ਜ਼ਬੂਰਾਂ74

ਆਸਾਫ਼ ਦਾ ਮਸਕੀਲ 

1ਹੇ ਪਰਮੇਸ਼ਵਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ਹੈ?ਕਿਉਂ ਤੇਰਾ ਕ੍ਰੋਧ ਤੇਰੀਆਂ ਇੱਜੜ ਦੀਆਂ ਭੇਡਾਂ ਉੱਤੇ ਧੂੰਏਂ ਦੀ ਤਰ੍ਹਾਂ ਉੱਠਦਾ ਹੈ?2ਉਸ ਕੌਮ ਨੂੰ ਚੇਤੇ ਕਰੋ ਜਿਸਨੂੰ ਤੂੰ ਸ਼ੁਰੂ ਤੋਂ ਹੀ ਮੁੱਲ ਲਿਆ ਹੈ,ਆਪਣੀ ਵਿਰਾਸਤ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਛੁਡਾਇਆ ਸੀ,ਨਾਲੇ ਇਸ ਸੀਯੋਨ ਪਰਬਤ ਨੂੰ, ਜਿੱਥੇ ਤੂੰ ਵਾਸ ਕੀਤਾ ਸੀ।3ਆਪਣੇ ਕਦਮਾਂ ਨੂੰ ਇਨ੍ਹਾਂ ਉਜੜੇ ਥਾਵਾਂ ਵੱਲ ਮੋੜ,ਇਹ ਸਾਰੀ ਤਬਾਹੀ ਵੱਲ ਜਿਹੜੀ ਦੁਸ਼ਮਣ ਨੇ ਪਵਿੱਤਰ ਸਥਾਨ ਉੱਤੇ ਲਿਆਂਦੀ ਹੈ।
4ਜਿੱਥੇ ਤੁਸੀਂ ਸਾਡੇ ਨਾਲ ਮਿਲੇ ਸੀ ਉੱਥੇ ਤੁਹਾਡੇ ਦੁਸ਼ਮਣ ਗਰਜਦੇ ਹਨ।ਉਹਨਾਂ ਨੇ ਜਿੱਤ ਦੇ ਲਈ ਆਪਣੇ ਝੰਡੇ ਸਥਾਪਿਤ ਕੀਤੇ ਹਨ।5ਉਹਨਾਂ ਦਾ ਵਿਵਹਾਰ ਦਰਖਤਾਂ ਨੂੰ ਕੱਟਣਲਈ ਕੁਹਾੜੇ ਚਲਾਉਣ ਵਾਲੇ ਆਦਮੀਆਂ ਵਰਗਾ ਸੀ।6ਉਹਨਾਂ ਨੇ ਆਪਣੇ ਕੁਹਾੜਿਆਂ ਅਤੇ ਹਥੋੜਿਆਂ ਨਾਲਸਾਰੀਆਂ ਉੱਕਰੀਆ ਹੋਈਆ ਵਸਤਾਂ ਤੋੜ ਸੁੱਟੀਆਂ।7ਉਹਨਾਂ ਨੇ ਤੇਰੇ ਪਵਿੱਤਰ ਅਸਥਾਨ ਨੂੰ ਸਾੜ ਕੇ ਮਿੱਟੀ ਵਿੱਚ ਮਿਲਾ ਦਿੱਤਾ,ਉਹਨਾਂ ਨੇ ਤੁਹਾਡੇ ਨਾਮ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ।8ਉਹਨਾਂ ਨੇ ਆਪਣੇ ਮਨ ਵਿੱਚ ਆਖਿਆ, “ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿਆਂਗੇ!”ਉਹਨਾਂ ਨੇ ਦੇਸ਼ ਦੇ ਹਰ ਉਸ ਸਥਾਨ ਨੂੰ ਸਾੜ ਦਿੱਤਾ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਸੀ।
9ਸਾਨੂੰ ਪਰਮੇਸ਼ਵਰ ਵੱਲੋਂ ਕੋਈ ਵੀ ਚਿੰਨ੍ਹ ਨਹੀਂ ਦਿੱਤਾ ਗਿਆ ਹੈ;ਕੋਈ ਨਬੀ ਨਹੀਂ ਬਚਿਆ,ਅਤੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।10ਹੇ ਪਰਮੇਸ਼ਵਰ, ਦੁਸ਼ਮਣ ਕਦੋਂ ਤੱਕ ਤੁਹਾਡੀ ਨਿੰਦਿਆ ਕਰੇਗਾ?ਕੀ ਵੈਰੀ ਸਦਾ ਤੱਕ ਤੁਹਾਡੇ ਨਾਮ ਨੂੰ ਕੁਫ਼ਰ ਬੋਲੇਗਾ?11ਤੁਸੀਂ ਆਪਣਾ ਸੱਜਾ ਹੱਥ ਕਿਉਂ ਰੋਕਿਆ ਹੈ?ਕੱਪੜਿਆਂ ਵਿੱਚ ਛਿੱਪੇ ਆਪਣੇ ਹੱਥ ਨੂੰ ਬਾਹਰ ਕੱਢੋ ਅਤੇ ਆਪਣੇ ਦੁਸ਼ਮਣ ਦਾ ਨਾਸ਼ ਕਰੋ।
12ਪਰ ਪਰਮੇਸ਼ਵਰ, ਪ੍ਰਾਚੀਨ ਕਾਲ ਤੋਂ ਹੀ ਮੇਰਾ ਰਾਜਾ ਹੈ;ਉਹ ਧਰਤੀ ਉੱਤੇ ਮੁਕਤੀ ਲਿਆਉਂਦਾ ਹੈ।
13ਇਹ ਤੂੰ ਹੀ ਸੀ ਜਿਸ ਨੇ ਆਪਣੀ ਸ਼ਕਤੀ ਨਾਲ ਸਮੁੰਦਰ ਨੂੰ ਦੋ ਹਿੱਸਿਆ ਵਿੱਚ ਕੀਤਾ ਸੀ।ਤੂੰ ਹੀ ਪਾਣੀਆਂ ਵਿੱਚ ਸਮੁੰਦਰੀ ਜੰਤੂਆਂ ਦੇ ਸਿਰ ਤੋੜਿਆ ਹੈ।14ਇਹ ਤੂੰ ਹੀ ਸੀ ਜਿਸ ਨੇ ਲਿਵਯਾਥਾਨ  ਦੇ ਸਿਰ ਨੂੰ ਚੂਰ-ਚੂਰ ਕੀਤਾਅਤੇ ਉਸਦੇ ਮਾਸ ਨੂੰ ਮਾਰੂਥਲ ਦੇ ਜੀਵਾਂ ਦਾ ਭੋਜਨ ਬਣਾਇਆ।15ਇਹ ਤੂੰ ਹੀ ਸੀ ਜਿਸ ਨੇ ਚਸ਼ਮੇ ਅਤੇ ਨਦੀਆਂ ਨੂੰ ਖੋਲ੍ਹਿਆ ਸੀ।ਤੁਸੀਂ ਸਦਾ ਵਗਣ ਵਾਲੀਆਂ ਨਦੀਆਂ ਨੂੰ ਸੁੱਕਾ ਦਿੱਤਾ ਹੈ।16ਦਿਨ ਵੀ ਤੇਰਾ ਅਤੇ ਰਾਤ ਵੀ ਤੇਰੀ ਹੈ।ਤੂੰ ਸੂਰਜ ਅਤੇ ਚੰਦ ਨੂੰ ਸਥਾਪਿਤ ਕੀਤਾ ਹੈ।17ਇਹ ਤੂੰ ਹੀ ਸੀ ਜਿਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੀਆਂ ਸਨ,ਤੂੰ ਹੀ ਗਰਮੀਆਂ ਅਤੇ ਸਰਦੀਆਂ ਦੋਹਾਂ ਨੂੰ ਬਣਾਇਆ ਹੈ।
18ਹੇ ਯਾਹਵੇਹ, ਯਾਦ ਰੱਖੋ ਕਿ ਕਿਵੇਂ ਦੁਸ਼ਮਣ ਨੇ ਤੁਹਾਡਾ ਮਜ਼ਾਕ ਉਡਾਇਆ ਹੈ,ਕਿਵੇਂ ਮੂਰਖ ਲੋਕਾਂ ਨੇ ਤੁਹਾਡੇ ਨਾਮ ਨੂੰ ਬਦਨਾਮ ਕੀਤਾ ਹੈ।19ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ।ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।20ਆਪਣੇ ਨੇਮ ਨੂੰ ਯਾਦ ਰੱਖ ਜੋ ਤੂੰ ਸਾਡੇ ਨਾਲ ਬੰਨ੍ਹਿਆ ਹੈ,ਕਿਉਂਕਿ ਹਿੰਸਾ ਕਰਨ ਵਾਲੇ ਦੇਸ਼ ਦੇ ਹਨੇਰੇ ਸਥਾਨਾਂ ਨੂੰ ਭਰ ਦਿੰਦੇ ਹਨ।21ਸਤਾਏ ਹੋਇਆ ਨੂੰ ਲੱਜਿਆਵਾਨ ਹੋ ਕੇ ਪਿੱਛੇ ਨਾ ਮੁੜਨਾ ਪਵੇ;ਗਰੀਬ ਅਤੇ ਲੋੜਵੰਦ ਤੇਰੇ ਨਾਮ ਦੀ ਉਸਤਤ ਕਰਨ।22ਹੇ ਪਰਮੇਸ਼ਵਰ, ਉੱਠ ਅਤੇ ਆਪਣਾ ਮੁਕੱਦਮਾ ਲੜ;ਯਾਦ ਰੱਖ ਕਿ ਕਿਵੇਂ ਮੂਰਖ ਸਾਰਾ ਦਿਨ ਤੇਰੀ ਨਿੰਦਿਆ ਕਰਦਾ ਰਹਿੰਦਾ ਹੈ।23ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਅਣਦੇਖਿਆ ਨਾ ਕਰ,ਤੇਰੇ ਵੈਰੀਆਂ ਦੇ ਸ਼ੋਰ ਨੂੰ, ਜੋ ਸਦਾ ਵੱਧਦਾ ਜਾਂਦਾ ਹੈ।

Biblica, Inc.

https://app.library.bible/content/38de522697cd8943