ਜ਼ਬੂਰਾਂ81

ਸੰਗੀਤ ਨਿਰਦੇਸ਼ਕ ਲਈ। ਗਿੱਤੀਥ ਉੱਤੇ ਅਧਾਰਿਤ। ਆਸਾਫ਼ ਦੀ ਰਚਨਾ।

1ਪਰਮੇਸ਼ਵਰ ਲਈ, ਜੋ ਸਾਡਾ ਬਲ ਹੈ ਖੁਸ਼ੀ ਦੇ ਗੀਤ ਗਾਓ;ਯਾਕੋਬ ਦੇ ਪਰਮੇਸ਼ਵਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰੋ!2ਸੰਗੀਤ ਸ਼ੁਰੂ ਕਰੋ, ਡਫਲੀ ਵਜਾਓ,ਸੁਰੀਲੀ ਰਬਾਬ ਅਤੇ ਬੰਸਰੀ ਵਜਾਓ।
3ਨਵੇਂ ਚੰਦ ਦੇ ਤਿਉਹਾਰ ਉੱਤੇ ਤੁਰ੍ਹੀ ਵਜਾਓ,ਅਤੇ ਨਾਲੇ ਜਦੋਂ ਚੰਦਰਮਾ ਪੂਰਾ ਹੋ ਜਾਵੇ, ਜੋ ਸਾਡੇ ਤਿਉਹਾਰ ਦੇ ਦਿਨ;4ਇਹ ਇਸਰਾਏਲ ਲਈ ਇੱਕ ਬਿਵਸਥਾ ਹੈ,ਯਾਕੋਬ ਦੇ ਪਰਮੇਸ਼ਵਰ ਦਾ ਹੁਕਮ ਹੈ।5ਜਦ ਪਰਮੇਸ਼ਵਰ ਮਿਸਰ ਦੀ ਧਰਤੀ ਦੇ ਵਿਰੁੱਧ ਨਿੱਕਲਿਆ,ਤਾਂ ਉਸ ਨੇ ਯੋਸੇਫ਼ ਲਈ ਇੱਕ ਬਿਧੀ ਸਥਾਪਿਤ ਕੀਤੀ।ਮੈਂ ਇੱਕ ਅਣਜਾਣ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:
6“ਮੈਂ ਉਹਨਾਂ ਦੇ ਮੋਢਿਆਂ ਤੋਂ ਬੋਝ ਹਟਾ ਦਿੱਤਾ ਹੈ;ਉਹਨਾਂ ਦੇ ਹੱਥ ਟੋਕਰੀ ਚੁੱਕਣ ਦੇ ਕੰਮ ਤੋਂ ਅਜ਼ਾਦ ਹੋ ਗਏ।7ਤੁਸੀਂ ਆਪਣੀ ਬਿਪਤਾ ਵਿੱਚ ਪੁਕਾਰਿਆ ਅਤੇ ਮੈਂ ਤੁਹਾਨੂੰ ਛੁਡਾਇਆ,ਮੈਂ ਗਰਜਦੇ ਬੱਦਲਾਂ ਵਿੱਚੋਂ ਤੁਹਾਨੂੰ ਉੱਤਰ ਦਿੱਤਾ,ਮੈਂ ਤੈਨੂੰ ਮਰੀਬਾਹ ਦੇ ਪਾਣੀਆਂ ਵਿੱਚ ਪਰਖਿਆ।8ਹੇ ਮੇਰੇ ਲੋਕੋ, ਮੇਰੀ ਸੁਣੋ ਅਤੇ ਮੈਂ ਤੁਹਾਨੂੰ ਚੇਤਾਵਨੀ ਦਿਆਂਗਾ,ਹੇ ਇਸਰਾਏਲ! ਜੇਕਰ ਤੁਸੀਂ ਸਿਰਫ ਮੇਰੀ ਸੁਣੋ,9ਤੁਹਾਡੇ ਵਿੱਚ ਕੋਈ ਦੂਸਰਾ ਦੇਵਤਾ ਨਾ ਹੋਵੇ,ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ।10ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਕੱਢ ਲਿਆਇਆ।ਆਪਣਾ ਮੂੰਹ ਖੋਲ੍ਹੋ ਅਤੇ ਮੈਂ ਇਸਨੂੰ ਭਰ ਦਿਆਂਗਾ।
11“ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ;ਇਸਰਾਏਲ ਮੇਰੇ ਅਧੀਨ ਨਹੀਂ ਹੋਇਆ।12ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਜ਼ਿੱਦੀ ਦਿਲਾਂ ਦੇ ਹਵਾਲੇ ਕਰ ਦਿੱਤਾ,ਕਿ ਉਹ ਆਪਣੇ ਹੀ ਮੱਤ ਦੇ ਅਨੁਸਾਰ ਚੱਲਣ।
13“ਜੇਕਰ ਮੇਰੇ ਲੋਕ ਮੇਰੀ ਸੁਣਦੇ,ਜੇ ਇਸਰਾਏਲ ਸਿਰਫ ਮੇਰੇ ਰਾਹਾਂ ਉੱਤੇ ਚੱਲਦਾ,14ਮੈਂ ਕਿੰਨੀ ਜਲਦੀ ਉਹਨਾਂ ਦੇ ਵੈਰੀਆਂ ਨੂੰ ਕਾਬੂ ਕਰ ਲੈਂਦਾ,ਅਤੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਆਪਣਾ ਹੱਥ ਮੋੜਦਾ!15ਜਿਹੜੇ ਲੋਕ ਯਾਹਵੇਹ ਨੂੰ ਨਫ਼ਰਤ ਕਰਦੇ ਹਨ, ਉਹ ਉਸ ਦੇ ਅੱਗੇ ਰੋਣਗੇ,ਅਤੇ ਉਹਨਾਂ ਦੀ ਸਜ਼ਾ ਸਦਾ ਲਈ ਰਹੇਗੀ।16ਪਰ ਤੁਹਾਨੂੰ ਸਭ ਤੋਂ ਵਧੀਆ ਕਣਕ ਖੁਆਈ ਜਾਵੇਗੀ।ਚੱਟਾਨ ਦੇ ਸ਼ਹਿਦ ਨਾਲ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ।”

Biblica, Inc.

https://app.library.bible/content/38de522697cd8943