ਜ਼ਬੂਰਾਂ68

ਦਾਵੀਦ ਦਾ ਜ਼ਬੂਰ।

1ਪਰਮੇਸ਼ਵਰ ਉੱਠੇ, ਉਸਦੇ ਦੁਸ਼ਮਣ ਖਿੱਲਰ ਜਾਣ;ਉਸ ਦੇ ਦੁਸ਼ਮਣ ਉਸ ਦੇ ਅੱਗੋਂ ਭੱਜ ਜਾਣ।2ਤੂੰ ਉਹਨਾਂ ਨੂੰ ਧੂੰਏਂ ਵਾਂਗੂੰ ਉੱਡਾ ਦੇਵੇ,ਜਿਵੇਂ ਅੱਗ ਦੇ ਅੱਗੇ ਮੋਮ ਪਿਘਲ ਜਾਂਦੀ ਹੈ,ਤਿਵੇਂ ਹੀ ਦੁਸ਼ਟ ਪਰਮੇਸ਼ਵਰ ਦੇ ਅੱਗੇ ਨਾਸ ਹੋ ਜਾਣ।3ਪਰ ਧਰਮੀ ਖੁਸ਼ ਹੋਣਅਤੇ ਪਰਮੇਸ਼ਵਰ ਦੇ ਅੱਗੇ ਅਨੰਦ ਮਨਾਉਣ;ਉਹ ਖੁਸ਼ ਅਤੇ ਅਨੰਦਿਤ ਰਹਿਣ।
4ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।5ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ,ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।6ਪਰਮੇਸ਼ਵਰ ਇਕੱਲਿਆਂ ਨੂੰ ਪਰਿਵਾਰਾਂ ਵਿੱਚ ਰੱਖਦਾ ਹੈ,ਉਹ ਕੈਦੀਆਂ ਨੂੰ ਗਾਉਂਦੇ ਹੋਏ ਬਾਹਰ ਕੱਢਦਾ ਹੈ;ਪਰ ਬਾਗ਼ੀ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਰਹਿੰਦੇ ਹਨ।
7ਹੇ ਪਰਮੇਸ਼ਵਰ, ਜਦੋਂ ਤੂੰ ਆਪਣੇ ਲੋਕਾਂ ਦੇ ਅੱਗੇ ਨਿੱਕਲਿਆ,ਜਦੋਂ ਤੂੰ ਉਜਾੜ ਵਿੱਚੋਂ ਲੰਘਿਆ,8ਧਰਤੀ ਕੰਬ ਉੱਠੀ, ਅਕਾਸ਼ ਤੋਂ ਮੀਂਹ ਪਿਆ,ਪਰਮੇਸ਼ਵਰ ਦੇ ਸਾਹਮਣੇ, ਉਹ ਜੋ ਸੀਨਾਈ ਦਾ ਪਰਮੇਸ਼ਵਰ ਹੈ,ਪਰਮੇਸ਼ਵਰ ਦੇ ਸਾਹਮਣੇ, ਜੋ ਇਸਰਾਏਲ ਦਾ ਪਰਮੇਸ਼ਵਰ ਹੈ।9ਹੇ ਪਰਮੇਸ਼ਵਰ, ਤੂੰ ਭਰਪੂਰ ਮੀਂਹ ਬਰਸਾਇਆ;ਤੂੰ ਆਪਣੇ ਥੱਕੇ ਹੋਏ ਵਿਰਸੇ ਨੂੰ ਤਾਜ਼ਾ ਕੀਤਾ ਹੈ।10ਤੇਰੇ ਲੋਕ ਉਸ ਵਿੱਚ ਵੱਸ ਗਏ,ਅਤੇ ਹੇ ਪਰਮੇਸ਼ਵਰ, ਤੂੰ ਆਪਣੀ ਕਿਰਪਾ ਨਾਲ ਗਰੀਬਾਂ ਨੂੰ ਬਹੁਤ ਦਿੱਤਾ।
11ਯਾਹਵੇਹ ਬਚਨ ਦੀ ਘੋਸ਼ਣਾ ਕਰਦਾ ਹੈ,ਅਤੇ ਔਰਤਾਂ ਜੋ ਇਸ ਦਾ ਐਲਾਨ ਕਰਦੀਆਂ ਹਨ ਇੱਕ ਸ਼ਕਤੀਸ਼ਾਲੀ ਦਲ ਹਨ:12“ਰਾਜੇ ਅਤੇ ਫ਼ੌਜਾਂ ਛੇਤੀ ਨਾਲ ਭੱਜ ਜਾਂਦੇ ਹਨ;ਘਰ ਦੀਆਂ ਔਰਤਾਂ ਲੁੱਟ ਦੇ ਮਾਲ ਨੂੰ ਵੰਡਦੀਆਂ ਹਨ।13ਭਾਵੇਂ ਤੁਸੀਂ ਭੇਡਾਂ ਦੇ ਵਾੜਿਆ ਵਿੱਚ ਸੌਂਦੇ ਹੋ,ਤਾਂ ਵੀ ਤੁਸੀਂ ਇਸ ਤਰ੍ਹਾਂ ਲੱਗਦੇ ਹੋ ਜਿਵੇਂ ਮੇਰੀ ਘੁੱਗੀ ਦੇ ਖੰਭਾਂ ਤੇ ਚਾਂਦੀ ਹੋਵੇ,ਅਤੇ ਉਸਦੇ ਖੰਭ ਚਮਕਦੇ ਸੋਨੇ ਨਾਲ ਮੜ੍ਹੇ ਜਾਂਦੇ ਹਨ।”14ਜਦੋਂ ਸਰਵਸ਼ਕਤੀਮਾਨ ਨੇ ਰਾਜਿਆਂ ਨੂੰ ਧਰਤੀ ਵਿੱਚ ਖਿੰਡਾ ਦਿੱਤਾ,ਇਹ ਜ਼ਾਲਮੋਨ ਪਰਬਤ ਉੱਤੇ ਬਰਫ਼ ਵਰਗਾ ਸੀ।
15ਬਾਸ਼ਾਨ ਪਰਬਤ, ਸ਼ਾਨਦਾਰ ਪਹਾੜ,ਬਾਸ਼ਾਨ ਪਰਬਤ, ਉੱਚਿਆਈਆ ਦਾ ਪਰਬਤ ਹੈ,16ਹੇ ਉੱਚੇ ਪਹਾੜ, ਤੁਸੀਂ ਈਰਖਾ ਨਾਲ ਉਸ ਪਹਾੜ ਵੱਲ ਕਿਉਂ ਦੇਖਦੇ ਹੋ,ਜਿਸ ਨੂੰ ਪਰਮੇਸ਼ਵਰ ਨੇ ਰਾਜ ਕਰਨ ਲਈ ਚੁਣਿਆ ਹੈ,ਜਿੱਥੇ ਯਾਹਵੇਹ ਆਪ ਸਦਾ ਲਈ ਵੱਸੇਗਾ?17ਪਰਮੇਸ਼ਵਰ ਦੇ ਰਥ ਦਸ ਹਜ਼ਾਰਅਤੇ ਹਜ਼ਾਰੋਂ ਹਜ਼ਾਰ ਹਨ;ਯਾਹਵੇਹ ਸੀਨਾਈ ਪਹਾੜ ਤੋਂ ਆਪਣੇ ਪਵਿੱਤਰ ਅਸਥਾਨ ਵਿੱਚ ਆਇਆ ਹੈ।18ਜਦੋਂ ਤੂੰ ਉਤਾਹ ਉਠਾਇਆ ਗਿਆ,ਤੂੰ ਬਹੁਤ ਸਾਰੇ ਬੰਦੀਆਂ ਨੂੰ ਲਿਆ;ਤੈਨੂੰ ਲੋਕਾਂ ਤੋਂ ਤੋਹਫ਼ੇ ਮਿਲੇ ਹਨ,ਇੱਥੋਂ ਤੱਕ ਕਿ ਬਾਗ਼ੀਆਂ ਤੋਂ ਵੀ,ਤਾਂ ਜੋ ਤੂੰ, ਹੇ ਯਾਹਵੇਹ ਪਰਮੇਸ਼ਵਰ, ਉੱਥੇ ਵੱਸੇ।
19ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ,ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।20ਸਾਡਾ ਪਰਮੇਸ਼ਵਰ ਬਚਾਉਣ ਵਾਲਾ ਪਰਮੇਸ਼ਵਰ ਹੈ।ਸਰਬਸ਼ਕਤੀਮਾਨ ਯਾਹਵੇਹ ਮੌਤ ਤੋਂ ਬਚਾਉਂਦਾ ਹੈ।21ਯਕੀਨਨ ਹੀ ਪਰਮੇਸ਼ਵਰ ਆਪਣੇ ਦੁਸ਼ਮਣਾਂ ਦੇ ਸਿਰਾਂ ਨੂੰ ਕੁਚਲ ਦੇਵੇਗਾ,ਉਹਨਾਂ ਦੇ ਵਾਲਾਂ ਵਾਲੇ ਤਾਜ ਜੋ ਆਪਣੇ ਪਾਪਾਂ ਵਿੱਚ ਚੱਲਦੇ ਹਨ।22ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ।ਮੈਂ ਉਹਨਾਂ ਨੂੰ ਸਮੁੰਦਰ ਦੀਆਂ ਡੁੰਘਿਆਈਆਂ ਵਿੱਚੋਂ ਮੋੜ ਲਿਆਵਾਂਗਾ,23ਤਾਂ ਜੋ ਤੁਹਾਡੇ ਪੈਰ ਤੁਹਾਡੇ ਦੁਸ਼ਮਣਾਂ ਦੇ ਲਹੂ ਵਿੱਚ ਡੋਬੇ,ਅਤੇ ਤੁਹਾਡੇ ਕੁੱਤਿਆਂ ਦੀਆਂ ਜੀਭਾਂ ਵੀ ਰੱਜ ਜਾਣ।”
24ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ,ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।25ਗਾਇਕ ਸਭ ਤੋਂ ਅੱਗੇ ਹਨ, ਉਹਨਾਂ ਤੋਂ ਬਾਅਦ ਸੰਗੀਤਕਾਰ;ਉਹਨਾਂ ਦੇ ਨਾਲ ਮੁਟਿਆਰਾਂ ਹਨ ਜੋ ਡਫਲੀ ਵਜਾਉਂਦੀਆਂ ਹਨ।26ਮਹਾਨ ਮੰਡਲੀ ਵਿੱਚ ਪਰਮੇਸ਼ਵਰ ਦੀ ਵਡਿਆਈ;ਇਸਰਾਏਲ ਦੀ ਸਭਾ ਵਿੱਚ ਯਾਹਵੇਹ ਦੀ ਵਡਿਆਈ ਕਰੋ।27ਉੱਥੇ ਬਿਨਯਾਮੀਨ ਦਾ ਛੋਟਾ ਗੋਤ ਹੈ, ਜੋ ਉਹਨਾਂ ਦੀ ਅਗਵਾਈ ਕਰ ਰਿਹਾ ਹੈ,ਉੱਥੇ ਯਹੂਦਾਹ ਦੇ ਸਰਦਾਰਾਂ ਦੀ ਵੱਡੀ ਭੀੜ,ਉੱਥੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਸਰਦਾਰ ਹਨ।
28ਹੇ ਪਰਮੇਸ਼ਵਰ, ਆਪਣੀ ਸ਼ਕਤੀ ਨੂੰ ਬੁਲਾ;ਹੇ ਸਾਡੇ ਪਰਮੇਸ਼ਵਰ, ਸਾਨੂੰ ਆਪਣੀ ਤਾਕਤ ਦਿਖਾ, ਜਿਵੇਂ ਤੂੰ ਪਹਿਲਾਂ ਕੀਤਾ ਹੈ।29ਯੇਰੂਸ਼ਲੇਮ ਵਿੱਚ ਤੇਰੇ ਮੰਦਰ ਦੇ ਕਾਰਨ, ਰਾਜੇ ਤੇਰੇ ਲਈ ਭੇਟ ਲੈ ਕੇ ਆਉਣਗੇ।30ਕਾਨਿਆਂ ਦੇ ਵਿਚਕਾਰ ਜਾਨਵਰ ਨੂੰ ਝਿੜਕ,ਨਾਲੇ ਕੌਮਾਂ ਦੇ ਵੱਛਿਆਂ ਵਿੱਚ ਬਲਦਾਂ ਦੇ ਝੁੰਡ ਨੂੰ।ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਵਿੱਚ ਚਾਂਦੀ ਦੀਆਂ ਪੱਟੀਆਂ ਲਿਆਉਣ ਦਿਓ।ਉਹਨਾਂ ਕੌਮਾਂ ਨੂੰ ਖਿੰਡਾ ਦਿਓ ਜਿਹੜੀਆਂ ਯੁੱਧ ਵਿੱਚ ਖੁਸ਼ ਹੁੰਦੀਆਂ ਹਨ।31ਮਿਸਰ ਤੋਂ ਰਾਜਦੂਤ ਆਉਣਗੇ;ਕੂਸ਼  ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦੇਵੇਗਾ।
32ਹੇ ਧਰਤੀ ਦੀਓ ਰਾਜਧਾਨੀਓ, ਪਰਮੇਸ਼ਵਰ ਲਈ ਗਾਓ,ਯਾਹਵੇਹ ਦੀ ਵਡਿਆਈ ਕਰੋ,33ਉਸ ਲਈ ਜਿਹੜਾ ਸ਼ੁਰੂ ਤੋਂ ਹੀ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ,ਜੋ ਉੱਚੀ ਆਵਾਜ਼ ਨਾਲ ਗਰਜਦਾ ਹੈ।34ਪਰਮੇਸ਼ਵਰ ਦੀ ਸ਼ਕਤੀ ਦਾ ਪਰਚਾਰ ਕਰੋ,ਜਿਸ ਦੀ ਮਹਿਮਾ ਇਸਰਾਏਲ ਉੱਤੇ ਹੈ,ਜਿਸ ਦੀ ਸ਼ਕਤੀ ਅਕਾਸ਼ ਵਿੱਚ ਹੈ।35ਹੇ ਪਰਮੇਸ਼ਵਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਅਚਰਜ਼ ਹੈ;ਇਸਰਾਏਲ ਦਾ ਪਰਮੇਸ਼ਵਰ ਆਪਣੇ ਲੋਕਾਂ ਨੂੰ ਸ਼ਕਤੀ ਅਤੇ ਬਲ ਦਿੰਦਾ ਹੈ।ਪਰਮੇਸ਼ਵਰ ਦੀ ਵਡਿਆਈ ਹੋਵੇ!

Biblica, Inc.

https://app.library.bible/content/38de522697cd8943