ਜ਼ਬੂਰਾਂ85
ਸੰਗੀਤ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ। ਇੱਕ ਜ਼ਬੂਰ।
1ਹੇ ਯਾਹਵੇਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ;ਅਤੇ ਯਾਕੋਬ ਦੀ ਗੁਲਾਮੀ ਮਿਟਾ ਦਿੱਤੀ।2ਤੂੰ ਆਪਣੇ ਲੋਕਾਂ ਦੀ ਬਦੀ ਨੂੰ ਮਾਫ਼ ਕੀਤਾਅਤੇ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ।3ਤੂੰ ਆਪਣੇ ਸਾਰੇ ਕ੍ਰੋਧ ਨੂੰ ਪਾਸੇ ਕਰ ਦਿੱਤਾਅਤੇ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ।4ਹੇ ਪਰਮੇਸ਼ਵਰ, ਸਾਡੇ ਮੁਕਤੀਦਾਤਾ, ਸਾਨੂੰ ਫਿਰ ਤੋਂ ਬਹਾਲ ਕਰ,ਅਤੇ ਸਾਡੇ ਉੱਤੋਂ ਆਪਣੀ ਨਾਰਾਜ਼ਗੀ ਦੂਰ ਕਰ।5ਕੀ ਤੁਸੀਂ ਸਾਡੇ ਨਾਲ ਸਦਾ ਲਈ ਨਾਰਾਜ਼ ਰਹੋਗੇ?ਕੀ ਤੂੰ ਆਪਣੇ ਕ੍ਰੋਧ ਨੂੰ ਸਾਰੀਆਂ ਪੀੜ੍ਹੀਆਂ ਤੱਕ ਰੱਖੇਗਾ?6ਕੀ ਤੂੰ ਸਾਨੂੰ ਫੇਰ ਨਹੀਂ ਜੀਉਂਦਾ ਕਰੇਗਾ,ਤਾਂ ਜੋ ਤੇਰੇ ਲੋਕ ਤੇਰੇ ਵਿੱਚ ਆਨੰਦ ਹੋਣ?7ਯਾਹਵੇਹ, ਸਾਨੂੰ ਆਪਣਾ ਅਟੁੱਟ ਪਿਆਰ ਦਿਖਾ,ਅਤੇ ਆਪਣੀ ਮੁਕਤੀ ਸਾਨੂੰ ਬਖ਼ਸ਼।8ਮੈਂ ਸੁਣਾਂਗਾ ਕਿ ਯਾਹਵੇਹ ਪਰਮੇਸ਼ਵਰ ਕੀ ਆਖਦਾ ਹੈ;ਉਹ ਆਪਣੇ ਲੋਕਾਂ, ਆਪਣੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਦਾ ਵਾਅਦਾ ਕਰਦਾ ਹੈਕਿ ਉਹ ਫਿਰ ਮੂਰਖਤਾਈ ਵੱਲ ਨਾ ਮੁੜਨ।9ਸੱਚ-ਮੁੱਚ ਹੀ ਉਹਨਾਂ ਦੀ ਮੁਕਤੀ ਨੇੜੇ ਹੈ ਜੋ ਉਸ ਤੋਂ ਡਰਦੇ ਹਨ,ਤਾਂ ਜੋ ਉਹ ਦਾ ਪਰਤਾਪ ਸਾਡੇ ਦੇਸ਼ ਵਿੱਚ ਵੱਸੇ।10ਪਿਆਰ ਅਤੇ ਵਫ਼ਾਦਾਰੀ ਇਕੱਠੇ ਮਿਲਦੇ ਹਨ;ਧਾਰਮਿਕਤਾ ਅਤੇ ਸ਼ਾਂਤੀ ਇੱਕ-ਦੂਜੇ ਨਾਲ ਜੁੜੇ ਹਨ।11ਵਫ਼ਾਦਾਰੀ ਧਰਤੀ ਤੋਂ ਉੱਗਦੀ ਹੈ,ਅਤੇ ਧਰਮ ਅਕਾਸ਼ ਤੋਂ ਹੇਠਾਂ ਤੱਕਦਾ ਹੈ।12ਯਾਹਵੇਹ ਸੱਚ-ਮੁੱਚ ਉਹੀ ਦੇਵੇਗਾ ਜੋ ਚੰਗਾ ਹੈ,ਅਤੇ ਸਾਡੀ ਧਰਤੀ ਆਪਣੀ ਫ਼ਸਲ ਦੇਵੇਗੀ।13ਧਰਮ ਉਸਦੇ ਦੇ ਅੱਗੇ ਚੱਲਦਾ ਹੈਅਤੇ ਉਹ ਦੇ ਕਦਮਾਂ ਲਈ ਰਾਹ ਤਿਆਰ ਕਰਦਾ ਹੈ।Biblica, Inc.