ਜ਼ਬੂਰਾਂ73

ਆਸਾਫ਼ ਦਾ ਇੱਕ ਜ਼ਬੂਰ।

1ਸੱਚ-ਮੁੱਚ ਪਰਮੇਸ਼ਵਰ ਇਸਰਾਏਲ ਲਈ ਭਲਾ ਹੈ,ਉਹਨਾਂ ਲਈ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
2ਪਰ ਮੇਰੇ ਪੈਰ ਫਿਸਲਣ ਵਾਲੇ ਸੀ;ਅਤੇ ਮੇਰੇ ਕਦਮ ਲਗਭਗ ਤਿਲਕਣ ਵਾਲੇ ਸੀ।3ਕਿਉਂ ਜੋ ਮੈਂ ਹੰਕਾਰੀ ਨਾਲ ਈਰਖਾ ਕੀਤੀਜਦੋਂ ਮੈਂ ਦੁਸ਼ਟਾਂ ਦੀ ਖੁਸ਼ਹਾਲੀ ਵੇਖੀ।
4ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਸੰਘਰਸ਼ ਨਹੀਂ ਹੈ;ਉਹਨਾਂ ਦੇ ਸਰੀਰ ਸਿਹਤਮੰਦ ਅਤੇ ਮਜ਼ਬੂਤ ਹਨ।5ਉਹ ਦੂਜੇ ਮਨੁੱਖਾਂ ਵਾਂਗ ਆਮ ਮੁਸ਼ਕਲ ਦਾ ਸਾਹਮਣਾ ਨਹੀਂ ਕਰਦੇ;ਨਾ ਹੀ ਦੂਜੇ ਮਨੁੱਖਾਂ ਵਾਂਗੂੰ ਉਹਨਾਂ ਉੱਤੇ ਕੋਈ ਬਿਪਤਾ ਪੈਂਦੀ ਹੈ।6ਇਸ ਲਈ ਹੰਕਾਰ ਉਹਨਾਂ ਦੇ ਗਲੇ ਦੇ ਹਾਰ ਵਰਗਾ ਹੈ;ਅਤੇ ਉਹ ਹਿੰਸਾ ਦੇ ਕੱਪੜੇ ਪਹਿਨਦੇ ਹਨ।7ਉਹਨਾਂ ਦੇ ਬੇਰਹਿਮ ਦਿਲਾਂ ਤੋਂ ਬਦੀ ਆਉਂਦੀ ਹੈ;ਉਹਨਾਂ ਦੀਆਂ ਭੈੜੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ।8ਉਹ ਮਖੌਲ ਕਰਦੇ ਹਨ ਅਤੇ ਹਮੇਸ਼ਾ ਬੁਰਾਈ ਦੀਆਂ ਗੱਲਾਂ ਹੀ ਕਰਦੇ ਹਨ;ਆਪਣੇ ਹੰਕਾਰ ਵਿੱਚ ਉਹ ਦੂਸਰਿਆ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ।9ਉਹਨਾਂ ਦੇ ਮੂੰਹ ਦੇ ਸ਼ਬਦ ਸਵਰਗ ਦੇ ਵਿਰੁੱਧ ਹਨ,ਅਤੇ ਉਹਨਾਂ ਦੀਆਂ ਜੀਭਾਂ ਧਰਤੀ ਉੱਤੇ ਕਬਜ਼ਾ ਕਰਦੀਆਂ ਹਨ।10ਇਸ ਲਈ ਪਰਮੇਸ਼ਵਰ ਦੇ ਲੋਕ ਵੀ ਉਹਨਾਂ ਵੱਲ ਮੁੜਦੇ ਹਨਅਤੇ ਉਹ ਬਹੁਤ ਸਾਰਾ ਪਾਣੀ ਪੀਂਦੇ ਹਨ।11ਦੁਸ਼ਟ ਲੋਕ ਆਖਦੇ ਹਨ, “ਪਰਮੇਸ਼ਵਰ ਨੂੰ ਕਿਵੇਂ ਪਤਾ ਲੱਗੇਗਾ?ਕੀ ਅੱਤ ਮਹਾਨ ਪਰਮੇਸ਼ਵਰ ਕੁਝ ਜਾਣਦਾ ਹੈ?”
12ਦੁਸ਼ਟ ਇਸ ਤਰ੍ਹਾਂ ਦੇ ਹੁੰਦੇ ਹਨ,ਉਹ ਸਦਾ ਬੇਪਰਵਾਹ ਹੁੰਦੇ ਹਨ ਅਤੇ ਉਹ ਧੰਨ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਹਨ।
13ਕੀ ਲਾਭ ਹੋਇਆ ਮੈਨੂੰ ਆਪਣੇ ਦਿਲ ਨੂੰ ਸ਼ੁੱਧ ਰੱਖਣ ਦਾ?ਕੀ ਮੈਂ ਬਿਨਾਂ ਕਿਸੇ ਕਾਰਨ ਆਪਣੇ ਆਪ ਨੂੰ ਬੇਕਸੂਰ  ਰੱਖਿਆ।14ਸਾਰਾ ਦਿਨ ਮੈਂ ਦੁੱਖ ਝੱਲਦਾ ਰਿਹਾ ਹਾਂ,ਅਤੇ ਹਰ ਸਵੇਰ ਮੇਰੇ ਲਈ ਨਵਾਂ ਦਰਦ ਲਿਆਉਂਦੀ ਹੈ।
15ਜੇਕਰ ਮੈਂ ਬੁਰਾ ਬੋਲਿਆ ਹੁੰਦਾ,ਤਾਂ ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੰਦਾ ਹਾਂ।16ਜਦੋਂ ਮੈਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ,ਤਾਂ ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ17ਜਦੋਂ ਮੈਂ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਗਿਆ;ਤਦ ਮੈਂ ਦੁਸ਼ਟਾਂ ਦੇ ਅੰਤ ਨੂੰ ਸਮਝਿਆ।
18ਸੱਚ-ਮੁੱਚ ਹੀ ਤੂੰ ਉਹਨਾਂ ਨੂੰ ਤਿਲਕਣ ਵਾਲੀ ਜ਼ਮੀਨ ਉੱਤੇ ਰੱਖਦਾ ਹੈ;ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੱਤਾ ਹੈ।19ਉਹ ਅਚਾਨਕ ਕਿਵੇਂ ਨਾਸ ਹੋ ਗਏ,ਉਹ ਭੈਅ ਨਾਲ ਪੂਰੀ ਤਰ੍ਹਾਂ ਮਿਟ ਗਏ ਹਨ!20ਉਹ ਸੁਪਨੇ ਵਾਂਗ ਹਨ ਜਦੋਂ ਕੋਈ ਜਾਗਦਾ ਹੈ,ਹੇ ਯਾਹਵੇਹ ਜਦੋਂ ਤੂੰ ਉੱਠੇਗਾ,ਤੂੰ ਉਹਨਾਂ ਨੂੰ ਕਲਪਨਾ ਦੇ ਰੂਪ ਵਿੱਚ ਤੁੱਛ ਸਮਝੇਗਾ।
21ਜਦੋਂ ਮੇਰਾ ਮਨ ਦੁੱਖੀ ਹੋਇਆ ਸੀਅਤੇ ਮੇਰਾ ਆਤਮਾ ਟੁੱਟਿਆ ਹੋਇਆ ਸੀ,22ਮੈਂ ਮੂਰਖ ਅਤੇ ਬੇਸਮਝ ਸੀ;ਮੈਂ ਤੇਰੇ ਅੱਗੇ ਇੱਕ ਜੰਗਲੀ ਪਸ਼ੂ ਵਰਗਾ ਬਣਿਆ ਰਿਹਾ ਸੀ।
23ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ,ਤੂੰ ਮੇਰਾ ਸੱਜਾ ਹੱਥ ਫੜ ਲਿਆ ਹੈ।24ਤੁਸੀਂ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦੇ ਹੋ,ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਮਹਿਮਾ ਵਿੱਚ ਲੈ ਜਾਓਗੇ।25ਸਵਰਗ ਵਿੱਚ ਤੇਰੇ ਬਿਨ੍ਹਾਂ ਮੇਰਾ ਹੋਰ ਕੌਣ ਹੈ?ਅਤੇ ਧਰਤੀ ਉੱਤੇ ਤੇਰੇ ਤੋਂ ਬਿਨ੍ਹਾਂ ਮੈਂ ਕੁਝ ਨਹੀਂ ਚਾਹੁੰਦਾ।26ਭਾਵੇਂ ਕੀ ਮੇਰਾ ਸਰੀਰ ਅਤੇ ਮੇਰਾ ਦਿਲ ਕਮਜ਼ੋਰ ਹੋ ਜਾਵੇ,ਪਰ ਪਰਮੇਸ਼ਵਰ ਹਮੇਸ਼ਾ ਮੇਰੇ ਦਿਲ ਦੀ ਤਾਕਤਅਤੇ ਮੇਰਾ ਹਿੱਸਾ ਹੈ।
27ਜਿਹੜੇ ਤੁਹਾਡੇ ਤੋਂ ਦੂਰ ਹਨ ਉਹ ਨਾਸ ਹੋ ਜਾਣਗੇ;ਤੁਸੀਂ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੰਦੇ ਹੋ ਜੋ ਤੁਹਾਡੇ ਨਾਲ ਵਫ਼ਾਦਾਰ ਨਹੀਂ ਹਨ।28ਪਰ ਮੇਰੇ ਲਈ ਪਰਮੇਸ਼ਵਰ ਦੇ ਨੇੜੇ ਰਹਿਣਾ ਚੰਗਾ ਹੈ।ਮੈਂ ਸਰਬਸ਼ਕਤੀਮਾਨ ਯਾਹਵੇਹ ਨੂੰ ਆਪਣੀ ਪਨਾਹ ਬਣਾਇਆ ਹੈ;ਤਾਂ ਮੈਂ ਤੁਹਾਡੇ ਸਾਰੇ ਕੰਮਾਂ ਦਾ ਵਰਣਨ ਕਰਾਂਗਾ।

Biblica, Inc.

https://app.library.bible/content/38de522697cd8943