ਜ਼ਬੂਰਾਂ87
ਕੋਰਾਹ ਦੇ ਪੁੱਤਰਾਂ ਦੀ ਰਚਨਾ। ਇੱਕ ਜ਼ਬੂਰ। ਇੱਕ ਗੀਤ।
1ਉਸ ਨੇ ਪਵਿੱਤਰ ਪਹਾੜ ਉੱਤੇ ਆਪਣੇ ਸ਼ਹਿਰ ਦੀ ਸਥਾਪਨਾ ਕੀਤੀ ਹੈ।2ਯਾਹਵੇਹ ਸੀਯੋਨ ਦੇ ਦਰਵਾਜ਼ਿਆਂ ਨੂੰਯਾਕੋਬ ਦੇ ਹੋਰ ਸਾਰੇ ਘਰਾਂ ਨਾਲੋਂ ਵੱਧ ਪਿਆਰ ਕਰਦਾ ਹੈ।3ਪਰਮੇਸ਼ਵਰ ਦੇ ਸ਼ਹਿਰ,ਤੇਰੇ ਬਾਰੇ ਸ਼ਾਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ!4“ਮੈਂ ਰਾਹਾਬ ਅਤੇ ਬਾਬੇਲ ਨੂੰ,ਉਹਨਾਂ ਲੋਕਾਂ ਵਿੱਚ ਦਰਜ ਕਰਾਂਗਾ ਜੋ ਮੈਨੂੰ ਮੰਨਦੇ ਹਨ,ਫ਼ਲਿਸਤੀਆਂ ਨੂੰ ਵੀ ਅਤੇ ਸੂਰ ਅਤੇ ਕੂਸ਼ ਨੂੰ ਵੀ,ਅਤੇ ਆਖਾਂਗਾ, ‘ਇਹ ਸੀਯੋਨ ਵਿੱਚ ਜੰਮਿਆ ਸੀ।’ ”5ਅਸਲ ਵਿੱਚ ਸੀਯੋਨ ਬਾਰੇ ਕਿਹਾ ਜਾਵੇਗਾ,“ਇਹ ਵੀ ਅਤੇ ਉਹ ਵੀ ਉੱਥੇ ਜੰਮੇ ਹਨ,ਅਤੇ ਅੱਤ ਮਹਾਨ ਉਸ ਨੂੰ ਕਾਇਮ ਕਰੇਗਾ।”6ਜਦੋਂ ਯਾਹਵੇਹ ਆਪਣੇ ਲੋਕਾਂ ਦੀ ਗਿਣਤੀ ਕਰੇਗਾ ਤਾਂ ਉਹ ਲਿਖੇਗਾ:“ਇਹ ਸੀਯੋਨ ਵਿੱਚ ਜੰਮਿਆ ਸੀ।”7ਜਦੋਂ ਉਹ ਸੰਗੀਤ ਬਣਾਉਂਦੇ ਹਨ ਤਾਂ ਉਹ ਗਾਉਣਗੇ,“ਮੇਰੇ ਸਾਰੇ ਚਸ਼ਮੇ ਤੇਰੇ ਵਿੱਚ ਹਨ।”Biblica, Inc.