ਜ਼ਬੂਰਾਂ8
ਸੰਗੀਤ ਦੇ ਨਿਰਦੇਸ਼ਕ ਲਈ। ਗਿਤੀਥ ਦੇ ਅਨੁਸਾਰ। ਦਾਵੀਦ ਦਾ ਇੱਕ ਜ਼ਬੂਰ।
1ਹੇ ਯਾਹਵੇਹ, ਸਾਡੇ ਯਾਹਵੇਹ,ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਸ਼ਾਨਦਾਰ ਹੈ!ਤੂੰ ਆਪਣੀ ਮਹਿਮਾਸਵਰਗ ਵਿੱਚ ਸਥਾਪਿਤ ਕੀਤੀ ਹੈ।2ਤੂੰ ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਨਿਆਣਿਆਂ ਦੇ ਮੂੰਹੋਂ ਉਸਤਤ ਕਰਵਾਈ,ਤਾਂ ਜੋ ਦੁਸ਼ਮਣ ਅਤੇ ਬਦਲਾ ਲੈਣ ਵਾਲਿਆਂ ਨੂੰ ਚੁੱਪ ਕਰਾ ਦੇਵੇ।3ਜਦੋਂ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ,ਤੁਹਾਡੀਆਂ ਉਂਗਲਾਂ ਦੇ ਕੰਮ ਨੂੰ,ਚੰਦ ਅਤੇ ਤਾਰਿਆਂ ਨੂੰ,ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਸਥਾਨ ਵਿੱਚ ਰੱਖਿਆ ਹੈ,4ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ,ਮਨੁੱਖ ਹੈ ਕੀ ਜੋ ਤੂੰ ਉਹਨਾਂ ਦੀ ਦੇਖਭਾਲ ਕਰੇ?5ਤੁਸੀਂ ਉਹਨਾਂ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ ਅਤੇ ਉਹਨਾਂ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।6ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਹਾਕਮ ਬਣਾਇਆ ਹੈ।ਤੁਸੀਂ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ:7ਸਾਰੇ ਇੱਜੜ ਅਤੇ ਝੁੰਡ,ਅਤੇ ਸਾਰੇ ਜੰਗਲੀ ਜਾਨਵਰ,8ਅਕਾਸ਼ ਦੇ ਪੰਛੀ, ਅਤੇ ਸਮੁੰਦਰ ਦੀਆਂ ਮੱਛੀਆਂ,ਉਹ ਸਾਰੇ ਜੋ ਸਮੁੰਦਰ ਦੇ ਰਸਤੇ ਤੈਰਦੇ ਹਨ।9ਹੇ ਯਾਹਵੇਹ, ਸਾਡੇ ਯਾਹਵੇਹ,ਸਾਰੀ ਧਰਤੀ ਵਿੱਚ ਤੁਹਾਡਾ ਨਾਮ ਕਿੰਨਾਂ ਹੀ ਸ਼ਾਨਦਾਰ ਹੈ!Biblica, Inc.