ਜ਼ਬੂਰਾਂ7
ਦਾਵੀਦ ਦਾ ਇੱਕ ਸ਼ਿਗਾਯੋਨ , ਜੋ ਉਸਨੇ ਇੱਕ ਬਿਨਯਾਮੀਨੀ ਗੋਤ ਕੁਸ਼ ਬਾਰੇ ਯਾਹਵੇਹ ਦੇ ਸਾਹਮਣੇ ਗਾਇਆ ਸੀ।
1ਹੇ ਯਾਹਵੇਹ ਮੇਰੇ ਪਰਮੇਸ਼ਵਰ! ਮੈਂ ਤੇਰੀ ਸ਼ਰਨ ਆਉਂਦਾ ਹਾਂ;ਮੈਨੂੰ ਉਹਨਾਂ ਸਾਰਿਆਂ ਤੋਂ ਬਚਾ ਅਤੇ ਛੁਡਾ ਜੋ ਮੇਰਾ ਪਿੱਛਾ ਕਰਦੇ ਹਨ,2ਅਜਿਹਾ ਨਾਂ ਹੋਵੇ ਜੋ ਉਹ ਮੈਨੂੰ ਸ਼ੇਰ ਵਾਂਗ ਪਾੜ ਦੇਣਅਤੇ ਮੇਰੇ ਟੁਕੜੇ-ਟੁਕੜੇ ਕਰ ਦੇਣ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਾ ਹੋਵੇ।3ਹੇ ਯਾਹਵੇਹ ਮੇਰੇ ਪਰਮੇਸ਼ਵਰ, ਜੇ ਮੈਂ ਇਹ ਕੀਤਾ ਹੈਅਤੇ ਜੇ ਮੇਰੇ ਹੱਥੋਂ ਬਦੀ ਹੋਈ ਹੈ,4ਜੇ ਮੈਂ ਆਪਣੇ ਸਹਿਯੋਗੀ ਨੂੰ ਬਦੀ ਨਾਲ ਬਦਲਾ ਦਿੱਤਾ ਹੈਜਾਂ ਬਿਨਾਂ ਕਾਰਨ ਮੇਰੇ ਦੁਸ਼ਮਣ ਨੂੰ ਲੁੱਟ ਲਿਆ ਹੈ,5ਤਾਂ ਦੁਸ਼ਮਣ ਮੇਰਾ ਪਿੱਛਾ ਕਰਕੇ ਮੈਨੂੰ ਫੜ ਲਵੇ;ਉਹ ਮੇਰੀ ਜ਼ਿੰਦਗੀ ਨੂੰ ਜ਼ਮੀਨ ਉੱਤੇ ਕੁਚਲ ਦੇਵੇਅਤੇ ਮੈਨੂੰ ਮਿੱਟੀ ਵਿੱਚ ਮਿਲਾ ਦੇਵੇ।6ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਉੱਠੋ;ਮੇਰੇ ਵੈਰੀਆਂ ਦੇ ਕ੍ਰੋਧ ਦੇ ਵਿਰੁੱਧ ਉੱਠ।ਹੇ ਮੇਰੇ ਪਰਮੇਸ਼ਵਰ, ਜਾਗ! ਤੁਸੀਂ ਨਿਆਂ ਦਾ ਹੁਕਮ ਕੀਤਾ ਹੈ।7ਰਾਸ਼ਟਰਾਂ ਦੇ ਲੋਕਾਂ ਨੂੰ ਤੁਹਾਡੇ ਆਲੇ-ਦੁਆਲੇ ਇਕੱਠਾ ਹੋਣ ਦਿਓ,ਤੇ ਤੁਸੀਂ ਉਹਨਾਂ ਵਿੱਚ ਉੱਚੇ ਤਖਤ ਉੱਤੇ ਬਿਰਾਜਮਾਨ ਹੋ ਜਾਵੋ।8ਯਾਹਵੇਹ ਲੋਕਾਂ ਦਾ ਨਿਆਂ ਕਰੇਗਾ।ਹੇ ਅੱਤ ਮਹਾਨ ਯਾਹਵੇਹ, ਮੇਰੀ ਧਾਰਮਿਕਤਾ ਦੇ ਅਨੁਸਾਰ,ਮੇਰੀ ਖਰਿਆਈ ਦੇ ਅਨੁਸਾਰ, ਮੇਰਾ ਨਿਆਂ ਕਰੋ।9ਦੁਸ਼ਟਾਂ ਦੀ ਹਿੰਸਾ ਦਾ ਅੰਤ ਕਰਅਤੇ ਧਰਮੀ ਨੂੰ ਸੁਰੱਖਿਅਤ ਬਣਾਤੁਸੀਂ ਧਰਮੀ ਪਰਮੇਸ਼ਵਰ ਹੋਜੋ ਮਨਾਂ ਅਤੇ ਦਿਲਾਂ ਦੀ ਜਾਂਚ ਕਰਦੇ ਹੋ।10ਮੇਰੀ ਢਾਲ ਅੱਤ ਮਹਾਨ ਪਰਮੇਸ਼ਵਰ ਹੈ,ਜੋ ਨੇਕ ਦਿਲ ਵਾਲਿਆਂ ਨੂੰ ਬਚਾਉਂਦਾ ਹੈ।11ਪਰਮੇਸ਼ਵਰ ਇੱਕ ਸੱਚਾ ਧਰਮੀ ਨਿਆਂਕਾਰ ਹੈ,ਇੱਕ ਅਜਿਹਾ ਪਰਮੇਸ਼ਵਰ ਜੋ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ।12ਜੇਕਰ ਮਨੁੱਖ ਤੋਬਾ ਨਾ ਕਰੇ, ਤਾਂ ਉਹ ਆਪਣੀ ਤਲਵਾਰ ਨੂੰ ਤਿੱਖਾ ਕਰੇਗਾ।ਉਹ ਨੇ ਆਪਣੇ ਧਨੁਸ਼ ਨੂੰ ਮੋੜੇ ਕੇ ਤਿਆਰ ਕਰ ਛੱਡਿਆ ਹੈ।13ਉਸ ਨੇ ਆਪਣੇ ਮਾਰਨ ਵਾਲੇ ਹਥਿਆਰ ਤਿਆਰ ਕਰ ਲਏ ਹਨ;ਉਹ ਆਪਣੇ ਬਲਦੇ ਤੀਰ ਤਿਆਰ ਕਰਦਾ ਹੈ।14ਜੋ ਕੋਈ ਬੁਰਾਈ ਨਾਲ ਗਰਭਵਤੀ ਹੈਅਤੇ ਉਹ ਮੁਸੀਬਤ ਨੂੰ ਧਾਰਨ ਕਰਦਾ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।15ਜੋ ਕੋਈ ਇੱਕ ਟੋਆ ਪੁੱਟਦਾ ਅਤੇ ਉਸਨੂੰ ਡੂੰਘਾ ਕੱਢਦਾ ਹੈ,ਅਤੇ ਉਹ ਆਪਣੇ ਬਣਾਏ ਹੋਏ ਟੋਏ ਵਿੱਚ ਆਪ ਹੀ ਡਿੱਗਦਾ ਹੈ।16ਜੋ ਕਿਸੇ ਲਈ ਮੁਸੀਬਤ ਦਾ ਕਾਰਨ ਬਣਦਾ ਹੈ;ਉਹ ਉਸਦੇ ਉੱਤੇ ਹੀ ਆ ਪੈਂਦੀ ਹੈ।17ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ;ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।Biblica, Inc.