ਜ਼ਬੂਰਾਂ72

ਸ਼ਲੋਮੋਨ ਦੁਆਰਾ।

1ਹੇ ਪਰਮੇਸ਼ਵਰ, ਆਪਣੇ ਰਾਜੇ ਨੂੰ ਨਿਆਂ ਨਾਲ,ਅਤੇ ਰਾਜੇ ਦੇ ਸ਼ਾਹੀ ਪੁੱਤਰ ਨੂੰ ਆਪਣੀ ਧਾਰਮਿਕਤਾ ਬਖਸ਼ੋ।2ਉਹ ਤੁਹਾਡੇ ਲੋਕਾਂ ਦਾ ਧਰਮ ਨਾਲ ਨਿਆਂ ਕਰੇਗਾ,ਅਤੇ ਇਨਸਾਫ਼ ਨਾਲ ਤੇਰੇ ਦੁਖੀਆਂ ਦਾ ਨਿਆਂ ਕਰੇਗਾ।
3ਪਰਬਤ ਲੋਕਾਂ ਲਈ ਖੁਸ਼ਹਾਲੀ ਲਿਆਉਣ,ਪਹਾੜੀਆਂ ਧਰਮ ਦਾ ਫਲ।4ਉਹ ਲੋਕਾਂ ਵਿੱਚ ਦੁਖੀਆਂ ਦੀ ਰੱਖਿਆ ਕਰੇਅਤੇ ਲੋੜਵੰਦਾਂ ਦੇ ਬੱਚਿਆਂ ਨੂੰ ਬਚਾਵੇ।ਉਹ ਜ਼ਾਲਮ ਨੂੰ ਕੁਚਲ ਸਕਦਾ ਹੈ।5ਜਿੰਨਾਂ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਲੋਕ ਪੀੜ੍ਹੀਓ ਪੀੜ੍ਹੀ ਤੇਰਾ ਭੈਅ ਮੰਨਦੇ ਰਹਿਣਗੇ।6ਉਹ ਵਾਹੁਣ ਵਾਲੇ ਖੇਤ ਵਿੱਚ ਵਰਖਾ ਵਰਗਾ ਹੋਵੇ,ਧਰਤੀ ਨੂੰ ਸਿੰਜਦਾ ਮੀਂਹ ਵਰਗਾ ਹੋਵੇ।7ਉਹ ਦੇ ਦਿਨਾਂ ਵਿੱਚ ਧਰਮੀ ਲੋਕ ਵਧਦੇ-ਫੁੱਲਦੇ ਰਹਿਣਅਤੇ ਚੰਦਰਮਾ ਦੇ ਨਾ ਰਹਿਣ ਤੱਕ ਖੁਸ਼ਹਾਲੀ ਵਧੇ।
8ਉਹ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਨਦੀ  ਤੋਂ ਧਰਤੀ ਦੇ ਸਿਰੇ ਤੱਕ ਰਾਜ ਕਰੇ।9ਉਜਾੜ ਦੇ ਗੋਤ ਉਹ ਦੇ ਅੱਗੇ ਝੁਕਣਅਤੇ ਉਹ ਦੇ ਵੈਰੀ ਮਿੱਟੀ ਚੱਟਣ।10ਤਰਸ਼ੀਸ਼ ਅਤੇ ਦੂਰ-ਦੁਰਾਡੇ ਦੇ ਕੰਢਿਆਂ ਦੇ ਰਾਜੇ ਉਸ ਨੂੰ ਸ਼ਰਧਾਂਜਲੀ ਦੇਣ।ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣ।11ਸਾਰੇ ਰਾਜੇ ਉਸ ਅੱਗੇ ਮੱਥਾ ਟੇਕਣਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨ।
12ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ,ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।13ਉਹ ਕਮਜ਼ੋਰਾਂ ਅਤੇ ਲੋੜਵੰਦਾਂ ਉੱਤੇ ਤਰਸ ਕਰੇਗਾਅਤੇ ਲੋੜਵੰਦਾਂ ਨੂੰ ਮੌਤ ਤੋਂ ਬਚਾਵੇਗਾ।14ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ,ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।
15ਉਹ ਲੰਬੀ ਉਮਰ ਜੀਵੇ!ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ।ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।16ਸਾਰੀ ਧਰਤੀ ਉੱਤੇ ਅਨਾਜ ਵਧੇ;ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ।ਫ਼ਸਲ ਲਬਾਨੋਨ ਵਾਂਗ ਵਧੇਅਤੇ ਖੇਤ ਦੇ ਘਾਹ ਵਾਂਗ ਵਧੇ।17ਉਸਦਾ ਨਾਮ ਸਦਾ ਕਾਇਮ ਰਹੇ;ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ। ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ,ਅਤੇ ਉਹ ਉਸ ਨੂੰ ਧੰਨ ਆਖਣਗੀਆਂ।
18ਮੁਬਾਰਕ ਹੋਵੇ ਯਾਹਵੇਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ,ਦੀ ਵਡਿਆਈ ਹੋਵੇ, ਜੋ ਇਕੱਲਾ ਹੀ ਅਚਰਜ ਕੰਮ ਕਰਦਾ ਹੈ।19ਉਹ ਦੇ ਪਰਤਾਪ ਵਾਲੇ ਨਾਮ ਦੀ ਸਦਾ ਵਡਿਆਈ ਹੋਵੇ।ਸਾਰੀ ਧਰਤੀ ਉਹ ਦੀ ਮਹਿਮਾ ਨਾਲ ਭਰ ਜਾਵੇ।ਆਮੀਨ ਅਤੇ ਆਮੀਨ।
20ਇਸ ਨਾਲ ਯੱਸੀ ਦੇ ਪੁੱਤਰ ਦਾਵੀਦ ਦੀਆਂ ਪ੍ਰਾਰਥਨਾਵਾਂ ਨੂੰ ਸਮਾਪਤ ਕਰਦਾ ਹਾਂ।

Biblica, Inc.

https://app.library.bible/content/38de522697cd8943