ਜ਼ਬੂਰਾਂ70
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਜ਼ਬੂਰ।
1ਹੇ ਪਰਮੇਸ਼ਵਰ, ਮੈਨੂੰ ਬਚਾਉਣ ਲਈ ਜਲਦੀ ਕਰ;ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਤੂੰ ਜਲਦੀ ਆ।2ਜਿਹੜੇ ਲੋਕ ਮੇਰੀ ਜਾਨ ਲੈਣਾ ਚਾਹੁੰਦੇ ਹਨਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ।ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।3ਜਿਹੜੇ ਮੈਨੂੰ, “ਆਹਾ! ਆਹਾ!” ਆਖਦੇ ਹਨ,ਆਪਣੀ ਸ਼ਰਮ ਦੇ ਕਾਰਨ ਵਾਪਸ ਮੁੜਨ।4ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨਖੁਸ਼ ਹੋਣ ਅਤੇ ਤੇਰੇ ਵਿੱਚ ਅਨੰਦ ਕਰਨ;ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ,“ਯਾਹਵੇਹ ਮਹਾਨ ਹੈ!”5ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ;ਹੇ ਪਰਮੇਸ਼ਵਰ, ਮੇਰੇ ਕੋਲ ਜਲਦੀ ਆ।ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ;ਯਾਹਵੇਹ, ਹੁਣ ਦੇਰੀ ਨਾ ਕਰ।Biblica, Inc.