ਜ਼ਬੂਰਾਂ77
ਸੰਗੀਤ ਦੇ ਨਿਰਦੇਸ਼ਕ ਲਈ: ਯਦੂਥੂਨ ਦੀ ਰਾਗ ਵਿੱਚ ਆਸਾਫ਼ ਦਾ ਇੱਕ ਜ਼ਬੂਰ।
1ਮੈਂ ਮਦਦ ਲਈ ਪਰਮੇਸ਼ਵਰ ਨੂੰ ਪੁਕਾਰਿਆ;ਮੈਂ ਪਰਮੇਸ਼ਵਰ ਅੱਗੇ ਦੁਹਾਈ ਦਿੱਤੀ ਕਿ ਮੇਰੀ ਸੁਣੋ।2ਜਦੋਂ ਮੈਂ ਬਿਪਤਾ ਵਿੱਚ ਸੀ, ਮੈਂ ਯਾਹਵੇਹ ਨੂੰ ਭਾਲਿਆ;ਮੈਂ ਰਾਤ ਦੀ ਥਕਾਵਟ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਵੱਲ ਹੱਥ ਪਸਾਰਦਾ ਰਿਹਾ,ਅਤੇ ਮੇਰੀ ਜਾਨ ਨੂੰ ਦਿਲਾਸਾ ਨਾ ਮਿਲਿਆ।3ਹੇ ਪਰਮੇਸ਼ਵਰ, ਮੈਂ ਤੁਹਾਨੂੰ ਚੇਤੇ ਕੀਤਾ ਅਤੇ ਮੈਂ ਹਾਉਂਕਾ ਭਰਿਆ;ਮੈਂ ਧਿਆਨ ਕੀਤਾ, ਤਾਂ ਮੇਰਾ ਆਤਮਾ ਨਿਰਾਸ਼ਾ ਹੋ ਗਿਆ।4ਤੁਸੀਂ ਮੇਰੀਆਂ ਅੱਖਾਂ ਬੰਦ ਕਰਨ ਤੋਂ ਰੋਕੀ ਰੱਖਿਆ;ਮੈਂ ਬੋਲਣ ਲਈ ਬਹੁਤ ਪਰੇਸ਼ਾਨ ਸੀ।5ਮੈਂ ਬੀਤੇ ਦਿਨਾਂ ਬਾਰੇ,ਅਤੇ ਬੀਤੇ ਸਾਲ ਬਾਰੇ ਸੋਚਿਆ;6ਮੈ ਰਾਤ ਨੂੰ ਆਪਣੇ ਗੀਤਾਂ ਨੂੰ ਯਾਦ ਕੀਤਾ,ਮੇਰੇ ਮਨ ਨੇ ਸੋਚਿਆ ਅਤੇ ਮੇਰੀ ਆਤਮਾ ਨੇ ਪੁੱਛਿਆ।7“ਕੀ ਯਾਹਵੇਹ ਸਦਾ ਲਈ ਤਿਆਗ ਦੇਵੇਗਾ?ਕੀ ਉਹ ਫੇਰ ਕਦੇ ਆਪਣੀ ਕਿਰਪਾ ਨਹੀਂ ਕਰੇਗਾ?8ਕੀ ਉਸ ਦਾ ਅਟੁੱਟ ਪਿਆਰ ਸਦਾ ਲਈ ਅਲੋਪ ਹੋ ਗਿਆ ਹੈ?ਕੀ ਉਸਦਾ ਵਾਅਦਾ ਸਦਾ ਲਈ ਟੁੱਟ ਗਿਆ ਹੈ?9ਕੀ ਪਰਮੇਸ਼ਵਰ ਕਿਰਪਾ ਕਰਨੀ ਭੁੱਲ ਗਿਆ ਹੈ?ਕੀ ਉਸ ਨੇ ਗੁੱਸੇ ਵਿੱਚ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਹੈ?”10ਤਦ ਮੈਂ ਆਖਿਆ, “ਇਹ ਸੋਚ ਮੇਰੀ ਕਮਜ਼ੋਰੀ ਹੈ:ਕਿਉਂਕਿ ਅੱਤ ਮਹਾਨ ਦਾ ਸੱਜਾ ਹੱਥ ਮੇਰੇ ਵਿਰੁੱਧ ਹੈ।11ਮੈਂ ਯਾਹਵੇਹ ਦੇ ਕੰਮਾਂ ਨੂੰ ਯਾਦ ਕਰਾਂਗਾ;ਹਾਂ, ਮੈਂ ਤੁਹਾਡੇ ਪਹਿਲਾਂ ਦੇ ਚਮਤਕਾਰਾਂ ਨੂੰ ਯਾਦ ਕਰਾਂਗਾ।12ਮੈਂ ਤੁਹਾਡੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾਅਤੇ ਤੁਹਾਡੇ ਸਾਰੇ ਮਹਾਨ ਕੰਮਾਂ ਦਾ ਧਿਆਨ ਕਰਾਂਗਾ।”13ਹੇ ਪਰਮੇਸ਼ਵਰ, ਤੁਹਾਡੇ ਮਾਰਗ ਪਵਿੱਤਰ ਹਨ।ਕੋਈ ਵੀ ਦੇਵਤਾ ਤੇਰੇ ਤੋਂ ਮਹਾਨ ਨਹੀਂ ਹੈ।14ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ;ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।15ਤੁਸੀਂ ਆਪਣੀ ਬਲਵੰਤ ਬਾਂਹ ਨਾਲ ਆਪਣੇ ਲੋਕਾਂ ਨੂੰ,ਯਾਕੋਬ ਅਤੇ ਯੋਸੇਫ਼ ਦੀ ਅੰਸ ਨੂੰ ਛੁਟਕਾਰਾ ਦਿੱਤਾ।16ਹੇ ਪਰਮੇਸ਼ਵਰ, ਪਾਣੀਆਂ ਨੇ ਤੁਹਾਨੂੰ ਵੇਖਿਆ,ਪਾਣੀਆਂ ਨੇ ਤੁਹਾਨੂੰ ਵੇਖਿਆ ਅਤੇ ਉੱਛਲ ਪਏ।ਅਤੇ ਡੂੰਘਿਆਈਆਂ ਕੰਬ ਉੱਠੀਆਂ।17ਬੱਦਲਾਂ ਨੇ ਪਾਣੀ ਵਹਾਇਆ,ਅਕਾਸ਼ ਗਰਜ ਨਾਲ ਗੂੰਜ ਉੱਠੇ।ਤੁਹਾਡੇ ਤੀਰ ਅੱਗੇ-ਪਿੱਛੇ ਉੱਡ ਗਏ।18ਵਾਵਰੋਲੇ ਵਿੱਚ ਤੁਹਾਡੀ ਗਰਜ ਸੁਣਾਈ ਦਿੱਤੀ,ਤੁਹਾਡੀ ਬਿਜਲੀ ਨੇ ਜਗਤ ਨੂੰ ਲਸ਼ਕਾਂ ਦਿੱਤਾ।ਧਰਤੀ ਕੰਬ ਗਈ ਅਤੇ ਹਿੱਲ ਗਈ।19ਤੁਹਾਡਾ ਮਾਰਗ ਸਮੁੰਦਰ ਵਿੱਚੋਂ ਦੀ ਲੰਘਦਾ ਸੀ,ਤੁਹਾਡਾ ਰਾਹ ਬਲਵੰਤ ਪਾਣੀਆਂ ਦੇ ਵਿੱਚੋਂ ਦੀ ਹੋ ਕੇ ਗਿਆ,ਭਾਵੇਂ ਤੁਹਾਡੇ ਪੈਰਾਂ ਦੇ ਨਿਸ਼ਾਨ ਨਹੀਂ ਵਿਖਾਈ ਦਿੱਤੇ।20ਤੁਸੀਂ ਮੋਸ਼ੇਹ ਅਤੇ ਹਾਰੋਨ ਦੇ ਹੱਥੋਂਆਪਣੇ ਲੋਕਾਂ ਦੀ ਇੱਜੜ ਵਾਂਗ ਅਗਵਾਈ ਕੀਤੀ।Biblica, Inc.