ਜ਼ਬੂਰਾਂ78
ਆਸਾਫ਼ ਦਾ ਮਸਕੀਲ
1ਹੇ ਮੇਰੇ ਲੋਕੋ, ਮੇਰੀ ਸਿੱਖਿਆ ਸੁਣੋ;ਮੇਰੇ ਮੂੰਹ ਦੀਆਂ ਗੱਲਾਂ ਤੇ ਮਨ ਲਗਾਓ।2ਮੈਂ ਇੱਕ ਦ੍ਰਿਸ਼ਟਾਂਤ ਨਾਲ ਆਪਣਾ ਮੂੰਹ ਖੋਲ੍ਹਾਂਗਾ;ਅਤੇ ਮੈਂ ਪੁਰਾਣੀਆਂ ਗੁਪਤ ਗੱਲਾਂ ਨੂੰ ਬੋਲਾਂਗਾ,3ਗੱਲਾਂ ਜੋ ਅਸੀਂ ਸੁਣੀਆਂ ਅਤੇ ਜਾਣੀਆਂ ਹਨ,ਉਹ ਗੱਲਾਂ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ ਹਨ।4ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਦੀ ਅੰਸ ਤੋਂ ਨਹੀਂ ਲੁਕਾਵਾਂਗੇ।ਅਸੀਂ ਅਗਲੀ ਪੀੜ੍ਹੀ ਨੂੰਯਾਹਵੇਹ ਦੇ ਪ੍ਰਸ਼ੰਸਾਯੋਗ ਕੰਮਾਂ ਬਾਰੇ,ਉਸ ਦੀ ਸ਼ਕਤੀ ਅਤੇ ਉਸ ਦੇ ਕੀਤੇ ਗਏ ਅਚਰਜ਼ ਕੰਮਾਂ ਬਾਰੇ ਦੱਸਾਂਗੇ।5ਉਸ ਨੇ ਯਾਕੋਬ ਲਈ ਸਾਖੀ ਕਾਇਮ ਕੀਤੀਅਤੇ ਇਸਰਾਏਲ ਦੇ ਲੋਕਾਂ ਵਿੱਚ ਬਿਵਸਥਾ ਦੀ ਸਥਾਪਨਾ ਕੀਤੀ,ਜਿਸ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ,6ਤਾਂ ਜੋ ਅਗਲੀਆਂ ਪੀੜ੍ਹੀਆਂ ਉਹਨਾਂ ਨੂੰ ਜਾਣ ਲੈਣ,ਇੱਥੋਂ ਤੱਕ ਕਿ ਉਹਨਾਂ ਬੱਚਿਆਂ ਨੂੰ ਵੀ ਜੋ ਅਜੇ ਪੈਦਾ ਵੀ ਨਹੀਂ ਹੋਏ ਹਨ,ਕਿ ਉਹ ਉੱਠ ਕੇ ਆਪਣੇ ਬੱਚਿਆਂ ਨੂੰ ਦੱਸਣ।7ਤਦ ਉਹ ਪਰਮੇਸ਼ਵਰ ਉੱਤੇ ਆਪਣਾ ਭਰੋਸਾ ਰੱਖਣਗੇਅਤੇ ਉਸ ਦੇ ਕੰਮਾਂ ਨੂੰ ਨਾ ਭੁੱਲਣਗੇਪਰ ਉਸ ਦੇ ਹੁਕਮਾਂ ਦੀ ਪਾਲਨਾ ਕਰਨਗੇ।8ਉਹ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ,ਇੱਕ ਜ਼ਿੱਦੀ ਪੀੜ੍ਹੀ ਜਿਨ੍ਹਾਂ ਨੇ ਆਪਣਾ ਮਨ ਕਾਇਮ ਨਾ ਰੱਖਿਆ,ਜਿਨ੍ਹਾਂ ਦੇ ਦਿਲ ਪਰਮੇਸ਼ਵਰ ਪ੍ਰਤੀ ਵਫ਼ਾਦਾਰ ਨਹੀਂ ਸਨ,ਜਿਨ੍ਹਾਂ ਦਾ ਆਤਮਾ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ।9ਇਫ਼ਰਾਈਮ ਦੀ ਅੰਸ ਸ਼ਾਸਤਰ ਧਾਰੀ ਹੋ ਕੇ ਅਤੇ ਧਣੁੱਖ ਲੈ ਕੇ ਵੀ,ਲੜਾਈ ਦੇ ਦਿਨ ਪਿੱਛੇ ਮੁੜੇ।10ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀਅਤੇ ਪਰਮੇਸ਼ਵਰ ਦੀ ਬਿਵਸਥਾ ਅਨੁਸਾਰ ਚੱਲਣ ਤੋਂ ਇਨਕਾਰ ਕੀਤਾ।11ਉਹ ਭੁੱਲ ਗਏ ਜੋ ਪਰਮੇਸ਼ਵਰ ਨੇ ਕੀਤਾ ਸੀ,ਉਹ ਅਚੰਭੇ ਕੰਮ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਵਿਖਾਏ ਸਨ।12ਪਰਮੇਸ਼ਵਰ ਨੇ ਉਹਨਾਂ ਦੇ ਪੁਰਖਿਆਂ ਦੇ ਸਾਹਮਣੇ ਚਮਤਕਾਰ ਕੀਤੇਮਿਸਰ ਦੀ ਧਰਤੀ ਵਿੱਚ, ਸੋਆਨ ਦੇ ਖੇਤਰ ਵਿੱਚ।13ਉਸ ਨੇ ਸਮੁੰਦਰ ਨੂੰ ਦੋ ਹਿੱਸੇ ਵਿੱਚ ਵੰਡ ਦਿੱਤਾ ਅਤੇ ਉਹਨਾਂ ਦੀ ਅਗਵਾਈ ਕੀਤੀ;ਉਸ ਨੇ ਪਾਣੀ ਨੂੰ ਕੰਧ ਵਾਂਗ ਖੜ੍ਹਾ ਕਰ ਦਿੱਤਾ।14ਉਸ ਨੇ ਦਿਨ ਨੂੰ ਬੱਦਲ ਨਾਲਅਤੇ ਰਾਤ ਨੂੰ ਅੱਗ ਦੇ ਚਾਨਣ ਦੇ ਨਾਲ ਉਹਨਾਂ ਦੀ ਅਗਵਾਈ ਕੀਤੀ।15ਉਸ ਨੇ ਉਜਾੜ ਵਿੱਚ ਚੱਟਾਨਾਂ ਨੂੰ ਪਾੜ ਦਿੱਤਾਅਤੇ ਉਹਨਾਂ ਨੂੰ ਸਮੁੰਦਰ ਵਾਂਗ ਬਹੁਤਾ ਪਾਣੀ ਦਿੱਤਾ।16ਉਸ ਨੇ ਪਥਰੀਲੀ ਚੱਟਾਨ ਵਿੱਚੋਂ ਨਦੀਆਂ ਕੱਢੀਆਂਅਤੇ ਪਾਣੀ ਨੂੰ ਨਦੀਆਂ ਵਾਂਗ ਵਹਾ ਦਿੱਤਾ।17ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ,ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।18ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।19ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ।ਉਹਨਾਂ ਨੇ ਕਿਹਾ, “ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?20ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ,ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ,ਨਦੀਆਂ ਵਹਿ ਗਈਆਂ,ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ?ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?”21ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਹ ਉਹਨਾਂ ਉੱਤੇ ਅੱਤ ਕ੍ਰੋਧਵਾਨ ਹੋਇਆ;ਉਸ ਦੀ ਅੱਗ ਯਾਕੋਬ ਦੀ ਅੰਸ ਦੇ ਵਿਰੁੱਧ ਭੜਕੀ,ਅਤੇ ਉਸ ਦਾ ਕ੍ਰੋਧ ਇਸਰਾਏਲ ਦੇ ਲੋਕਾਂ ਉੱਤੇ ਵੀ ਭੜਕਿਆ,22ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕੀਤਾ,ਅਤੇ ਨਾ ਹੀ ਉਸ ਦੇ ਛੁਟਕਾਰੇ ਉੱਤੇ ਭਰੋਸਾ ਰੱਖਿਆ।23ਤਾਂ ਵੀ ਪਰਮੇਸ਼ਵਰ ਨੇ ਅਕਾਸ਼ ਨੂੰ ਹੁਕਮ ਦਿੱਤਾਅਤੇ ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ;24ਉਸ ਨੇ ਲੋਕਾਂ ਦੇ ਖਾਣ ਲਈ ਮੰਨੇ ਦੀ ਵਰਖਾ ਕੀਤੀ,ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਲਈ ਦਿੱਤੀ।25ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ;ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।26ਉਹ ਨੇ ਅਕਾਸ਼ ਤੋਂ ਪੂਰਬੀ ਹਵਾ ਨੂੰ ਛੱਡ ਦਿੱਤਾਅਤੇ ਆਪਣੀ ਸ਼ਕਤੀ ਨਾਲ ਦੱਖਣ ਦੀ ਹਵਾ ਨੂੰ ਚਲਾਈ।27ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ,ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।28ਉਹ ਨੇ ਮਾਸ ਨੂੰ ਉਹਨਾਂ ਦੇ ਡੇਰੇ ਦੇ ਅੰਦਰ,ਉਹਨਾਂ ਦੇ ਤੰਬੂਆਂ ਦੇ ਆਲੇ-ਦੁਆਲੇ ਗਿਰਾਇਆ।29ਉਹਨਾਂ ਨੇ ਰੱਜ ਕੇ ਖਾਧਾ ਜਦੋਂ ਤੱਕ ਕਿ ਉਹਨਾਂ ਦੇ ਪੇਟ ਨਾ ਭਰ ਗਏ,ਉਹ ਨੇ ਉਹਨਾਂ ਨੂੰ ਉਹੀ ਦਿੱਤਾ ਜੋ ਉਹ ਚਾਹੁੰਦੇ ਸਨ।30ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਇੱਛਾ ਤੋਂ ਮੁੜੇ,ਜਦੋਂ ਕਿ ਅਜੇ ਭੋਜਨ ਉਹਨਾਂ ਦੇ ਮੂੰਹ ਵਿੱਚ ਹੀ ਸੀ,31ਪਰਮੇਸ਼ਵਰ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ;ਉਹ ਨੇ ਉਹਨਾਂ ਵਿੱਚੋਂ ਸਭ ਤੋਂ ਤਕੜਿਆ ਨੂੰ ਮਾਰ ਦਿੱਤਾ,ਇਸਰਾਏਲ ਦੇ ਜੁਆਨਾਂ ਨੂੰ ਵੱਢ ਸੁੱਟਿਆ।32ਇਸ ਸਭ ਦੇ ਬਾਵਜੂਦ ਉਹ ਪਾਪ ਕਰਦੇ ਰਹੇ।ਉਹ ਦੇ ਅਚਰਜ਼ ਕੰਮਾਂ ਦੇ ਬਾਵਜੂਦ ਵੀ ਉਹਨਾਂ ਨੇ ਵਿਸ਼ਵਾਸ ਨਾ ਕੀਤਾ।33ਇਸ ਲਈ ਉਹ ਨੇ ਉਹਨਾਂ ਦੇ ਦਿਨ ਵਿਅਰਥ ਵਿੱਚਅਤੇ ਉਹਨਾਂ ਦੇ ਸਾਲਾਂ ਨੂੰ ਡਰ ਵਿੱਚ ਖਤਮ ਕੀਤਾ।34ਜਦੋਂ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਮਾਰਿਆ, ਉਹਨਾਂ ਨੇ ਉਸ ਦੀ ਭਾਲ ਕੀਤੀ।ਉਹ ਉਤਸੁਕਤਾ ਨਾਲ ਪਰਮੇਸ਼ਵਰ ਵੱਲ ਮੁੜੇ।35ਉਹਨਾਂ ਨੇ ਯਾਦ ਕੀਤਾ ਕਿ ਪਰਮੇਸ਼ਵਰ ਉਹਨਾਂ ਦੀ ਚੱਟਾਨ ਸੀ,ਅਤੇ ਅੱਤ ਮਹਾਨ ਪਰਮੇਸ਼ਵਰ ਉਹਨਾਂ ਦਾ ਮੁਕਤੀਦਾਤਾ ਹੈ।36ਪਰ ਫਿਰ ਵੀ ਉਹਨਾਂ ਆਪਣੇ ਮੂੰਹ ਨਾਲ ਉਸ ਦੀ ਚਾਪਲੂਸੀ ਕੀਤੀ,ਅਤੇ ਆਪਣੀਆਂ ਜੀਭਾਂ ਨਾਲ ਉਸ ਨਾਲ ਝੂਠ ਬੋਲਿਆ।37ਉਹਨਾਂ ਦੇ ਦਿਲ ਉਸ ਦੇ ਪ੍ਰਤੀ ਵਫ਼ਾਦਾਰ ਨਹੀਂ ਸਨ,ਅਤੇ ਨਾ ਹੀ ਉਸ ਦੇ ਨੇਮ ਦੇ ਵਫ਼ਾਦਾਰ ਸਨ।38ਤਾਂ ਵੀ ਉਹ ਦਯਾਵਾਨ ਸੀ;ਉਸ ਨੇ ਉਹਨਾਂ ਦੀਆਂ ਬਦੀਆਂ ਨੂੰ ਮਾਫ਼ ਕੀਤਾਅਤੇ ਉਹਨਾਂ ਦਾ ਨਾਸ ਨਾ ਕੀਤਾ।ਸਮੇਂ-ਸਮੇਂ ਤੇ ਉਸ ਨੇ ਆਪਣੇ ਕ੍ਰੋਧ ਨੂੰ ਰੋਕਿਆਅਤੇ ਆਪਣਾ ਪੂਰਾ ਕ੍ਰੋਧ ਨਾ ਭੜਕਾਇਆ।39ਉਸ ਨੇ ਯਾਦ ਰੱਖਿਆ ਜੋ ਉਹ ਸਿਰਫ ਇਨਸਾਨ ਹਨ,ਵਗਦੀ ਹਵਾ ਵਾਂਗ ਹਨ ਜੋ ਮੁੜ ਕੇ ਨਹੀਂ ਆਉਂਦੀ।40ਉਹਨਾਂ ਨੇ ਕਿੰਨੀ ਵਾਰ ਉਜਾੜ ਵਿੱਚ ਉਸ ਦੇ ਵਿਰੁੱਧ ਵਿਦਰੋਹ ਕੀਤਾ,ਅਤੇ ਉਜਾੜ ਵਿੱਚ ਉਸ ਨੂੰ ਉਦਾਸ ਕੀਤਾ!41ਉਹਨਾਂ ਨੇ ਵਾਰ-ਵਾਰ ਪਰਮੇਸ਼ਵਰ ਨੂੰ ਪਰਖਿਆ।ਉਹਨਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।42ਉਹਨਾਂ ਨੇ ਉਸ ਦੀ ਸਾਮਰਥ ਨੂੰ ਚੇਤੇ ਨਾ ਰੱਖਿਆ,ਜਿਸ ਦਿਨ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ,43ਜਿਸ ਦਿਨ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ ਵਿਖਾਏ,ਅਤੇ ਸੋਆਨ ਦੇ ਇਲਾਕੇ ਵਿੱਚ ਆਪਣੇ ਅਚੰਭੇ ਕੰਮ ਦਿਖਾਏ।44ਉਸ ਨੇ ਉਹਨਾਂ ਦੀ ਨਦੀ ਨੂੰ ਲਹੂ ਵਿੱਚ ਬਦਲ ਦਿੱਤਾ।ਉਹ ਆਪਣੀਆਂ ਝੀਲਾਂ ਵਿੱਚੋਂ ਪੀ ਨਾ ਸਕੇ।45ਉਸ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜੋ ਉਹਨਾਂ ਨੂੰ ਖਾ ਗਈਆਂ,ਅਤੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ।46ਉਸ ਨੇ ਉਹਨਾਂ ਦੀ ਫ਼ਸਲ ਟਿੱਡੀ ਨੂੰਅਤੇ ਉਹਨਾਂ ਦੀ ਉਪਜ ਟਿੱਡੀਆਂ ਨੂੰ ਦਿੱਤੀ।47ਉਸ ਨੇ ਉਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਗੜਿਆਂ ਨਾਲਅਤੇ ਉਹਨਾਂ ਦੀਆਂ ਗੁੱਲਰ ਦੀਆਂ ਹੰਜੀਰਾਂ ਨੂੰ ਹੜ੍ਹ ਨਾਲ ਤਬਾਹ ਕਰ ਦਿੱਤਾ।48ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ,ਅਤੇ ਉਹਨਾਂ ਦੇ ਡੰਗਰਾਂ ਨੂੰ ਬਿਜਲੀ ਦੀਆ ਲਸ਼ਕਾਂ ਦੇ ਹਵਾਲੇ ਕਰ ਦਿੱਤਾ।49ਉਸ ਨੇ ਆਪਣਾ ਗੁੱਸਾ,ਪ੍ਰਕੋਪ, ਕ੍ਰੋਧ ਅਤੇ ਮੁਸੀਬਤ ਦਾ ਕਹਿਰ ਉਹਨਾਂ ਉੱਤੇ ਸੁੱਟ ਦਿੱਤਾ,ਨਾਸ ਕਰਨ ਵਾਲੇ ਦੂਤਾਂ ਦਾ ਇੱਕ ਜੱਥਾ ਭੇਜਿਆ।50ਉਸ ਨੇ ਆਪਣੇ ਕ੍ਰੋਧ ਲਈ ਰਾਹ ਤਿਆਰ ਕੀਤਾ।ਉਸ ਨੇ ਉਹਨਾਂ ਨੂੰ ਮੌਤ ਤੋਂ ਨਹੀਂ ਬਚਾਇਆਪਰ ਉਹਨਾਂ ਨੂੰ ਬਵਾ ਦੇ ਹਵਾਲੇ ਕਰ ਦਿੱਤਾ।51ਉਸ ਨੇ ਮਿਸਰ ਦੇ ਸਾਰੇ ਪਹਿਲੌਠਿਆਂ ਨੂੰ ਮਾਰ ਸੁੱਟਿਆ,ਹਾਮ ਦੇ ਤੰਬੂਆਂ ਵਿੱਚ ਪੁਰਸ਼ਾਂ ਦੇ ਪਹਿਲੇ ਫਲ ਨੂੰ ਮਾਰ ਸੁੱਟਿਆ।52ਪਰ ਉਹ ਆਪਣੇ ਲੋਕਾਂ ਨੂੰ ਇੱਜੜ ਵਾਂਗੂੰ ਬਾਹਰ ਲਿਆਇਆ।ਉਸ ਨੇ ਉਹਨਾਂ ਦੀ ਭੇਡਾਂ ਵਾਂਗ ਉਜਾੜ ਵਿੱਚ ਅਗਵਾਈ ਕੀਤੀ।53ਉਸ ਨੇ ਉਹਨਾਂ ਦੀ ਸੁਰੱਖਿਆ ਨਾਲ ਅਗਵਾਈ ਕੀਤੀ, ਇਸ ਲਈ ਉਹ ਨਾ ਡਰੇ;ਪਰ ਸਮੁੰਦਰ ਨੇ ਉਹਨਾਂ ਦੇ ਦੁਸ਼ਮਣਾਂ ਨੂੰ ਲਪੇਟ ਵਿੱਚ ਲੈ ਲਿਆ।54ਅਤੇ ਇਸ ਤਰ੍ਹਾਂ ਉਸਨੇ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਦੀ ਹੱਦ ਵਿੱਚ ਲੈ ਗਿਆ,ਉਸ ਪਹਾੜੀ ਦੇਸ਼ ਵਿੱਚ ਜਿਸ ਨੂੰ ਉਸ ਦੇ ਸੱਜੇ ਹੱਥ ਨੇ ਫੜ ਲਿਆ ਸੀ।55ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੇ ਕੱਢ ਦਿੱਤਾਅਤੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਿਰਾਸਤ ਵਿੱਚ ਦਿੱਤੀਆਂ;ਉਸ ਨੇ ਇਸਰਾਏਲ ਦੇ ਗੋਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਇਆ।56ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ;ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।57ਉਹ ਆਪਣੇ ਪੁਰਖਿਆਂ ਵਾਂਗ ਬੇਵਫ਼ਾ ਅਤੇ ਵਿਸ਼ਵਾਸਹੀਣ ਹੋ ਗਏ,ਉਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।58ਉਹਨਾਂ ਨੇ ਆਪਣੇ ਉੱਚੇ ਸਥਾਨਾਂ ਨਾਲ ਉਸ ਨੂੰ ਨਾਰਾਜ਼ ਕੀਤਾ;ਉਹਨਾਂ ਨੇ ਆਪਣੀਆਂ ਮੂਰਤਾਂ ਨਾਲ ਉਸ ਦੀ ਈਰਖਾ ਨੂੰ ਜਗਾਇਆ।59ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਗੱਲ ਸੁਣੀ ਤਾਂ ਉਹ ਕ੍ਰੋਧਵਾਨ ਹੋਇਆ;ਉਸ ਨੇ ਇਸਰਾਏਲ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ।60ਉਸ ਨੇ ਸ਼ੀਲੋਹ ਦੇ ਡੇਰੇ ਨੂੰ ਛੱਡ ਦਿੱਤਾ,ਉਹ ਤੰਬੂ ਜਿਹੜਾ ਉਸ ਨੇ ਮਨੁੱਖਾਂ ਵਿੱਚ ਸਥਾਪਿਤ ਕੀਤਾ ਸੀ।61ਉਸ ਨੇ ਆਪਣੇ ਮਹਾਨ ਸੰਦੂਕ ਨੂੰ ਗ਼ੁਲਾਮੀ ਵਿੱਚ ਭੇਜਿਆ,ਆਪਣੀ ਸ਼ਾਨ ਨੂੰ ਵੈਰੀਆਂ ਦੇ ਹੱਥਾਂ ਵਿੱਚ।62ਉਸ ਨੇ ਆਪਣੇ ਲੋਕਾਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ;ਉਹ ਆਪਣੀ ਵਿਰਾਸਤ ਨਾਲ ਕ੍ਰੋਧਵਾਨ ਹੋਇਆ।63ਅੱਗ ਨੇ ਉਹਨਾਂ ਦੇ ਜੁਆਨਾਂ ਨੂੰ ਭਸਮ ਕਰ ਦਿੱਤਾ,ਅਤੇ ਉਹਨਾਂ ਦੀਆਂ ਮੁਟਿਆਰਾਂ ਦੇ ਵਿਆਹ ਦੇ ਗੀਤ ਨਹੀਂ ਗਾਏ ਗਏ।64ਉਹਨਾਂ ਦੇ ਜਾਜਕ ਤਲਵਾਰ ਨਾਲ ਵੱਢੇ ਗਏ,ਅਤੇ ਉਹਨਾਂ ਦੀਆਂ ਵਿਧਵਾਵਾਂ ਰੋ ਨਾ ਸਕੀਆਂ।65ਤਦ ਯਾਹਵੇਹ ਜਿਵੇਂ ਨੀਂਦ ਤੋਂ ਜਾਗਿਆ,ਜਿਵੇਂ ਇੱਕ ਯੋਧਾ ਦਾਖਰਸ ਦੀ ਮੂਰਖਤਾ ਤੋਂ ਜਾਗਦਾ ਹੈ।66ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ;ਉਸ ਨੇ ਉਹਨਾਂ ਨੂੰ ਸਦਾ ਲਈ ਸ਼ਰਮਿੰਦਾ ਕਰ ਕੀਤਾ।67ਤਦ ਉਸ ਨੇ ਯੋਸੇਫ਼ ਦੀ ਅੰਸ ਦਾ ਤਿਆਗ ਕਰ ਦਿੱਤਾ,ਉਹ ਨੇ ਇਫ਼ਰਾਈਮ ਦੇ ਗੋਤ ਨੂੰ ਨਾ ਚੁਣਿਆ।68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,ਸੀਯੋਨ ਪਰਬਤ, ਜਿਸ ਨੂੰ ਉਹ ਪਿਆਰ ਕਰਦਾ ਸੀ।69ਉਸ ਨੇ ਆਪਣਾ ਪਵਿੱਤਰ ਅਸਥਾਨ ਉਚਾਈਆਂ ਵਾਂਗ ਬਣਾਇਆ,ਅਤੇ ਧਰਤੀ ਵਾਂਗੂੰ ਜਿਸ ਨੂੰ ਉਸ ਨੇ ਸਦਾ ਲਈ ਕਾਇਮ ਕੀਤਾ।70ਉਸ ਨੇ ਆਪਣੇ ਸੇਵਕ ਦਾਵੀਦ ਨੂੰ ਚੁਣਿਆਅਤੇ ਉਸ ਨੂੰ ਭੇਡਾਂ ਦੇ ਵਾੜੇ ਵਿੱਚੋਂ ਲਿਆ।71ਉਸ ਉਸਨੂੰ ਭੇਡਾਂ ਚਰਾਉਣ ਤੋਂ ਹਟਾ ਕੇਆਪਣੀ ਪਰਜਾ ਯਾਕੋਬ ਦਾ ਚਰਵਾਹਾ ਹੋਣ ਦੇ ਲਈ ਉਸ ਨੂੰ ਲਿਆਇਆ,ਇਸਰਾਏਲ ਜੋ ਉਸ ਦੀ ਵਿਰਾਸਤ।72ਅਤੇ ਦਾਵੀਦ ਨੇ ਦਿਲ ਦੀ ਖਰਿਆਈ ਨਾਲ ਉਹਨਾਂ ਦੀ ਚਰਵਾਹੀ ਕੀਤੀ।ਉਸ ਨੇ ਹੁਨਰਮੰਦ ਹੱਥਾਂ ਨਾਲ ਉਹਨਾਂ ਦੀ ਅਗਵਾਈ ਕੀਤੀ।Biblica, Inc.