ਜ਼ਬੂਰਾਂ10

1ਹੇ ਯਾਹਵੇਹ, ਤੁਸੀਂ ਦੂਰ ਕਿਉਂ ਖੜ੍ਹੇ ਰਹਿੰਦੇ ਹੋ?ਤੁਸੀਂ ਮੁਸੀਬਤ ਦੇ ਸਮੇਂ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹੋ?2ਦੁਸ਼ਟ ਮਨੁੱਖ ਆਪਣੇ ਹੰਕਾਰ ਵਿੱਚ ਕਮਜ਼ੋਰਾਂ ਦਾ ਸ਼ਿਕਾਰ ਕਰਦਾ ਹੈ,ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਹਨਾਂ ਵਿੱਚ ਉਹ ਆਪ ਫਸ ਜਾਣ!3ਦੁਸ਼ਟ ਆਪਣੇ ਦਿਲ ਦੀ ਲਾਲਸਾ ਬਾਰੇ ਹੰਕਾਰ ਕਰਦਾ ਹੈ;ਲਾਲਚੀ ਯਾਹਵੇਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।4ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ਵਰ ਨੂੰ ਨਹੀਂ ਭਾਲਦਾ;ਉਸਦੇ ਸਾਰੇ ਵਿਚਾਰਾਂ ਵਿੱਚ ਪਰਮੇਸ਼ਵਰ ਲਈ ਕੋਈ ਥਾਂ ਨਹੀਂ ਹੈ।5ਉਸ ਦੇ ਰਾਹ ਹਮੇਸ਼ਾ ਖੁਸ਼ਹਾਲ ਹੁੰਦੇ ਹਨ;ਤੁਹਾਡੇ ਕਾਨੂੰਨ ਉਸ ਦੁਆਰਾ ਰੱਦ ਕੀਤੇ ਗਏ ਹਨ;ਉਹ ਆਪਣੇ ਸਾਰੇ ਦੁਸ਼ਮਣਾਂ ਦਾ ਮਜ਼ਾਕ ਉਡਾਉਂਦਾ ਹੈ।6ਉਹ ਆਪਣੇ ਆਪ ਨੂੰ ਕਹਿੰਦਾ ਹੈ, “ਕੁਝ ਵੀ ਮੈਨੂੰ ਕਦੇ ਹਿਲਾ ਨਹੀਂ ਸਕੇਗਾ।”ਉਹ ਸਹੁੰ ਖਾਂਦਾ ਹੈ, “ਕੋਈ ਵੀ ਕਦੇ ਮੇਰਾ ਨੁਕਸਾਨ ਨਹੀਂ ਕਰੇਗਾ।”7ਉਸਦਾ ਮੂੰਹ ਝੂਠ ਅਤੇ ਸਰਾਪ ਨਾਲ ਭਰਿਆ ਹੋਇਆ ਹੈ;ਮੁਸੀਬਤ ਅਤੇ ਬਦੀ ਉਸ ਦੀ ਜੀਭ ਦੇ ਅਧੀਨ ਹਨ।8ਉਹ ਪਿੰਡਾਂ ਦੇ ਨੇੜੇ ਉਡੀਕ ਵਿੱਚ ਪਿਆ ਹੈ;ਗੁਪਤ ਥਾਵਾਂ ਵਿੱਚ ਉਹ ਨਿਰਦੋਸ਼ਾ ਦਾ ਕਤਲ ਕਰਦਾ ਹੈ।ਉਸ ਦੀਆਂ ਅੱਖਾਂ ਪੀੜਤਾਂ ਦੀ ਤਾਕ ਵਿੱਚ ਲੱਗੀਆਂ ਰਹਿੰਦੀਆ ਹਨ;9ਉਹ ਘੁਰਨੇ ਵਿੱਚ ਸ਼ੇਰ ਵਾਂਗ ਉਡੀਕ ਵਿੱਚ ਪਿਆ ਹੈ।ਅਤੇ ਉਹ ਬੇਸਹਾਰਾ ਨੂੰ ਫੜਨ ਦੀ ਉਡੀਕ ਵਿੱਚ ਬੈਠਦਾ ਹੈ;ਤਾਂ ਜੋ ਬੇਸਹਾਰਾ ਲੋਕਾਂ ਨੂੰ ਫੜ ਕੇ ਆਪਣੇ ਜਾਲ ਵਿੱਚ ਸੁੱਟ ਲੈਂਦਾ ਹੈ।10ਉਸ ਦੇ ਸ਼ਿਕਾਰ ਕੁਚਲੇ ਜਾਂਦੇ ਹਨ, ਉਹ ਢਹਿ ਜਾਂਦੇ ਹਨ;ਉਹ ਉਸ ਦੀ ਤਾਕਤ ਦੇ ਅਧੀਨ ਆ ਜਾਂਦੇ ਹਨ।11ਉਹ ਆਪਣੇ ਆਪ ਨੂੰ ਕਹਿੰਦਾ ਹੈ, “ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ;ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।”
12ਉੱਠ, ਹੇ ਯਾਹਵੇਹ! ਹੇ ਪਰਮੇਸ਼ਵਰ, ਆਪਣਾ ਹੱਥ ਉਠਾਓ,ਗਰੀਬ ਨੂੰ ਨਾ ਭੁੱਲੋ।13ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ?ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ,“ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ”?14ਪਰ ਹੇ ਪਰਮੇਸ਼ਵਰ, ਤੁਸੀਂ ਦੁਖੀਆਂ ਦੀ ਮੁਸੀਬਤ ਨੂੰ ਵੇਖਦੇ ਹੋ;ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਹੋ ਅਤੇ ਇਸਨੂੰ ਹੱਥ ਵਿੱਚ ਲੈਂਦੇ ਹੋ।ਪੀੜਤ ਤੁਹਾਡੇ ਲਈ ਆਪਣੇ ਆਪ ਨੂੰ ਸੌਂਪ ਦਿੰਦੇ ਹਨ;ਤੂੰ ਅਨਾਥਾਂ ਦਾ ਸਹਾਇਕ ਹੈ।15ਦੁਸ਼ਟ ਆਦਮੀ ਦੀ ਬਾਂਹ ਤੋੜੋ;ਦੁਸ਼ਟ ਨੂੰ ਉਸਦੀ ਦੁਸ਼ਟਤਾ ਦਾ ਲੇਖਾ ਦੇਣ ਲਈ ਬੁਲਾਓਜਦ ਤੱਕ ਹੋਰ ਕੁਝ ਨਾ ਲੱਭੇ।16ਯਾਹਵੇਹ ਜੁੱਗੋ-ਜੁੱਗ ਲਈ ਰਾਜਾ ਹੈ;ਕੌਮਾਂ ਉਸ ਦੀ ਧਰਤੀ ਤੋਂ ਨਾਸ ਹੋ ਜਾਣਗੀਆਂ।17ਹੇ ਯਾਹਵੇਹ, ਤੁਸੀਂ ਦੁੱਖੀਆਂ ਦੀ ਇੱਛਾ ਸੁਣਦੇ ਹੋ;ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋ, ਅਤੇ ਉਹਨਾਂ ਦੀ ਦੁਹਾਈ ਸੁਣਦੇ ਹੋ,18ਯਤੀਮਾਂ ਅਤੇ ਸਤਾਏ ਹੋਇਆ ਦਾ ਬਚਾਅ ਕਰਨਾ,ਤਾਂ ਜੋ ਸਿਰਫ ਧਰਤੀ ਦੇ ਪ੍ਰਾਣੀਫਿਰ ਕਦੇ ਵੀ ਦਹਿਸ਼ਤ ਦਾ ਸ਼ਿਕਾਰ ਨਾ ਹੋਣ।

Biblica, Inc.

https://app.library.bible/content/38de522697cd8943