ਜ਼ਬੂਰਾਂ69

ਦਾਵੀਦ ਦਾ ਜ਼ਬੂਰ।

1ਹੇ ਪਰਮੇਸ਼ਵਰ, ਮੈਨੂੰ ਬਚਾ,ਕਿਉਂ ਜੋ ਪਾਣੀ ਮੇਰੀ ਗਰਦਨ ਤੱਕ ਆ ਗਿਆ ਹੈ।2ਮੈਂ ਡੂੰਘੇ ਦਲਦਲ ਵਿੱਚ ਡੁੱਬ ਰਿਹਾ ਹਾਂ,ਜਿੱਥੇ ਕੋਈ ਪੈਰ ਨਹੀਂ ਰੱਖਦਾ।ਮੈਂ ਡੂੰਘੇ ਪਾਣੀਆਂ ਵਿੱਚ ਆਇਆ ਹਾਂ;ਹੜ੍ਹਾਂ ਨੇ ਮੈਨੂੰ ਘੇਰ ਲਿਆ ਹੈ।3ਮੈਂ ਮਦਦ ਲਈ ਪੁਕਾਰਦਾ ਹੋਇਆ ਥੱਕ ਗਿਆ ਹਾਂ;ਮੇਰਾ ਗਲਾ ਸੁੱਕ ਗਿਆ ਹੈ।ਪਰਮੇਸ਼ਵਰ ਨੂੰ ਉਡੀਕਦਿਆ-ਉਡੀਕਦਿਆਮੇਰੀਆਂ ਅੱਖਾਂ ਥੱਕ ਗਈਆ ਹਨ।4ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ;ਮੇਰੇ ਬਥੇਰੇ ਵੈਰੀ ਬਿਨਾਂ ਕਾਰਨ ਹਨ,ਉਹ ਜਿਹੜੇ ਮੈਨੂੰ ਤਬਾਹ ਕਰਨਾ ਚਾਹੁੰਦੇ ਹਨ।ਜੋ ਮੈਂ ਚੋਰੀ ਨਹੀਂ ਕੀਤਾ,ਉਹ ਵੀ ਮੈਨੂੰ ਵਾਪਸ ਕਰਨਾ ਪਿਆ।
5ਹੇ ਪਰਮੇਸ਼ਵਰ, ਤੂੰ ਮੇਰੀ ਮੂਰਖਤਾ ਨੂੰ ਜਾਣਦਾ ਹੈ;ਮੇਰਾ ਦੋਸ਼ ਤੇਰੇ ਤੋਂ ਲੁਕਿਆ ਨਹੀਂ ਹੈ।
6ਹੇ ਯਾਹਵੇਹ ਸਰਬਸ਼ਕਤੀਮਾਨ,ਜਿਹੜੇ ਤੇਰੇ ਵਿੱਚ ਆਸ ਰੱਖਦੇ ਹਨਮੇਰੇ ਕਾਰਨ ਬਦਨਾਮ ਨਾ ਹੋਣ;ਹੇ ਇਸਰਾਏਲ ਦੇ ਪਰਮੇਸ਼ਵਰ,ਜਿਹੜੇ ਤੈਨੂੰ ਭਾਲਦੇ ਹਨ,ਮੇਰੇ ਕਾਰਨ ਸ਼ਰਮਿੰਦਾ ਨਾ ਹੋਣ।7ਕਿਉਂ ਜੋ ਮੈਂ ਤੇਰੇ ਕਾਰਨ ਨਿੰਦਾ ਝੱਲਦਾ ਹਾਂ,ਅਤੇ ਸ਼ਰਮ ਮੇਰੇ ਮੂੰਹ ਨੂੰ ਢੱਕਦੀ ਹੈ।8ਮੈਂ ਆਪਣੇ ਹੀ ਪਰਿਵਾਰ ਲਈ ਇੱਕ ਪਰਦੇਸੀ ਹਾਂ,ਆਪਣੀ ਮਾਂ ਦੇ ਬੱਚਿਆਂ ਲਈ ਇੱਕ ਅਜਨਬੀ ਹਾਂ;9ਤੇਰੇ ਘਰ ਦੀ ਲਗਨ ਮੈਨੂੰ ਖਾ ਗਈ,ਅਤੇ ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ, ਉਹਨਾਂ ਦੀ ਨਿੰਦਿਆ ਮੇਰੇ ਉੱਤੇ ਪੈਂਦੀ ਹੈ।10ਜਦੋਂ ਮੈਂ ਰੋਂਦਾ ਹਾਂ ਅਤੇ ਵਰਤ ਰੱਖਦਾ ਹਾਂ,ਮੈਨੂੰ ਅਪਮਾਨ ਸਹਿਣਾ ਪੈਂਦਾ ਹੈ;11ਜਦੋਂ ਮੈਂ ਤੱਪੜ ਨੂੰ ਆਪਣਾ ਬਿਸਤਰਾ ਬਣਾਇਆ,ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।12ਫਾਟਕ ਉੱਤੇ ਬੈਠੇ ਮੇਰਾ ਮਜ਼ਾਕ ਉਡਾਉਂਦੇ ਹਨ,ਅਤੇ ਮੈਂ ਸ਼ਰਾਬੀਆਂ ਦਾ ਗੀਤ ਹਾਂ।
13ਪਰ ਯਾਹਵੇਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ,ਤੇਰੀ ਕਿਰਪਾ ਦੇ ਸਮੇਂ ਵਿੱਚ;ਹੇ ਪਰਮੇਸ਼ਵਰ, ਆਪਣੇ ਮਹਾਨ ਪਿਆਰ ਵਿੱਚਆਪਣੀ ਨਿਸ਼ਚਿਤ ਮੁਕਤੀ ਦੁਆਰਾ ਮੈਨੂੰ ਉੱਤਰ ਦੇ।14ਮੈਨੂੰ ਦਲਦਲ ਤੋਂ ਬਚਾ,ਮੈਨੂੰ ਡੁੱਬਣ ਨਾ ਦੇਹ;ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋ ਮੈਨੂੰ ਨਫ਼ਰਤ ਕਰਦੇ ਹਨ,ਡੂੰਘੇ ਪਾਣੀਆਂ ਤੋਂ।15ਹੜ੍ਹ ਦੇ ਪਾਣੀ ਮੈਨੂੰ ਡੋਬ ਨਾ ਲੈਣ,ਨਾ ਡੂੰਘਾਈ ਮੈਨੂੰ ਨਿਗਲੇ ਲੈਣ,ਟੋਏ ਆਪਣਾ ਮੂੰਹ ਮੇਰੇ ਉੱਤੇ ਬੰਦ ਕਰ ਲੈਣ।
16ਯਾਹਵੇਹ, ਤੇਰੇ ਪਿਆਰ ਦੀ ਭਲਿਆਈ ਦੇ ਕਾਰਨ ਮੈਨੂੰ ਜਵਾਬ ਦੇ;ਆਪਣੀ ਮਹਾਨ ਦਯਾ ਨਾਲ ਮੇਰੇ ਵੱਲ ਮੁੜ।17ਆਪਣੇ ਸੇਵਕ ਤੋਂ ਆਪਣਾ ਮੂੰਹ ਨਾ ਲੁਕਾ;ਮੈਨੂੰ ਜਲਦੀ ਉੱਤਰ ਦੇ, ਕਿਉਂ ਜੋ ਮੈਂ ਮੁਸੀਬਤ ਵਿੱਚ ਹਾਂ।18ਮੇਰੇ ਨੇੜੇ ਆ ਅਤੇ ਮੈਨੂੰ ਬਚਾ।ਮੇਰੇ ਦੁਸ਼ਮਣਾਂ ਤੋਂ ਮੈਨੂੰ ਛੁਡਾ।
19ਤੂੰ ਜਾਣਦਾ ਹੈ ਕਿ ਮੈਂ ਕਿਵੇਂ ਬਦਨਾਮ, ਬੇਇੱਜ਼ਤ ਅਤੇ ਸ਼ਰਮਿੰਦਾ ਹਾਂ;ਮੇਰੇ ਸਾਰੇ ਦੁਸ਼ਮਣ ਤੇਰੇ ਅੱਗੇ ਹਨ।20ਬਦਨਾਮੀ ਨੇ ਮੇਰਾ ਦਿਲ ਤੋੜ ਦਿੱਤਾ ਹੈਅਤੇ ਮੈਨੂੰ ਬੇਸਹਾਰਾ ਛੱਡ ਦਿੱਤਾ ਹੈ;ਮੈਂ ਹਮਦਰਦੀ ਦੀ ਭਾਲ ਕੀਤੀ, ਪਰ ਕੋਈ ਹੈ ਹੀ ਨਹੀਂ ਸੀ,ਦਿਲਾਸਾ ਦੇਣ ਵਾਲਿਆਂ ਨੂੰ ਭਾਲਿਆ, ਪਰ ਮੈਨੂੰ ਕੋਈ ਨਹੀਂ ਮਿਲਿਆ।21ਉਹਨਾਂ ਨੇ ਮੇਰੇ ਭੋਜਨ ਵਿੱਚ ਪਿੱਤ ਪਾ ਦਿੱਤਾਅਤੇ ਮੇਰੀ ਪਿਆਸ ਲਈ ਸਿਰਕਾ ਦਿੱਤਾ।
22ਉਹਨਾਂ ਦੇ ਅੱਗੇ ਰੱਖੀ ਹੋਈ ਮੇਜ਼ ਇੱਕ ਫੰਦਾ ਬਣ ਜਾਵੇ;ਅਤੇ ਉਨ੍ਹਾਂ ਦੀ ਖੁਸ਼ਹਾਲੀ ਉਹਨਾਂ ਲਈ ਇੱਕ ਜਾਲ ਬਣ ਜਾਵੇ।23ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ,ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।24ਉਹਨਾਂ ਉੱਤੇ ਆਪਣਾ ਕ੍ਰੋਧ ਡੋਲ੍ਹ ਦੇ;ਤੇਰਾ ਕਹਿਰ ਉਹਨਾਂ ਨੂੰ ਘੇਰ ਲਵੇ,25ਉਹਨਾਂ ਦਾ ਘਰ ਉੱਜੜ ਜਾਵੇ;ਉਹਨਾਂ ਤੰਬੂਆਂ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।26ਕਿਉਂਕਿ ਉਹ ਉਹਨਾਂ ਨੂੰ ਸਤਾਉਂਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕਰਦਾ ਹੈਅਤੇ ਉਹਨਾਂ ਦੇ ਦੁੱਖ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਤੂੰ ਦੁੱਖੀ ਕਰਦਾ ਹੈ।27ਉਹਨਾਂ ਉੱਤੇ ਜੁਰਮ ਅਤੇ ਅਪਰਾਧ ਦਾ ਦੋਸ਼ ਲਗਾ;ਉਹਨਾਂ ਨੂੰ ਤੇਰੀ ਮੁਕਤੀ ਵਿੱਚ ਹਿੱਸਾ ਨਾ ਲੈਣ ਦੇ।28ਉਹ ਜੀਵਨ ਦੀ ਪੋਥੀ ਵਿੱਚੋਂ ਮਿਟਾ ਦਿੱਤੇ ਜਾਣਅਤੇ ਧਰਮੀਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨਾ ਗਿਣੇ ਜਾਣ।
29ਪਰ ਮੈਨੂੰ, ਦੁੱਖ ਅਤੇ ਦਰਦ ਵਿੱਚ,ਹੇ ਪਰਮੇਸ਼ਵਰ, ਤੇਰੀ ਮੁਕਤੀ ਹੀ ਮੇਰੀ ਰੱਖਿਆ ਕਰੇ।
30ਮੈਂ ਗੀਤ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਾਂਗਾਅਤੇ ਧੰਨਵਾਦ ਨਾਲ ਉਸ ਦੀ ਮਹਿਮਾ ਕਰਾਂਗਾ।31ਇਹ ਯਾਹਵੇਹ ਨੂੰ ਬਲਦ ਨਾਲੋਂ,ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ।32ਗਰੀਬ ਵੇਖਣਗੇ ਅਤੇ ਖੁਸ਼ ਹੋਣਗੇ,ਪਰਮੇਸ਼ਵਰ ਨੂੰ ਭਾਲਣ ਵਾਲਿਓ, ਤੁਹਾਡੇ ਦਿਲ ਜਿਉਂਦੇ ਰਹਿਣ!33ਯਾਹਵੇਹ ਲੋੜਵੰਦਾਂ ਦੀ ਸੁਣਦਾ ਹੈਅਤੇ ਆਪਣੇ ਗ਼ੁਲਾਮ ਲੋਕਾਂ ਨੂੰ ਤੁੱਛ ਨਹੀਂ ਸਮਝਦਾ।
34ਅਕਾਸ਼ ਅਤੇ ਧਰਤੀ ਉਹ ਦੀ ਵਡਿਆਈ ਕਰਨ,ਸਮੁੰਦਰ ਅਤੇ ਉਹਨਾਂ ਵਿੱਚ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ,35ਕਿਉਂਕਿ ਪਰਮੇਸ਼ਵਰ ਸੀਯੋਨ ਨੂੰ ਬਚਾਵੇਗਾਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਵਸਾਵੇਗਾ।ਤਦ ਲੋਕ ਉੱਥੇ ਵੱਸਣਗੇ ਅਤੇ ਇਸ ਉੱਤੇ ਕਬਜ਼ਾ ਕਰ ਲੈਣਗੇ;36ਉਸ ਦੇ ਸੇਵਕਾਂ ਦੇ ਬੱਚੇ ਇਸ ਦੇ ਵਾਰਸ ਹੋਣਗੇ,ਅਤੇ ਉਹ ਦੇ ਨਾਮ ਨੂੰ ਪਿਆਰ ਕਰਨ ਵਾਲੇ ਉੱਥੇ ਵੱਸਣਗੇ।

Biblica, Inc.

https://app.library.bible/content/38de522697cd8943