ਜ਼ਬੂਰਾਂ86
ਦਾਵੀਦ ਦੀ ਪ੍ਰਾਰਥਨਾ।
1ਹੇ ਯਾਹਵੇਹ, ਮੇਰੀ ਸੁਣ ਅਤੇ ਮੈਨੂੰ ਉੱਤਰ ਦੇ,ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਹਾਂ।2ਮੇਰੀ ਜਾਨ ਦੀ ਰਾਖੀ ਕਰ, ਕਿਉਂ ਜੋ ਮੈਂ ਤੇਰੇ ਨਾਲ ਵਫ਼ਾਦਾਰ ਹਾਂ।ਆਪਣੇ ਸੇਵਕ ਨੂੰ ਬਚਾ ਲੈ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ।ਤੂੰ ਮੇਰਾ ਪਰਮੇਸ਼ਵਰ ਹੈ।3ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ,ਕਿਉਂ ਜੋ ਮੈਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ।4ਹੇ ਯਾਹਵੇਹ, ਆਪਣੇ ਸੇਵਕ ਨੂੰ ਖੁਸ਼ ਕਰ,ਕਿਉਂ ਜੋ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।5ਹੇ ਯਾਹਵੇਹ, ਤੂੰ ਦਯਾਵਾਨ ਅਤੇ ਮਾਫ਼ ਕਰਨ ਵਾਲਾ ਹੈ,ਉਹਨਾਂ ਸਾਰਿਆਂ ਲਈ ਜੋ ਤੈਨੂੰ ਪੁਕਾਰਦੇ ਹਨ, ਤੇਰੀ ਦਯਾ ਅਤੇ ਪਿਆਰ ਮਹਾਨ ਹੈ।6ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ,ਦਯਾ ਲਈ ਮੇਰੀ ਪੁਕਾਰ ਸੁਣ।7ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ, ਮੈਂ ਤੁਹਾਨੂੰ ਪੁਕਾਰਦਾ ਹਾਂ,ਕਿਉਂਕਿ ਤੂੰ ਮੈਨੂੰ ਉੱਤਰ ਦਿੰਦਾ ਹਾਂ।8ਹੇ ਯਾਹਵੇਹ, ਦੇਵਤਿਆਂ ਵਿੱਚ ਤੇਰੇ ਵਰਗਾ ਕੋਈ ਨਹੀਂ ਹੈ;ਤੇਰੇ ਕੰਮਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।9ਹੇ ਯਾਹਵੇਹ, ਸਾਰੀਆਂ ਕੌਮਾਂ ਜਿਹੜੀਆਂ ਤੂੰ ਬਣਾਈਆਂ ਹਨ,ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ,ਉਹ ਤੇਰੇ ਨਾਮ ਦੀ ਮਹਿਮਾ ਕਰਨਗੀਆਂ।10ਕਿਉਂ ਜੋ ਤੂੰ ਮਹਾਨ ਹੈ ਅਤੇ ਅਚਰਜ ਕੰਮ ਕਰਦਾ ਹੈ।ਕੇਵਲ ਤੂੰ ਹੀ ਪਰਮੇਸ਼ਵਰ ਹੈ।11ਹੇ ਯਾਹਵੇਹ, ਮੈਨੂੰ ਆਪਣਾ ਰਾਹ ਸਿਖਾ,ਤਾਂ ਜੋ ਮੈਂ ਤੇਰੀ ਸਚਿਆਈ ਉੱਤੇ ਭਰੋਸਾ ਰੱਖਾਂ।ਮੈਨੂੰ ਇੱਕ ਚਿੱਤ ਵਾਲਾ ਦਿਲ ਦਿਓ,ਤਾਂ ਜੋ ਮੈਂ ਤੇਰੇ ਨਾਮ ਤੋਂ ਡਰਾਂ।12ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਪੂਰੇ ਦਿਲ ਨਾਲ ਤੇਰੀ ਮਹਿਮਾ ਕਰਾਂਗਾ,ਮੈਂ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।13ਕਿਉਂਕਿ ਤੇਰਾ ਪਿਆਰ ਮੇਰੇ ਲਈ ਮਹਾਨ ਹੈ;ਤੂੰ ਮੈਨੂੰ ਹਨੇਰੇ ਦੇ ਡੂੰਘੇ ਟੋਏ ਵਿੱਚੋਂ,ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ।14ਹੇ ਪਰਮੇਸ਼ਵਰ, ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ;ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,ਉਹਨਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ।15ਪਰ ਹੇ ਯਾਹਵੇਹ, ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ,ਕ੍ਰੋਧ ਵਿੱਚ ਧੀਮਾ, ਪ੍ਰੇਮ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ।16ਮੇਰੇ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ;ਆਪਣੇ ਸੇਵਕ ਦੇ ਲਈ ਆਪਣੀ ਤਾਕਤ ਦਿਖਾ,ਮੈਨੂੰ ਬਚਾਓ, ਕਿਉਂਕਿ ਮੈਂ ਤੁਹਾਡੀ ਸੇਵਾ ਓਵੇਂ ਕੀਤੀ ਹੈ,ਜਿਵੇਂ ਮੇਰੀ ਮਾਤਾ ਨੇ ਕੀਤੀ ਸੀ।17ਮੈਨੂੰ ਆਪਣੀ ਚੰਗਿਆਈ ਦੀ ਨਿਸ਼ਾਨੀ ਦੇ,ਤਾਂ ਜੋ ਮੇਰੇ ਵੈਰੀ ਇਸ ਨੂੰ ਵੇਖ ਕੇ ਸ਼ਰਮਿੰਦਾ ਹੋਣ,ਕਿਉਂਕਿ ਹੇ ਯਾਹਵੇਹ, ਤੂੰ ਮੇਰੀ ਸਹਾਇਤਾ ਕੀਤੀ ਹੈ ਅਤੇ ਮੈਨੂੰ ਦਿਲਾਸਾ ਦਿੱਤਾ ਹੈ।Biblica, Inc.