਮੇਰੇ ਸਾਰੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ ਹੈ,ਤੁਸੀਂ ਉਹਨਾਂ ਦੇ ਸ਼ਹਿਰਾਂ ਨੂੰ ਉਖਾੜ ਸੁੱਟਿਆ ਹੈ;ਉਹਨਾਂ ਦੀ ਯਾਦ ਵੀ ਖਤਮ ਹੋ ਗਈ ਹੈ।
7ਯਾਹਵੇਹ, ਸਦਾ ਲਈ ਰਾਜ ਕਰਦਾ ਹੈ;ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।8ਉਹ ਦੁਨੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈਅਤੇ ਲੋਕਾਂ ਦਾ ਨਿਰਪੱਖਤਾ ਨਾਲ ਨਿਆਂ ਕਰਦਾ ਹੈ।9ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ,ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।10ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।11ਸੀਯੋਨ ਵਿੱਚ ਬਿਰਾਜਮਾਨ ਯਾਹਵੇਹ ਦੇ ਗੁਣ ਗਾਓ;ਕੌਮਾਂ ਵਿੱਚ ਪਰਚਾਰ ਕਰੋ ਕਿ ਉਸਨੇ ਕੀ ਕੀਤਾ ਹੈ।12ਉਹ ਜੋ ਖੂਨ ਦਾ ਬਦਲਾ ਲੈਣ ਵਾਲੇ ਨੂੰ ਯਾਦ ਰੱਖਦਾ ਹੈ;ਉਹ ਦੁੱਖੀਆਂ ਦੀ ਪੁਕਾਰ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ।13ਯਾਹਵੇਹ, ਵੇਖੋ ਮੇਰੇ ਦੁਸ਼ਮਣ ਮੈਨੂੰ ਕਿਵੇਂ ਸਤਾਉਂਦੇ ਹਨ!ਦਯਾ ਕਰ ਅਤੇ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਚਾ ਚੁੱਕ,14ਤਾਂ ਜੋ ਮੈਂ ਸੀਯੋਨ ਧੀ ਦੇ ਫਾਟਕਾਂ ਵਿੱਚ ਤੇਰੀ ਉਸਤਤ ਸੁਣਾਵਾਂ,ਅਤੇ ਤੇਰੀ ਮੁਕਤੀ ਵਿੱਚ ਅਨੰਦ ਹੋਵਾਂ।
15ਕੌਮਾਂ ਉਸ ਟੋਏ ਵਿੱਚ ਡਿੱਗ ਪਈਆਂ ਹਨ ਜੋ ਉਹਨਾਂ ਨੇ ਆਪ ਹੀ ਪੁੱਟੇ ਸੀ;ਉਹਨਾਂ ਦੇ ਪੈਰ ਉਸ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਛਿਪਾਇਆ ਸੀ।16ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ;ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।17ਦੁਸ਼ਟ ਪਤਾਲ  ਵਿੱਚ ਚਲੇ ਜਾਂਦੇ ਹਨ,ਅਤੇ ਉਹ ਕੌਮਾਂ ਜਿਹੜੀਆਂ ਪਰਮੇਸ਼ਵਰ ਨੂੰ ਭੁੱਲ ਜਾਂਦੀਆਂ ਹਨ।18ਪਰ ਪਰਮੇਸ਼ਵਰ ਲੋੜਵੰਦਾਂ ਨੂੰ ਕਦੇ ਨਹੀਂ ਭੁੱਲੇਗਾ;ਦੁੱਖੀਆਂ ਦੀ ਆਸ ਕਦੇ ਨਾਸ ਨਹੀਂ ਹੋਵੇਗੀ।
19ਹੇ ਯਾਹਵੇਹ, ਉੱਠ ਮਨੁੱਖ ਨੂੰ ਪਰਬਲ ਨਾ ਹੋਣ ਦਿਓ;ਤੁਹਾਡੀ ਮੌਜੂਦਗੀ ਵਿੱਚ ਕੌਮਾਂ ਦਾ ਨਿਆਂ ਕੀਤਾ ਜਾਵੇ।20ਹੇ ਯਾਹਵੇਹ, ਉਹਨਾਂ ਨੂੰ ਭੈਜਲ ਪਾ;ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ।

Biblica, Inc.

https://app.library.bible/content/38de522697cd8943