ਜ਼ਬੂਰਾਂ63
ਦਾਵੀਦ ਦਾ ਇੱਕ ਜ਼ਬੂਰ। ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
1ਹੇ ਪਰਮੇਸ਼ਵਰ, ਤੂੰ ਮੇਰਾ ਪਰਮੇਸ਼ਵਰ ਹੈ,ਮੈਂ ਤੈਨੂੰ ਦਿਲੋਂ ਭਾਲਦਾ ਹਾਂ।ਸੁੱਕੀ ਅਤੇ ਖੁਸ਼ਕ ਜ਼ਮੀਨ ਵਿੱਚ,ਜਿੱਥੇ ਪਾਣੀ ਨਹੀਂ ਹੈ,ਮੈਂ ਤੇਰੇ ਲਈ ਪਿਆਸਾ ਹਾਂਮੇਰਾ ਸਾਰਾ ਸਰੀਰ ਤੇਰੇ ਲਈ ਤਰਸਦਾ ਹੈ।2ਮੈਂ ਤੈਨੂੰ ਪਵਿੱਤਰ ਅਸਥਾਨ ਵਿੱਚ ਵੇਖਿਆ ਹੈਤਾਂ ਜੋ ਤੇਰੀ ਸ਼ਕਤੀ ਅਤੇ ਤੇਰੀ ਮਹਿਮਾ ਵੇਖਾ।3ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ,ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।4ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ,ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।5ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ;ਗਾਉਣ ਵਾਲੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਵਡਿਆਈ ਕਰੇਗਾ।6ਮੇਰੇ ਬਿਸਤਰੇ ਤੇ ਮੈਂ ਤੈਨੂੰ ਯਾਦ ਕਰਦਾ ਹਾਂ;ਮੈਂ ਰਾਤ ਦੇ ਪੇਹਰਿਆਂ ਵਿੱਚ ਤੇਰੇ ਬਾਰੇ ਸੋਚਦਾ ਹਾਂ।7ਕਿਉਂਕਿ ਤੂੰ ਮੇਰਾ ਸਹਾਇਕ ਹੈ,ਮੈਂ ਤੇਰੇ ਖੰਭਾਂ ਦੀ ਛਾਂ ਵਿੱਚ ਗਾਉਂਦਾ ਹਾਂ।8ਮੈਂ ਤੈਨੂੰ ਚਿੰਬੜਿਆ ਹੋਇਆ ਹਾਂ;ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।9ਜੋ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਤਬਾਹ ਹੋ ਜਾਣਗੇ;ਉਹ ਧਰਤੀ ਦੀਆਂ ਹੇਠਲੀਆਂ ਥਾਵਾਂ ਵਿੱਚ ਚਲੇ ਜਾਣਗੇ।10ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇਅਤੇ ਗਿੱਦੜਾਂ ਦਾ ਭੋਜਨ ਬਣ ਜਾਣਗੇ।11ਪਰ ਰਾਜਾ ਪਰਮੇਸ਼ਵਰ ਵਿੱਚ ਅਨੰਦ ਹੋਵੇਗਾ;ਸਾਰੇ ਜਿਹੜੇ ਪਰਮੇਸ਼ਵਰ ਦੀ ਸਹੁੰ ਖਾਂਦੇ ਹਨ ਉਹਦੇ ਵਿੱਚ ਵਡਿਆਈ ਕਰਨਗੇ,ਜਦ ਕਿ ਝੂਠਿਆਂ ਦੇ ਮੂੰਹ ਬੰਦ ਕਰ ਦਿੱਤੇ ਜਾਣਗੇ।Biblica, Inc.