ਜ਼ਬੂਰਾਂ75

ਸੰਗੀਤ ਦੇ ਨਿਰਦੇਸ਼ਕ ਲਈ। “ਨਾਸ਼ ਨਾ ਕਰੋ” ਦੀ ਧੁਨ ਤੇ ਅਧਾਰਿਤ। ਆਸਾਫ਼ ਦਾ ਇੱਕ ਜ਼ਬੂਰ। ਇੱਕ ਗੀਤ।

1ਹੇ ਪਰਮੇਸ਼ਵਰ, ਅਸੀਂ ਤੇਰੀ ਉਸਤਤ ਕਰਦੇ ਹਾਂ,ਅਸੀਂ ਤੇਰੀ ਉਸਤਤ ਕਰਦੇ ਹਾਂ, ਕਿਉਂਕਿ ਤੇਰਾ ਨਾਮ ਨੇੜੇ ਹੈ;ਲੋਕ ਤੇਰੇ ਅਚਰਜ਼ ਕੰਮਾਂ ਦਾ ਵਰਣਨ ਕਰਦੇ ਹਨ।
2ਤੂੰ ਆਖਦਾ ਹੈ, “ਮੈਂ ਨਿਸ਼ਚਿਤ ਸਮਾਂ ਚੁਣਦਾ ਹਾਂ;ਇਹ ਮੈਂ ਹਾਂ ਜੋ ਠੀਕ ਨਿਆਂ ਕਰਦਾ ਹਾਂ।3ਜਦੋਂ ਧਰਤੀ ਅਤੇ ਇਸ ਦੇ ਸਾਰੇ ਲੋਕ ਕੰਬਦੇ ਹਨ,ਤਦ ਮੈਂ ਹੀ ਉਸਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਿਆ ਹੈ। 4ਹੰਕਾਰੀ ਨੂੰ ਮੈਂ ਆਖਦਾ ਹਾਂ, ‘ਹੋਰ ਹੰਕਾਰ ਨਾ ਕਰ’ਅਤੇ ਦੁਸ਼ਟਾਂ ਨੂੰ ਆਖਦਾ ਹਾਂ, ‘ਆਪਣੇ ਸਿੰਗਾਂ  ਨੂੰ ਉੱਚਾ ਨਾ ਕਰੋ।5ਆਪਣੇ ਸਿੰਗਾਂ ਨੂੰ ਅਕਾਸ਼ ਦੇ ਵਿਰੁੱਧ ਨਾ ਉਠਾਓ;ਨਾ ਢੀਠ-ਪੁਣੇ ਦੀਆ ਗੱਲਾਂ ਕਰੋ।’ ”
6ਨਾ ਪੂਰਬ ਵੱਲੋਂ, ਨਾ ਪੱਛਮ ਵੱਲੋਂ,ਜਾਂ ਮਾਰੂਥਲ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਰ ਸਕਦਾ।7ਇਹ ਪਰਮੇਸ਼ਵਰ ਹੈ ਜੋ ਨਿਆਂ ਕਰਦਾ ਹੈ:ਉਹ ਇੱਕ ਨੂੰ ਨੀਵਾਂ ਅਤੇ ਦੂਸਰੇ ਨੂੰ ਉੱਚਾ ਕਰ ਦਿੰਦਾ ਹੈ।8ਯਾਹਵੇਹ ਦੇ ਹੱਥ ਵਿੱਚ ਇੱਕ ਪਿਆਲਾ ਹੈ,ਜਿਸ ਵਿੱਚ ਮਸਾਲੇ ਵਾਲੀ ਦਾਖ਼ਰਸ ਝੱਗ ਛੱਡਦੀ ਹੈ;ਉਹ ਇਸ ਨੂੰ ਡੋਲ੍ਹਦਾ ਹੈ ਅਤੇ ਧਰਤੀ ਦੇ ਸਾਰੇ ਦੁਸ਼ਟਉਸ ਨੂੰ ਜਦੋਂ ਤੱਕ ਖਤਮ ਨਹੀਂ ਹੁੰਦੀ ਪੀਦੇਂ ਹਨ।
9ਪਰ ਮੈਂ ਸਦਾ ਲਈ ਇਹ ਆਖਾਗਾਂ;ਮੈਂ ਯਾਕੋਬ ਦੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ,10ਪਰਮੇਸ਼ਵਰ ਆਖਦਾ ਹੈ, “ਮੈਂ ਸਾਰੇ ਦੁਸ਼ਟਾਂ ਦੇ ਸਿੰਗਾਂ ਨੂੰ ਵੱਢ ਸੁੱਟਾਂਗਾ,ਪਰ ਧਰਮੀਆਂ ਦੇ ਸਿੰਗ ਉੱਚੇ ਕੀਤੇ ਜਾਣਗੇ।”

Biblica, Inc.

https://app.library.bible/content/38de522697cd8943