ਜ਼ਬੂਰਾਂ84
ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ ਗਿੱਤੀਥ ਰਾਗ ਦੇ ਅਨੁਸਾਰ। ਇੱਕ ਜ਼ਬੂਰ।
1ਯਾਹਵੇਹ ਸਰਬਸ਼ਕਤੀਮਾਨ, ਤੇਰਾ ਨਿਵਾਸ ਸਥਾਨ ਕਿੰਨਾ ਸੋਹਣਾ ਹੈ!2ਮੇਰਾ ਮਨ ਯਾਹਵੇਹ ਦੇ ਦਰਬਾਰ ਲਈਤਰਸਦਾ ਹੈ ਸਗੋਂ ਬੇਹੋਸ਼ ਹੋ ਜਾਂਦਾ ਹੈ,ਮੇਰਾ ਦਿਲ ਅਤੇ ਮੇਰਾ ਸਰੀਰਜਿਉਂਦੇ ਪਰਮੇਸ਼ਵਰ ਨੂੰ ਪੁਕਾਰਦਾ ਹੈ।3ਚਿੜੀ ਨੇ ਵੀ ਇੱਕ ਘਰ ਲੱਭ ਲਿਆ ਹੈ,ਅਤੇ ਅਬਾਬੀਲ ਲਈ ਇੱਕ ਆਲ੍ਹਣਾ ਹੈ,ਜਿੱਥੇ ਉਹ ਆਪਣੇ ਬੱਚੇ ਰੱਖ ਸਕਦੀ ਹੈ,ਤੁਹਾਡੀ ਜਗਵੇਦੀ ਦੇ ਨੇੜੇ ਇੱਕ ਜਗ੍ਹਾਂ,ਯਾਹਵੇਹ, ਸਰਬਸ਼ਕਤੀਮਾਨ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ।4ਧੰਨ ਹਨ ਉਹ ਜਿਹੜੇ ਤੇਰੇ ਘਰ ਵਿੱਚ ਵੱਸਦੇ ਹਨ;ਉਹ ਸਦਾ ਤੇਰੀ ਉਸਤਤ ਕਰ ਰਹੇ ਹਨ।5ਧੰਨ ਹਨ ਉਹ ਜਿਨ੍ਹਾਂ ਦਾ ਬਲ ਤੇਰੇ ਵਿੱਚ ਹੈ,ਜਿਨ੍ਹਾਂ ਦੇ ਮਨ ਤੀਰਥਾਂ ਉੱਤੇ ਲੱਗੇ ਹੋਏ ਹਨ।6ਜਦੋਂ ਉਹ ਬਾਕਾ ਦੀ ਸੁੱਕੀ ਵਾਦੀ ਵਿੱਚੋਂ ਲੰਘਦੇ ਹਨ,ਉਹ ਇਸ ਨੂੰ ਚਸ਼ਮੇ ਦਾ ਸਥਾਨ ਬਣਾਉਂਦੇ ਹਨ;ਪਤਝੜ ਦੀਆਂ ਬਾਰਸ਼ਾਂ ਵੀ ਇਸ ਨੂੰ ਅਸੀਸ ਨਾਲ ਢੱਕਦੀਆਂ ਹਨ।7ਉਹ ਤਾਕਤ ਤੇ ਤਾਕਤ ਪਾਉਂਦੇ ਜਾਂਦੇ ਹਨ,ਜਦੋਂ ਤੱਕ ਹਰ ਇੱਕ ਸੀਯੋਨ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਗਟ ਨਹੀਂ ਹੁੰਦਾ।8ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ;ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।9ਹੇ ਪਰਮੇਸ਼ਵਰ, ਸਾਡੀ ਢਾਲ ਵੱਲ ਦੇਖ;ਅਤੇ ਆਪਣੇ ਮਸਹ ਕੀਤੇ ਹੋਏ ਨੂੰ ਕਿਰਪਾ ਨਾਲ ਦੇਖ।10ਤੇਰੀ ਹਜ਼ੂਰੀ ਵਿੱਚ ਇੱਕ ਦਿਨ ਤਾਂਹਜ਼ਾਰਾਂ ਦਿਨਾਂ ਨਾਲੋਂ ਕਿਤੇ ਚੰਗਾ ਹੈ;ਦੁਸ਼ਟਾਂ ਦੇ ਤੰਬੂਆਂ ਵਿੱਚ ਰਹਿਣ ਨਾਲੋਂਮੈਂ ਆਪਣੇ ਪਰਮੇਸ਼ਵਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋਣਾ ਪਸੰਦ ਕਰਾਂਗਾ।11ਕਿਉਂਕਿ ਯਾਹਵੇਹ ਪਰਮੇਸ਼ਵਰ ਇੱਕ ਸੂਰਜ ਅਤੇ ਢਾਲ ਵਾਂਗ ਹੈ;ਯਾਹਵੇਹ ਕਿਰਪਾ ਅਤੇ ਆਦਰ ਪ੍ਰਦਾਨ ਕਰਦਾ ਹੈ;ਉਹ ਕੋਈ ਚੰਗੀ ਗੱਲ ਨਹੀਂ ਰੋਕਦਾਉਹਨਾਂ ਦੀ ਜਿਹੜੇ ਖਰੀ ਚਾਲ ਚਲਦੇ ਹਨ।12ਸਰਬਸ਼ਕਤੀਮਾਨ ਯਾਹਵੇਹ,ਧੰਨ ਹੈ ਉਹ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ।Biblica, Inc.