ਜ਼ਬੂਰਾਂ71

1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ;ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ।2ਆਪਣੀ ਧਾਰਮਿਕਤਾ ਵਿੱਚ, ਮੈਨੂੰ ਬਚਾ ਅਤੇ ਮੈਨੂੰ ਛੁਡਾ।ਆਪਣਾ ਕੰਨ ਮੇਰੇ ਵੱਲ ਫੇਰ ਅਤੇ ਮੈਨੂੰ ਬਚਾ।3ਮੇਰੀ ਪਨਾਹ ਦੀ ਚੱਟਾਨ ਬਣੋ,ਜਿਸ ਵਿੱਚ ਮੈਂ ਹਮੇਸ਼ਾ ਜਾ ਸਕਦਾ ਹਾਂ;ਮੈਨੂੰ ਬਚਾਉਣ ਦਾ ਹੁਕਮ ਦੇ,ਕਿਉਂ ਜੋ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ।4ਹੇ ਮੇਰੇ ਪਰਮੇਸ਼ਵਰ, ਮੈਨੂੰ ਦੁਸ਼ਟਾਂ ਦੇ ਹੱਥੋਂ ਛੁਡਾ,ਦੁਸ਼ਟ ਅਤੇ ਬੇਰਹਿਮ ਲੋਕਾਂ ਦੀ ਪਕੜ ਤੋਂ।
5ਕਿਉਂ ਜੋ ਤੂੰ ਮੇਰੀ ਉਮੀਦ ਹੈ, ਸਰਬਸ਼ਕਤੀਮਾਨ ਯਾਹਵੇਹ,ਮੇਰੀ ਜਵਾਨੀ ਤੋਂ ਹੀ ਮੇਰਾ ਤੇਰੇ ਭਰੋਸਾ ਹੈ।6ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਕੀਤਾ ਹੈ;ਤੂੰ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਪੈਦਾ ਕੀਤਾ।ਮੈਂ ਸਦਾ ਤੇਰੀ ਉਸਤਤ ਕਰਾਂਗਾ।7ਮੈਂ ਕਈਆਂ ਲਈ ਨਿਸ਼ਾਨੀ ਬਣ ਗਿਆ ਹਾਂ;ਤੁਸੀਂ ਮੇਰੀ ਪੱਕੀ ਪਨਾਹ ਹੋ।8ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ,ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।
9ਜਦੋਂ ਮੈਂ ਬੁੱਢਾ ਹੋਵਾਂ ਤਾਂ ਮੈਨੂੰ ਦੂਰ ਨਾ ਸੁੱਟੀ;ਜਦੋਂ ਮੇਰੀ ਤਾਕਤ ਖਤਮ ਹੋ ਜਾਵੇ ਤਾਂ ਮੈਨੂੰ ਨਾ ਤਿਆਗੀ।10ਕਿਉਂਕਿ ਮੇਰੇ ਵੈਰੀ ਮੇਰੇ ਵਿਰੁੱਧ ਬੋਲਦੇ ਹਨ।ਜਿਹੜੇ ਮੈਨੂੰ ਮਾਰਨ ਦੀ ਉਡੀਕ ਕਰਦੇ ਹਨ ਉਹ ਮਿਲ ਕੇ ਸਾਜ਼ਿਸ਼ ਰਚਦੇ ਹਨ।11ਉਹ ਕਹਿੰਦੇ ਹਨ, “ਪਰਮੇਸ਼ਵਰ ਨੇ ਉਸਨੂੰ ਛੱਡ ਦਿੱਤਾ ਹੈ;ਉਸਦਾ ਪਿੱਛਾ ਕਰੋ ਅਤੇ ਉਸਨੂੰ ਫੜੋ,ਕਿਉਂਕਿ ਕੋਈ ਵੀ ਉਸਨੂੰ ਬਚਾ ਨਹੀਂ ਸਕੇਗਾ।”12ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋਵੋ;ਮੇਰੀ ਮਦਦ ਕਰਨ ਲਈ ਜਲਦੀ ਆਓ,13ਮੇਰੇ ਦੋਸ਼ੀ ਸ਼ਰਮ ਨਾਲ ਨਾਸ਼ ਹੋ ਜਾਣ।ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨਉਹ ਘਿਣਾਉਣੇ ਅਤੇ ਬੇਇੱਜ਼ਤ ਹੋਣ।
14ਮੇਰੇ ਲਈ, ਮੈਨੂੰ ਹਮੇਸ਼ਾ ਉਮੀਦ ਰਹੇਗੀ;ਮੈਂ ਵੱਧ ਤੋਂ ਵੱਧ ਤੇਰੀ ਵਡਿਆਈ ਕਰਾਂਗਾ।
15ਸਾਰੇ ਦਿਨ ਮੇਰਾ ਮੂੰਹ ਤੁਹਾਡੇ ਧਰਮੀ ਕੰਮਾਂ ਬਾਰੇ,ਅਤੇ ਤੁਹਾਡੇ ਬਚਾ ਦੇ ਕੰਮਾਂ ਬਾਰੇ ਦੱਸੇਗਾਭਾਵੇਂ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਸਾਰਿਆਂ ਨੂੰ ਕਿਵੇਂ ਜੋੜਨਾ ਹੈ।16ਹੇ ਯਾਹਵੇਹ, ਮੈਂ ਆਵਾਂਗਾ ਅਤੇ ਤੁਹਾਡੇ ਸ਼ਕਤੀਸ਼ਾਲੀ ਕੰਮਾਂ ਦਾ ਐਲਾਨ ਕਰਾਂਗਾ;ਮੈਂ ਤੇਰੇ ਧਰਮੀ ਕੰਮਾਂ ਦਾ ਪਰਚਾਰ ਕਰਾਂਗਾ, ਹਾਂ ਤੇਰੇ ਹੀ।17ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ,ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।18ਭਾਵੇਂ ਬੁਢੇਪੇ ਤੇ ਧੌਲਿਆਂ ਤੱਕ ਵੀ,ਹੇ ਮੇਰੇ ਪਰਮੇਸ਼ਵਰ, ਮੈਨੂੰ ਨਾ ਤਿਆਗ,ਜਦ ਤੱਕ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਸ਼ਕਤੀ ਦਾ ਵਰਣਨ ਨਹੀਂ ਕਰਾਂਗਾ,ਆਉਣ ਵਾਲੇ ਸਾਰੇ ਲੋਕਾਂ ਲਈ ਤੇਰੀਆਂ ਕਰਾਮਾਤਾਂ।
19ਹੇ ਪਰਮੇਸ਼ਵਰ, ਤੁਹਾਡੀ ਧਾਰਮਿਕਤਾ ਸਵਰਗ ਤੱਕ ਪਹੁੰਚਦੀ ਹੈ,ਤੁਸੀਂ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਹਨ।ਹੇ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?20ਭਾਵੇਂ ਤੈਂ ਮੈਨੂੰ ਮੁਸੀਬਤਾਂ,ਬਹੁਤੀਆਂ ਅਤੇ ਕੌੜੀਆਂ ਵਿਖਾਈਆਂ,ਤੁਸੀਂ ਮੇਰੀ ਜ਼ਿੰਦਗੀ ਨੂੰ ਮੁੜ ਬਹਾਲ ਕਰੋਗੇ।ਧਰਤੀ ਦੀਆਂ ਡੂੰਘਾਈਆਂ ਤੋਂਤੂੰ ਮੈਨੂੰ ਫੇਰ ਉੱਪਰ ਲਿਆਵੇਂਗਾ।21ਤੁਸੀਂ ਮੇਰੀ ਇੱਜ਼ਤ ਵਿੱਚ ਵਾਧਾ ਕਰੋਗੇ ਅਤੇ ਇੱਕ ਵਾਰ ਫਿਰ ਮੈਨੂੰ ਦਿਲਾਸਾ ਦੇਵੋਗੇ।
22ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ।ਹੇ ਇਸਰਾਏਲ ਦੇ ਪਵਿੱਤਰ ਪੁਰਖ,ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।23ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ,ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।24ਮੇਰੀ ਜੀਭ ਸਾਰਾ ਦਿਨ ਤੇਰੇ ਧਰਮੀ ਕੰਮਾਂ ਬਾਰੇ ਦੱਸਦੀ ਰਹੇਗੀ,ਉਨ੍ਹਾਂ ਲਈ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨਸ਼ਰਮ ਅਤੇ ਘਬਰਾਹਟ ਵਿੱਚ ਪਏ ਹੋਏ ਹਨ।

Biblica, Inc.

https://app.library.bible/content/38de522697cd8943