ਜ਼ਬੂਰਾਂ83

ਇੱਕ ਗੀਤ। ਆਸਾਫ਼ ਦਾ ਇੱਕ ਜ਼ਬੂਰ।

1ਹੇ ਪਰਮੇਸ਼ਵਰ, ਚੁੱਪ ਨਾ ਰਹਿ;ਕੰਨ ਨਾ ਮੋੜ,ਹੇ ਪਰਮੇਸ਼ਵਰ, ਦੂਰ ਨਾ ਖਲੋ।2ਵੇਖੋ, ਤੁਹਾਡੇ ਵੈਰੀ ਕਿਵੇਂ ਗਰਜਦੇ ਹਨ,ਕਿਵੇਂ ਤੁਹਾਡੇ ਦੁਸ਼ਮਣ ਆਪਣੇ ਸਿਰ ਚੁੱਕਦੇ ਹਨ।3ਉਹ ਚਲਾਕੀ ਨਾਲ ਤੇਰੇ ਲੋਕਾਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ;ਉਹ ਉਹਨਾਂ ਦੇ ਵਿਰੁੱਧ ਸਾਜ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।4ਉਹ ਆਖਦੇ ਹਨ, “ਆਓ, ਅਸੀਂ ਇੱਕ ਕੌਮ ਵਜੋਂ ਉਹਨਾਂ ਦਾ ਨਾਸ਼ ਕਰੀਏ,ਤਾਂ ਜੋ ਇਸਰਾਏਲ ਦਾ ਨਾਮ ਚੇਤੇ ਹੀ ਨਾ ਰਹੇ।”
5ਇੱਕ ਮਨ ਨਾਲ ਉਹ ਇਕੱਠੇ ਸਾਜ਼ਿਸ਼ ਕਰਦੇ ਹਨ;ਉਹ ਤੁਹਾਡੇ ਵਿਰੁੱਧ ਗੱਠਜੋੜ ਬਣਾਉਂਦੇ ਹਨ।6ਅਦੋਮ ਅਤੇ ਇਸਮਾਏਲੀ ਦੇ ਲੋਕ,ਮੋਆਬ ਅਤੇ ਹਗਰੀਆਂ,7ਗਿਬਾਲ, ਅੰਮੋਨ ਅਤੇ ਅਮਾਲੇਕ,ਫ਼ਲਿਸਤੀ ਅਤੇ ਸੂਰ ਦੇ ਲੋਕਾਂ ਸਣੇ।8ਇੱਥੋ ਤੱਕ ਅੱਸ਼ੂਰ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਿਆ ਹੈ,ਲੂਤ ਦੇ ਉੱਤਰਾਧਿਕਾਰੀ ਨੂੰ ਮਜ਼ਬੂਤ ਕਰਨ ਲਈ।
9ਤੂੰ ਉਹਨਾਂ ਨਾਲ ਇਸ ਤਰ੍ਹਾਂ ਕਰ ਜਿਵੇਂ ਤੂੰ ਮਿਦਯਾਨ ਦੇਸ਼,ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ ਸੀ।10ਜੋ ਉਹ ਏਨ-ਦੋਰ ਵਿੱਚ ਨਾਸ ਹੋ ਗਿਆ,ਅਤੇ ਉਹ ਜ਼ਮੀਨ ਉੱਤੇ ਗੋਹੇ ਵਰਗਾ ਹੋ ਗਿਆ।11ਉਹਨਾਂ ਦੇ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ,ਉਹਨਾਂ ਦੇ ਸਾਰੇ ਰਾਜਕੁਮਾਰਾਂ ਨੂੰ ਵੀ ਜ਼ਬਾਹ ਅਤੇ ਜ਼ਲਮੁੰਨਾ ਵਾਂਗੂੰ ਬਣਾ,12ਉਹਨਾਂ ਨੇ ਕਿਹਾ,“ਆਓ ਅਸੀਂ ਪਰਮੇਸ਼ਵਰ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰੀਏ।”
13ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਤੂੜੀ ਵਾਂਗਹਵਾ ਵਿੱਚ ਖਿਲਾਰ ਦਿਓ।14ਜਿਵੇਂ ਅੱਗ ਜੰਗਲ ਨੂੰ ਭਸਮ ਕਰ ਦਿੰਦੀ ਹੈ,ਜਾਂ ਇੱਕ ਲਾਟ ਪਹਾੜਾਂ ਨੂੰ ਸਾੜ ਦਿੰਦੀ ਹੈ,15ਤੂੰ ਆਪਣੇ ਤੂਫ਼ਾਨ ਨਾਲ ਉਹਨਾਂ ਦਾ ਪਿੱਛਾ ਕਰਅਤੇ ਆਪਣੇ ਤੂਫ਼ਾਨ ਨਾਲ ਉਹਨਾਂ ਨੂੰ ਡਰਾਓ।16ਹੇ ਯਾਹਵੇਹ, ਸ਼ਰਮ ਨਾਲ ਉਹਨਾਂ ਦੇ ਮੂੰਹ ਕਾਲੇ ਕਰ,ਤਾਂ ਜੋ ਉਹ ਤੇਰਾ ਨਾਮ ਭਾਲਣ।
17ਉਹ ਸਦਾ ਸ਼ਰਮਿੰਦੇ ਅਤੇ ਘਬਰਾਏ ਹੋਏ ਹੋਣ;ਉਹ ਬਦਨਾਮੀ ਵਿੱਚ ਨਾਸ ਹੋ ਜਾਣ।18ਤੂੰ ਉਹਨਾਂ ਨੂੰ ਦੱਸ ਕਿ ਸਿਰਫ ਤੂੰ ਹੀ ਯਾਹਵੇਹ ਹੈ,ਕਿ ਤੁਸੀਂ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੋ।

Biblica, Inc.

https://app.library.bible/content/38de522697cd8943