ਜ਼ਬੂਰਾਂ67

ਇੱਕ ਜ਼ਬੂਰ।

1ਪਰਮੇਸ਼ਵਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਅਸੀਸ ਦੇਵੇਅਤੇ ਆਪਣਾ ਚਿਹਰਾ ਸਾਡੇ ਉੱਤੇ ਚਮਕਾਵੇ,2ਤਾਂ ਜੋ ਤੇਰੇ ਰਸਤੇ ਧਰਤੀ ਉੱਤੇ,ਅਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ।
3ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ;ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।4ਕੌਮਾਂ ਖੁਸ਼ ਹੋਣ ਅਤੇ ਖੁਸ਼ੀ ਦੇ ਗੀਤ ਗਾਉਣ,ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ,ਅਤੇ ਧਰਤੀ ਦੀਆਂ ਕੌਮਾਂ ਦੀ ਅਗਵਾਈ ਕਰੇਗਾ।5ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ।ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।
6ਜ਼ਮੀਨ ਆਪਣੀ ਫ਼ਸਲ ਦਿੰਦੀ ਹੈ;ਪਰਮੇਸ਼ਵਰ, ਸਾਡਾ ਪਰਮੇਸ਼ਵਰ, ਸਾਨੂੰ ਅਸੀਸ ਦਿੰਦਾ ਹੈ।7ਪਰਮੇਸ਼ਵਰ ਸਾਨੂੰ ਅਸੀਸ ਦਿੰਦਾ ਰਹੇਗਾ,ਤਾਂ ਜੋ ਧਰਤੀ ਦੀਆਂ ਚਾਰੇ ਕੂੰਟਾਂ ਉਸ ਤੋਂ ਡਰਨ।

Biblica, Inc.

https://app.library.bible/content/38de522697cd8943