ਜ਼ਬੂਰਾਂ79
ਆਸਾਫ਼ ਦਾ ਇੱਕ ਜ਼ਬੂਰ।
1ਹੇ ਪਰਮੇਸ਼ਵਰ, ਕੌਮਾਂ ਨੇ ਤੁਹਾਡੀ ਵਿਰਾਸਤ ਉੱਤੇ ਹਮਲਾ ਕੀਤਾ ਹੈ;ਉਹਨਾਂ ਨੇ ਤੁਹਾਡੇ ਪਵਿੱਤਰ ਹੈਕਲ ਨੂੰ ਭ੍ਰਿਸ਼ਟ ਕੀਤਾ ਹੈ,ਉਹਨਾਂ ਨੇ ਯੇਰੂਸ਼ਲੇਮ ਨੂੰ ਮਲਬੇ ਵਿੱਚ ਢਾਹ ਦਿੱਤਾ ਹੈ।2ਉਹਨਾਂ ਨੇ ਤੁਹਾਡੇ ਸੇਵਕਾਂ ਦੀਆਂ ਲੋਥਾਂ ਨੂੰਅਕਾਸ਼ ਦੇ ਪੰਛੀਆਂ ਲਈ ਭੋਜਨ,ਤੁਹਾਡੇ ਆਪਣੇ ਲੋਕਾਂ ਦਾ ਮਾਸ ਜੰਗਲੀ ਜਾਨਵਰਾਂ ਲਈ ਛੱਡ ਦਿੱਤਾ ਹੈ।3ਉਹਨਾਂ ਨੇ ਯੇਰੂਸ਼ਲੇਮ ਦੇ ਚਾਰੇ ਪਾਸੇਲਹੂ ਪਾਣੀ ਵਾਂਗ ਵਹਾ ਦਿੱਤਾ ਹੈ,ਅਤੇ ਮੁਰਦਿਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੈ।4ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ,ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਖੌਲ ਅਤੇ ਹਾਸਾ ਬਣ ਗਏ ਹਾਂ।5ਹੇ ਯਾਹਵੇਹ, ਕਿੰਨਾ ਚਿਰ? ਕੀ ਤੂੰ ਹਮੇਸ਼ਾ ਗੁੱਸੇ ਰਹੇਗਾ?ਤੇਰੀ ਅਣਖ ਅੱਗ ਵਾਂਗ ਕਦੋਂ ਤੱਕ ਬਲਦੀ ਰਹੇਗੀ?6ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਵਹਾਜੋ ਤੁਹਾਨੂੰ ਨਹੀਂ ਮੰਨਦੀਆਂ,ਉਨ੍ਹਾਂ ਰਾਜਾਂ ਉੱਤੇਜੋ ਤੁਹਾਡਾ ਨਾਮ ਨਹੀਂ ਲੈਂਦੇ।7ਕਿਉਂ ਜੋ ਉਹਨਾਂ ਨੇ ਯਾਕੋਬ ਦੇ ਲੋਕਾਂ ਨੂੰ ਖਾ ਲਿਆਅਤੇ ਉਹ ਦੇ ਦੇਸ਼ ਨੂੰ ਉਜਾੜ ਦਿੱਤਾ।8ਪਿਛਲੀਆਂ ਪੀੜ੍ਹੀਆਂ ਦੇ ਪਾਪ ਸਾਡੇ ਵਿਰੁੱਧ ਨਾ ਰੱਖੋ;ਤੇਰੀ ਦਯਾ ਸਾਨੂੰ ਮਿਲਣ ਲਈ ਜਲਦੀ ਆਵੇ,ਕਿਉਂਕਿ ਸਾਨੂੰ ਬਹੁਤ ਲੋੜ ਹੈ।9ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ,ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ।ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ,ਆਪਣੇ ਨਾਮ ਦੀ ਖ਼ਾਤਰ।10ਕੌਮਾਂ ਕਿਉਂ ਆਖਣ,“ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?”ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।11ਕੈਦੀਆਂ ਦੇ ਹਾਉਂਕੇ ਤੁਹਾਡੇ ਸਾਹਮਣੇ ਆਉਣ;ਆਪਣੀ ਤਾਕਤਵਰ ਬਾਂਹ ਨਾਲ ਮਰਨ ਵਾਲਿਆ ਲੋਕਾਂ ਦੀ ਰੱਖਿਆ ਕਰੋ।12ਹੇ ਯਾਹਵੇਹ, ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ,ਉਹਨਾਂ ਦੀ ਨਿੰਦਿਆ ਸੱਤ ਗੁਣਾ ਉਹਨਾਂ ਦੀ ਝੋਲੀ ਵਿੱਚ ਪਾ।13ਤਦ ਅਸੀਂ ਤੁਹਾਡੀ ਪਰਜਾ, ਤੁਹਾਡੇ ਚਰਾਗਾਹ ਦੀਆਂ ਭੇਡਾਂ,ਸਦਾ ਲਈ ਤੁਹਾਡੀ ਉਸਤਤ ਕਰਾਂਗੇ।ਪੀੜ੍ਹੀ ਦਰ ਪੀੜ੍ਹੀਅਸੀਂ ਤੁਹਾਡੀ ਉਸਤਤ ਦਾ ਪ੍ਰਚਾਰ ਕਰਾਂਗੇ।Biblica, Inc.