ਜ਼ਬੂਰਾਂ66

ਸੰਗੀਤ ਦੇ ਨਿਰਦੇਸ਼ਕ ਲਈ। ਇੱਕ ਗੀਤ। ਇੱਕ ਜ਼ਬੂਰ।

1ਸਾਰੀ ਧਰਤੀ, ਪਰਮੇਸ਼ਵਰ ਲਈ ਜੈਕਾਰਾ ਗਜਾਓ!2ਉਸ ਦੇ ਨਾਮ ਦੀ ਮਹਿਮਾ ਗਾਓ;ਉਸਦੀ ਮਹਿਮਾ ਦੀ ਉਸਤਤ ਕਰੋ।3ਪਰਮੇਸ਼ਵਰ ਨੂੰ ਆਖੋ, “ਤੇਰੇ ਕੰਮ ਕਿੰਨੇ ਸ਼ਾਨਦਾਰ ਹਨ!ਤੇਰੀ ਸ਼ਕਤੀ ਇੰਨੀ ਮਹਾਨ ਹੈਕਿ ਤੇਰੇ ਦੁਸ਼ਮਣ ਤੇਰੇ ਅੱਗੇ ਹਿਚਕ ਕੇ ਆਉਂਦੇ ਹਨ।4ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ;ਉਹ ਤੇਰੀ ਮਹਿਮਾ ਗਾਉਂਦੇ ਹਨ,ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।”
5ਆਓ ਅਤੇ ਵੇਖੋ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ,ਮਨੁੱਖਜਾਤੀ ਲਈ ਉਸਦੇ ਸ਼ਾਨਦਾਰ ਕੰਮ!6ਉਸ ਨੇ ਸਮੁੰਦਰ ਨੂੰ ਸੁੱਕੀ ਧਰਤੀ ਵਿੱਚ ਬਦਲ ਦਿੱਤਾ,ਉਹ ਪੈਦਲ ਪਾਣੀਆਂ ਵਿੱਚੋਂ ਦੀ ਲੰਘੇ,ਆਓ, ਅਸੀਂ ਉਸ ਵਿੱਚ ਅਨੰਦ ਕਰੀਏ।7ਉਹ ਆਪਣੀ ਸ਼ਕਤੀ ਨਾਲ ਸਦਾ ਲਈ ਰਾਜ ਕਰਦਾ ਹੈ,ਉਸ ਦੀਆਂ ਅੱਖਾਂ ਕੌਮਾਂ ਨੂੰ ਵੇਖਦੀਆਂ ਹਨ,ਬਗਾਵਤ ਕਰਨ ਵਾਲੇ ਉਸਦੇ ਵਿਰੁੱਧ ਸਿਰ ਨਾ ਚੁੱਕਣਗੇ।
8ਹੇ ਸਾਰੇ ਲੋਕੋ, ਸਾਡੇ ਪਰਮੇਸ਼ਵਰ ਦੀ ਵਡਿਆਈ ਕਰੋ,ਉਸਦੀ ਉਸਤਤ ਦੀ ਆਵਾਜ਼ ਸੁਣਾਈ ਦੇਵੇ;9ਉਸ ਨੇ ਸਾਡੀਆਂ ਜਾਨਾਂ ਦੀ ਰੱਖਿਆ ਕੀਤੀ ਹੈਅਤੇ ਸਾਡੇ ਪੈਰ ਤਿਲਕਣ ਤੋਂ ਬਚਾਏ ਹਨ।10ਹੇ ਪਰਮੇਸ਼ਵਰ, ਤੂੰ ਸਾਨੂੰ ਪਰਖਿਆ;ਤੁਸੀਂ ਸਾਨੂੰ ਚਾਂਦੀ ਵਾਂਗ ਸ਼ੁੱਧ ਕੀਤਾ ਹੈ।11ਤੁਸੀਂ ਸਾਨੂੰ ਕੈਦ ਵਿੱਚ ਲਿਆਇਆਅਤੇ ਸਾਡੀ ਪਿੱਠ ਉੱਤੇ ਬੋਝ ਪਾ ਦਿੱਤਾ।12ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਤੇ ਚੜ੍ਹਾ ਦਿੱਤਾ;ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ,ਪਰ ਤੂੰ ਸਾਨੂੰ ਬਹੁਤਾਤ ਦੇ ਸਥਾਨ ਵਿੱਚ ਲੈ ਆਇਆ।
13ਮੈਂ ਹੋਮ ਦੀਆਂ ਭੇਟਾਂ ਲੈ ਕੇ ਤੇਰੀ ਹੈਕਲ ਵਿੱਚ ਆਵਾਂਗਾਅਤੇ ਤੇਰੇ ਅੱਗੇ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ,14ਮੇਰੇ ਬੁੱਲ੍ਹਾਂ ਨੇ ਸੁੱਖਣਾ ਸੁੱਖੀ ਅਤੇ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂਮੇਰਾ ਮੂੰਹ ਬੋਲਿਆ।15ਮੈਂ ਤੁਹਾਡੇ ਲਈ ਮੋਟੇ ਜਾਨਵਰਅਤੇ ਭੇਡੂਆਂ ਦੀ ਭੇਟ ਚੜ੍ਹਾਵਾਂਗਾ;ਮੈਂ ਬਲਦ ਅਤੇ ਬੱਕਰੀਆਂ ਚੜ੍ਹਾਵਾਂਗਾ।
16ਆਓ ਅਤੇ ਸੁਣੋ, ਤੁਸੀਂ ਸਾਰੇ ਜਿਹੜੇ ਪਰਮੇਸ਼ਵਰ ਤੋਂ ਡਰਦੇ ਹੋ;ਮੈਂ ਤੁਹਾਨੂੰ ਦੱਸਾਂ ਕਿ ਉਸਨੇ ਮੇਰੇ ਲਈ ਕੀ ਕੀਤਾ ਹੈ।17ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ;ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।18ਜੇ ਮੈਂ ਆਪਣੇ ਦਿਲ ਵਿੱਚ ਪਾਪ ਰੱਖਦਾ,ਤਾਂ ਯਾਹਵੇਹ ਨੇ ਮੇਰੀ ਸੁਣੀ ਨਾ ਹੁੰਦੀ;19ਪਰ ਪਰਮੇਸ਼ਵਰ ਨੇ ਜ਼ਰੂਰ ਸੁਣਿਆ ਹੈਅਤੇ ਮੇਰੀ ਪ੍ਰਾਰਥਨਾ ਸੁਣੀ ਹੈ।20ਪਰਮੇਸ਼ਵਰ ਦੀ ਵਡਿਆਈ ਹੋਵੇ,ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!

Biblica, Inc.

https://app.library.bible/content/38de522697cd8943