ਜ਼ਬੂਰਾਂ82

ਆਸਾਫ਼ ਦਾ ਜ਼ਬੂਰ।

1ਪਰਮੇਸ਼ਵਰ ਆਪਣੀ ਮਹਾਂਸਭਾ ਵਿੱਚ ਬੈਠਾ ਹੈ;ਉਹ “ਦੇਵਤਿਆਂ” ਦਾ ਨਿਆਂ ਕਰਦਾ ਹੈ:
2“ਕਦ ਤੱਕ ਤੁਸੀਂ ਬੇਇਨਸਾਫ਼ੀ ਕਰੋਗੇ,ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ?3ਕਮਜ਼ੋਰ ਅਤੇ ਯਤੀਮ ਦੀ ਰੱਖਿਆ ਕਰੋ;ਗਰੀਬਾਂ ਅਤੇ ਪੀੜਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖੋ।4ਕਮਜ਼ੋਰਾਂ ਅਤੇ ਲੋੜਵੰਦਾਂ ਨੂੰ ਬਚਾਓ;ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।
5“ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇਉਹ ਹਨੇਰੇ ਵਿੱਚ ਫਿਰਦੇ ਹਨ,ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।
6“ਮੈਂ ਕਿਹਾ, ‘ਕਿ ਤੁਸੀਂ “ਦੇਵਤੇ” ਹੋ;ਤੁਸੀਂ ਸਾਰੇ ਅੱਤ ਮਹਾਨ ਦੇ ਬੱਚੇ ਹੋ।’7ਪਰ ਤੁਸੀਂ ਸਿਰਫ ਆਮ ਮਨੁੱਖਾਂ ਵਾਂਗ ਮਰੋਗੇ।ਤੁਸੀਂ ਹਰ ਦੂਜੇ ਸ਼ਾਸਕ ਵਾਂਗ ਡਿੱਗ ਜਾਓਗੇ।”
8ਹੇ ਪਰਮੇਸ਼ਵਰ, ਉੱਠ ਧਰਤੀ ਦਾ ਨਿਆਂ ਕਰ,ਕਿਉਂ ਜੋ ਸਾਰੀਆਂ ਕੌਮਾਂ ਤੇਰੀ ਵਿਰਾਸਤ ਹਨ।

Biblica, Inc.

https://app.library.bible/content/38de522697cd8943