ਜ਼ਬੂਰਾਂ6

ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਸ਼ਮੀਨਿਥ ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ।2ਹੇ ਯਾਹਵੇਹ, ਮੇਰੇ ਉੱਤੇ ਦਯਾ ਕਰ, ਮੈਂ ਬੇਹੋਸ਼ ਹੋ ਰਿਹਾ ਹਾਂ;ਹੇ ਯਾਹਵੇਹ, ਮੈਨੂੰ ਚੰਗਾ ਕਰ, ਕਿਉਂਕਿ ਮੇਰੀਆਂ ਹੱਡੀਆਂ ਨੂੰ ਪੀੜਾ ਲੱਗੀਆਂ ਹੋਈਆ ਹਨ।3ਮੇਰੀ ਆਤਮਾ ਡੂੰਘੇ ਦੁੱਖ ਵਿੱਚ ਹੈ।ਕਿੰਨਾ ਚਿਰ, ਯਾਹਵੇਹ, ਕਿੰਨਾ ਚਿਰ, ਮੈਂ ਮਦਦ ਲਈ ਇੰਤਜਾਰ ਕਰਾ? 
4ਹੇ ਯਾਹਵੇਹ, ਮੁੜ ਆ, ਅਤੇ ਮੈਨੂੰ ਛੁਡਾ;ਆਪਣੇ ਅਟੁੱਟ ਪਿਆਰ ਦੇ ਕਾਰਨ ਮੈਨੂੰ ਬਚਾ ਲੈ।5ਮੁਰਦਿਆਂ ਵਿੱਚੋਂ ਕੋਈ ਵੀ ਤੇਰੇ ਨਾਮ ਦਾ ਪ੍ਰਚਾਰ ਨਹੀਂ ਕਰਦਾ।ਕਬਰ ਵਿੱਚੋਂ ਕੌਣ ਤੇਰੀ ਉਸਤਤ ਕਰਦਾ ਹੈ?6ਮੈਂ ਆਪਣੇ ਹਾਉਂਕੇ ਤੋਂ ਥੱਕ ਗਿਆ ਹਾਂ।ਸਾਰੀ ਰਾਤ ਮੈਂ ਆਪਣੇ ਬਿਸਤਰੇ ਉੱਤੇ ਰੋ-ਰੋ ਕੇ ਹੜ੍ਹ ਵਗਾ ਲੈਂਦਾ ਹਾਂ,ਅਤੇ ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।7ਮੇਰੀਆਂ ਅੱਖਾਂ ਗਮ ਦੇ ਕਾਰਨ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ;ਉਹ ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ ਅਸਫ਼ਲ ਹੋ ਜਾਂਦੇ ਹਨ।
8ਮੇਰੇ ਤੋਂ ਦੂਰ ਹੋ ਜਾਓ, ਹੇ ਸਾਰੇ ਜਿਹੜੇ ਬੁਰੇ ਕੰਮ ਕਰਦੇ ਹੋ,ਕਿਉਂਕਿ ਯਾਹਵੇਹ ਨੇ ਮੇਰਾ ਰੋਣਾ ਸੁਣਿਆ ਹੈ। 9ਯਾਹਵੇਹ ਨੇ ਆਪਣੀ ਦਯਾ ਦੇ ਕਾਰਨ ਮੇਰੀ ਪੁਕਾਰ ਸੁਣੀ ਹੈ;ਯਾਹਵੇਹ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰਦਾ ਹੈ।10ਮੇਰੇ ਸਾਰੇ ਦੁਸ਼ਮਣ ਸ਼ਰਮ ਅਤੇ ਕਸ਼ਟ ਨਾਲ ਡੁੱਬ ਜਾਣਗੇ;ਉਹ ਅਚਾਨਕ ਸ਼ਰਮਿੰਦਗੀ ਵਿੱਚ ਮੁੜ ਜਾਣਗੇ।

Biblica, Inc.

https://app.library.bible/content/38de522697cd8943