ਜ਼ਬੂਰਾਂ88
ਇੱਕ ਗੀਤ। ਕੋਰਾਹ ਦੇ ਪੁੱਤਰਾਂ ਦਾ ਇੱਕ ਜ਼ਬੂਰ ਮਾਹਲਾਥ ਲੀਨੋਥ ਦੇ ਰਾਗ ਵਿੱਚ ਅਜ਼ਰਾ ਵੰਸ਼ੀ ਹੇਮਾਨ ਦਾ ਮਸਕੀਲ
1ਹੇ ਯਾਹਵੇਹ, ਤੂੰ ਮੈਨੂੰ ਬਚਾਉਣ ਵਾਲਾ ਪਰਮੇਸ਼ਵਰ ਹੈ;ਦਿਨ-ਰਾਤ ਮੈਂ ਤੇਰੇ ਅੱਗੇ ਦੁਹਾਈ ਦਿੰਦਾ ਹਾਂ।2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ;ਮੇਰੀ ਦੁਹਾਈ ਵੱਲ ਕੰਨ ਲਗਾ।3ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ,ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।4ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ;ਮੈਂ ਬਿਨਾਂ ਤਾਕਤ ਦੇ ਹਾਂ।5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ,ਉਹਨਾਂ ਵੱਢੇ ਹੋਏ ਲੋਕਾਂ ਵਾਂਗ ਜੋ ਕਬਰ ਵਿੱਚ ਪਏ ਹਨ,ਜਿਨ੍ਹਾਂ ਨੂੰ ਤੂੰ ਹੁਣ ਯਾਦ ਨਹੀਂ ਕਰਦਾ,ਜਿਨ੍ਹਾਂ ਦੀ ਹੁਣ ਤੂੰ ਚਿੰਤਾ ਨਹੀਂ ਕਰਦਾ।6ਤੁਸੀਂ ਮੈਨੂੰ ਸਭ ਤੋਂ ਨੀਵੇਂ ਟੋਏ ਵਿੱਚ,ਅਤੇ ਹਨੇਰਿਆਂ ਦੀ ਸਭ ਤੋਂ ਡੂੰਘੀ ਕਬਰ ਵਿੱਚ ਪਾ ਦਿੱਤਾ।7ਤੁਹਾਡਾ ਕ੍ਰੋਧ ਮੇਰੇ ਉੱਤੇ ਭਾਰਾ ਹੈ;ਜਿਵੇਂ ਕਿ ਮੈਂ ਲਹਿਰਾਂ ਵਿੱਚ ਦੱਬ ਗਿਆ ਹਾਂ।8ਤੁਸੀਂ ਮੇਰੇ ਸਭ ਤੋਂ ਨਜ਼ਦੀਕੀ ਮਿੱਤਰਾਂ ਨੂੰ ਲੈ ਲਿਆ ਹੈ,ਅਤੇ ਮੈਨੂੰ ਉਹਨਾਂ ਲਈ ਘਿਣਾਉਣਾ ਬਣਾਇਆ ਹੈ।ਮੈਂ ਸੀਮਤ ਹਾਂ ਅਤੇ ਬਚ ਨਹੀਂ ਸਕਦਾ;9ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ।ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ;ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।10ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ?ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?11ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ?ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?12ਕੀ ਤੁਹਾਡੇ ਅਚਰਜ ਕੰਮ ਹਨੇਰੇ ਦੇ ਸਥਾਨ ਵਿੱਚ,ਅਤੇ ਤੁਹਾਡੇ ਧਰਮ ਦੇ ਕੰਮ ਭੁੱਲ ਦੀ ਧਰਤੀ ਵਿੱਚ ਜਾਣੇ ਜਾਂਦੇ ਹਨ?13ਪਰ ਹੇ ਯਾਹਵੇਹ ਮੈਂ ਤੇਰੇ ਅੱਗੇ ਮਦਦ ਲਈ ਪੁਕਾਰਦਾ ਹਾਂ,ਸਵੇਰ ਨੂੰ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।14ਹੇ ਯਾਹਵੇਹ, ਤੂੰ ਕਿਉਂ ਮੈਨੂੰ ਤਿਆਗ ਦਿੱਤਾ ਹੈ,ਅਤੇ ਮੈਥੋਂ ਆਪਣਾ ਮੂੰਹ ਕਿਉਂ ਲਕਾਉਂਦਾ ਹੈ?15ਮੈਂ ਆਪਣੀ ਜਵਾਨੀ ਤੋਂ ਦੁੱਖ ਝੱਲਿਆ ਅਤੇ ਮੌਤ ਦੇ ਨੇੜੇ ਹਾਂ;ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹੈ।16ਤੇਰਾ ਕ੍ਰੋਧ ਮੇਰੇ ਉੱਤੇ ਭੜਕਿਆ ਹੈ;ਅਤੇ ਤੇਰੇ ਡਰ ਨੇ ਮੈਨੂੰ ਤਬਾਹ ਕਰ ਦਿੱਤਾ ਹੈ।17ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ;ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।18ਤੂੰ ਮੇਰੇ ਤੋਂ ਮਿੱਤਰ ਅਤੇ ਗੁਆਂਢੀ ਨੂੰ ਦੂਰ ਕਰ ਦਿੱਤੇ ਹਨ,ਅਤੇ ਹਨੇਰਾ ਮੇਰਾ ਸਭ ਤੋਂ ਨਜ਼ਦੀਕੀ ਮਿੱਤਰ ਹੈ।Biblica, Inc.