ਜ਼ਬੂਰਾਂ80

ਸੰਗੀਤ ਨਿਰਦੇਸ਼ਕ ਲਈ। “ਵਾਚਾ ਦੀਆਂ ਲੀਲੀ” ਦੀ ਧੁਨ ਲਈ। ਆਸਾਫ਼ ਦਾ ਇੱਕ ਜ਼ਬੂਰ।

1ਹੇ ਇਸਰਾਏਲ ਦੇ ਚਰਵਾਹੋ, ਸਾਡੀ ਸੁਣੋ,ਹੇ ਯੋਸੇਫ਼ ਦੀ ਇੱਜੜ ਵਾਂਗ ਅਗਵਾਈ ਕਰਨ ਵਾਲੇ,ਤੁਸੀਂ ਜੋ ਕਰੂਬੀਆਂ ਦੇ ਵਿੱਚਕਾਰ ਬਿਰਾਜਮਾਨ ਹੋ,ਤੁਸੀਂ ਚਮਕੋ,2ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ੇਹ ਦੇ ਅੱਗੇਆਪਣੀ ਤਾਕਤ ਨੂੰ ਜਗਾਓ;ਆਓ ਅਤੇ ਸਾਨੂੰ ਬਚਾਓ।
3ਹੇ ਪਰਮੇਸ਼ਵਰ, ਸਾਨੂੰ ਬਹਾਲ ਕਰੋ।ਆਪਣਾ ਚਿਹਰਾ ਸਾਡੇ ਉੱਤੇ ਚਮਕਾਓ,ਤਾਂ ਜੋ ਅਸੀਂ ਬਚਾਏ ਜਾਈਏ।
4ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ,ਕਦ ਤੱਕ ਤੁਹਾਡਾ ਕ੍ਰੋਧ,ਤੁਹਾਡੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਵਿਰੁੱਧ ਭੜਕਦਾ ਰਹੇਗਾ?5ਤੁਸੀਂ ਉਹਨਾਂ ਨੂੰ ਹੰਝੂਆਂ ਦੀ ਰੋਟੀ ਖੁਆਈ ਹੈ;ਤੁਸੀਂ ਉਹਨਾਂ ਨੂੰ ਕਟੋਰੇ ਭਰ ਕੇ ਹੰਝੂ ਪੀਣ ਲਈ ਮਜ਼ਬੂਰ ਕਰ ਦਿੱਤਾ ਹੈ।6ਤੁਸੀਂ ਸਾਨੂੰ ਸਾਡੇ ਗੁਆਂਢੀਆਂ ਲਈ ਮਖੌਲ ਦਾ ਕਾਰਨ ਬਣਾਇਆ ਹੈ,ਅਤੇ ਸਾਡੇ ਵੈਰੀ ਸਾਡਾ ਮਜ਼ਾਕ ਉਡਾਉਂਦੇ ਹਨ।
7ਹੇ ਸੈਨਾ ਦੇ ਪਰਮੇਸ਼ਵਰ, ਸਾਨੂੰ ਬਹਾਲ ਕਰੋਆਪਣਾ ਚਿਹਰਾ ਸਾਡੇ ਉੱਤੇ ਚਮਕਾਓ,ਤਾਂ ਜੋ ਅਸੀਂ ਬਚਾਏ ਜਾਈਏ।
8ਤੁਸੀਂ ਸਾਨੂੰ ਮਿਸਰ ਤੋਂ ਇੱਕ ਅੰਗੂਰੀ ਵੇਲ ਵਾਂਗ ਕੱਢ ਲਿਆਏ;ਤੁਸੀਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਸਾਨੂੰ ਬੀਜਿਆ ਹੈ।9ਤੁਸੀਂ ਸਾਡੇ ਲਈ ਜ਼ਮੀਨ ਸਾਫ਼ ਕੀਤੀ,ਅਤੇ ਅਸੀਂ ਜੜ੍ਹ ਫੜੀ ਤੇ ਜ਼ਮੀਨ ਨੂੰ ਭਰ ਦਿੱਤਾ।10ਪਹਾੜ ਉਸਦੀ ਦੀ ਛਾਂ ਨਾਲ ਢੱਕੇ ਹੋਏ ਸਨ,ਬਲਵੰਤ ਦਿਆਰ ਸਾਡੀਆਂ ਟਹਿਣੀਆਂ ਨਾਲ ਢੱਕੇ ਹੋਏ ਸਨ।11ਸਾਡੀਆਂ ਟਹਿਣੀਆਂ ਸਮੁੰਦਰ ਤੱਕ,ਅਤੇ ਸਾਡੀਆਂ ਸ਼ਾਖਾਵਾਂ ਨਦੀ ਤੱਕ ਪਹੁੰਚ ਗਈਆਂ।
12ਤੁਸੀਂ ਸਾਡੀਆਂ ਕੰਧਾਂ ਕਿਉਂ ਢਾਹ ਦਿੱਤੀਆਂ ਹਨਤਾਂ ਜੋ ਸਾਰੇ ਲੰਘਣ ਵਾਲੇ ਸਾਡੇ ਅੰਗੂਰਾਂ ਨੂੰ ਤੋੜ ਲੈਣ?13ਜੰਗਲ ਦੇ ਸੂਰ ਉਸ ਨੂੰ ਉਜਾੜਦੇ ਹਨ,ਅਤੇ ਖੇਤਾਂ ਦੇ ਜੰਗਲੀ ਜਾਨਵਰ ਉਸ ਨੂੰ ਖਾਂਦੇ ਹਨ।14ਹੇ ਸਰਬਸ਼ਕਤੀਮਾਨ ਪਰਮੇਸ਼ਵਰ, ਸਾਡੇ ਵੱਲ ਮੁੜੋ!ਅਕਾਸ਼ ਤੋਂ ਹੇਠਾਂ ਤੱਕ ਕੇ ਵੇਖੋ!ਇਸ ਵੇਲ ਨੂੰ ਦੇਖੋ,15ਉਸ ਜੜ੍ਹ ਨੂੰ ਜੋ ਤੁਹਾਡੇ ਸੱਜੇ ਹੱਥ ਨੇ ਬੀਜੀ ਹੈ,ਉਸ ਪੁੱਤਰ ਨੂੰ ਜੋ ਤੁਸੀਂ ਆਪਣੇ ਲਈ ਪਾਲਿਆ ਹੈ।
16ਤੁਹਾਡੀ ਵੇਲ ਵੱਢੀ ਜਾਂਦੀ ਹੈ, ਉਹ ਅੱਗ ਨਾਲ ਸਾੜ ਦਿੱਤੀ ਜਾਂਦੀ ਹੈ।ਤੁਹਾਡੀ ਝਿੜਕ ਨਾਲ ਤੁਹਾਡੇ ਲੋਕ ਨਾਸ ਹੋ ਜਾਂਦੇ ਹਨ।17ਤੁਹਾਡਾ ਹੱਥ ਉਹਨਾਂ ਮਨੁੱਖਾਂ ਉੱਤੇ ਬਣਿਆ ਰਹੇ ਜੋ ਤੇਰੇ ਸੱਜੇ ਹੱਥ ਹਨ,ਮਨੁੱਖ ਦੇ ਪੁੱਤਰ ਨੂੰ ਤੁਸੀਂ ਆਪਣੇ ਲਈ ਖੜ੍ਹਾ ਕੀਤਾ ਹੈ।18ਤਦ ਅਸੀਂ ਤੁਹਾਡੇ ਤੋਂ ਮੂੰਹ ਨਾ ਮੋੜਾਂਗੇ।ਸਾਨੂੰ ਜੀਉਂਦਾ ਕਰੋ ਅਤੇ ਅਸੀਂ ਤੁਹਾਡੇ ਨਾਮ ਨੂੰ ਪੁਕਾਰਾਂਗੇ।
19ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਸਾਨੂੰ ਬਹਾਲ ਕਰੋ;ਆਪਣਾ ਚਿਹਰਾ ਸਾਡੇ ਉੱਤੇ ਚਮਕਾਓ,ਤਾਂ ਜੋ ਅਸੀਂ ਬਚਾਏ ਜਾਈਏ।

Biblica, Inc.

https://app.library.bible/content/38de522697cd8943